Saturday, June 29, 2024

ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਭਗਤ ਸਿੰਘ ਦੇ ਬੁੱਤ ਮਾਮਲੇ ਵਿੱਚ ਦਿੱਲੀ ਕਮੇਟੀ ਨੇ ਪੱਤਰ ਲਿਖਿਆ

MS SIRSAਨਵੀਂ ਦਿੱਲੀ, 26 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿਧਾਨਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਯੋਧੇ ਸ਼ਹੀਦ ਭਗਤ ਸਿੰਘ ਦੇ ਅਕਸ਼ ਨੂੰ ਢਾਹ ਨਾ ਲਾਉਣ ਦੀ ਚੇਤਾਵਨੀ ਦਿੱਤੀ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧ ਵਿਚ ਲਿਖੇ ਪੱਤਰ ਵਿੱਚ ਭਗਤ ਸਿੰਘ ਦੀ ਸ਼ਹੀਦੀ ਵੇਲੇ ਉਨ੍ਹਾਂ ਦੇ ਸਿੱਖੀ ਸਰੂਪ ਵਿਚ ਹੋਣ ਦਾ ਵੀ ਦਾਅਵਾ ਕੀਤਾ ਹੈ।
ਸਿਰਸਾ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਮਸਲੇ ‘ਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਗਏ ਐਤਰਾਜ ਪੱਤਰ ਦਾ ਵੀ ਹਵਾਲਾ ਦਿੱਤਾ ਹੈ। ਸਿਰਸਾ ਨੇ ਭਾਰਤ ਨੂੰ ਆਜ਼ਾਦ ਕਰਾਉਣ ਵਿਚ ਸ਼ਹੀਦ ਭਗਤ ਸਿੰਘ ਦੇ ਯੋਗਦਾਨ ਦਾ ਜਿਕਰ ਕਰਦੇ ਹੋਏ ਦਿੱਲੀ ਸਰਕਾਰ ਵੱਲੋਂ ਵਿਧਾਨਸਭਾ ਵਿਚ ਬਿਨਾ ਦਸਤਾਰ ਦੇ ਲਗਾਏ ਗਏ ਬੁੱਤ ਨੂੰ ਸਿੱਖ ਕੌਮ ਅਤੇ ਭਗਤ ਸਿੰਘ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਸਿਰਸਾ ਨੇ ਭਗਤ ਸਿੰਘ ਨੂੰ ਕੌਮੀ ਹੀਰਾ ਅਤੇ ਜਮਾਂਦਰੂ ਸਿੱਖ ਦੱਸਦੇ ਹੋਏ ਭਗਤ ਸਿੰਘ ਵਰਗੀ ਪੱਗ ਬਨਣ ਦਾ ਸਵਾਂਗ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਦੇ ਪਹਿਰਾਵੇ ਵੱਲ ਧਿਆਨ ਦੇਣ ਦੀ ਵੀ ਸਪੀਕਰ ਨੂੰ ਅਪੀਲ ਕੀਤੀ ਹੈ।
ਵਿਦੇਸ਼ਾਂ ਵਿਚ ਸਿੱਖ ਕੌਮ ਨੂੰ ਸਿੱਖੀ ਵੇਸ਼ ਕਰਕੇ ਗਲਤ ਪੱਛਾਣ ਵੱਜੋਂ ਝਲਣੀ ਪੈ ਰਹੀਆਂ ਮੁਸੀਬਤਾਂ ਦੇ ਦੌਰ ਵਿਚ ਦਿੱਲੀ ਸਰਕਾਰ ਦੀ ਇਸ ਵੱਡੀ ਗਲਤੀ ਕਾਰਨ ਵਿਦੇਸ਼ਾਂ ਵਿਚ ਦਸਤਾਰ ਦੇ ਮੋਰਚੇ ਤੇ ਕੌਮ ਨੂੰ ਹੋਰ ਪਰੇਸ਼ਾਨਿਆਂ ਹੋਣ ਦਾ ਖਦਸਾ ਵੀ ਜਤਾਇਆ ਹੈ। ਸਿਰਸਾ ਨੇ ਭਗਤ ਸਿੰਘ ਨੂੰ ਸਿੱਖ ਸਭਿਆਚਾਰ ਅਤੇ ਸਿੱਖ ਵਿਰਸੇ ਦਾ ਪ੍ਰਤੀਕ ਵੀ ਦੱਸਿਆ। ਸਿਰਸਾ ਨੇ ਭਗਤ ਸਿੰਘ ਦੇ ਬੁੱਤ ਵਿਚ ਛੇਤੀ ਸੁਧਾਈ ਕਰਨ ਦੀ ਵੀ ਸਪੀਕਰ ਨੂੰ ਮੰਗ ਕੀਤੀ ਹੈ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …

Leave a Reply