Monday, July 1, 2024

ਖਾਲਸਾ ਕਾਲਜ ਵਿਖੇ ਆਈ. ਏ. ਐਸ, ਪੀ. ਸੀ. ਐਸ ਅਤੇ ਯੂ. ਜੀ. ਸੀ. ਨੈਟ ਦੀਆਂ ਕੋਚਿੰਗ ਕਲਾਸਾਂ 1 ਅਪ੍ਰੈਲ ‘ਤੋਂ

Dr. Mehal Singh

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ)- ਖਾਲਸਾ ਕਾਲਜ ਵਿਖੇ ਯੂ. ਜੀ. ਸੀ. ਅਤੇ ਪੀ. ਸੀ. ਐੱਸ. (ਪ੍ਰੀਲਿਮਸ) ਦੀਆਂ ਕੋਚਿੰਗ ਕਲਾਸਾਂ 1 ਅਪ੍ਰੈਲ ਤੋਂ ਦੁਪਿਹਰ 2:00 ਤੋਂ ਸ਼ਾਮ 5:00 ਵਜੇ ਸ਼ੁਰੂ ਹੋ ਰਹੀਆਂ ਹਨ। ਇਸ ਕੋਰਸ ਦਾ ਪੀ. ਸੀ. ਐੱਸ. ਲਈ ਗ੍ਰੈਜ਼ੂਏਟ ਅਤੇ ਯੂ. ਜੀ. ਐੱਸ. ਲਈ ਪੋਸਟ ਗ੍ਰੈਜ਼ੂਏਟ ਤੱਕ ਦੇ ਵਿਦਿਆਰਥੀ ਲਾਹਾ ਲੈ ਸਕਣਗੇ, ਜਿਨ੍ਹਾਂ ਦੀ ਚੋਣ ਮੈਰਿਟ ਦੇ ਅਧਾਰ ‘ਤੇ ਇੰਟਰਵਿਊ ਪਾਸ ਕਰਨ ਉਪਰੰਤ ਹੋਵੇਗੀ ਅਤੇ ਕਾਲਜ ਤੇ ਬਾਹਰੋਂ ਅਤੇ ਕਾਲਜ ਦੇ ਆਪਣੇ ਮਾਹਿਰ ਅਧਿਆਪਕ ਵਿਦਿਆਰਥੀਆਂ ਨੂੰ ਇੰਨ੍ਹਾਂ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ ਉਚਿੱਤ ਕੋਚਿੰਗ ਮੁਹੱਈਆ ਕਰਨਗੇ। ਪੀ. ਸੀ. ਐੱਸ. ਦੀਆਂ ਕਲਾਸਾਂ ਜੂਨ ਤੱਕ ਲਗਾਤਾਰ ਜਾਰੀ ਚੱਲਣਗੀਆਂ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਕੋਰਸ ਵਾਸਤੇ ਅੰਗਰੇਜੀ ਵਿਭਾਗ ‘ਤੋਂ ਪ੍ਰੋ: ਸਵੰਤ ਸਿੰਘ ਮਾਂਟੋ ਅਤੇ ਕਮਿਸਟਰੀ ਵਿਭਾਗ ‘ਤੋਂ ਡਾ. ਜੇ. ਐੱਸ. ਗਾਂਧੀ ਨੂੰ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀ. ਐੱਸ. ਏ. ਟੀ. ਦੀਆਂ ਕਲਾਸਾਂ ਲਈ ਬਹੁਤ ਘੱਟ ਫ਼ੀਸ ਲਈ ਜਾਂਦੀ ਹੈ, ਜਦ ਕਿ ਯੂ. ਜੀ. ਸੀ. ਨੈੱਟ ਦੀ ਕੋਚਿੰਗ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਫ਼ੀਸ ਵਿੱਚ ਛੂਟ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂ. ਜੀ. ਸੀ. ਦੀਆਂ ਕਲਾਸਾਂ ਕਾਮਰਸ, ਇਕਨਾਮਿਕਸ, ਅੰਗਰੇਜੀ, ਪੰਜਾਬੀ ਅਤੇ ਪੋਲੀਟੀਕਲ ਸਾਇੰਸ ਦੇ ਵਿਸ਼ਿਆਂ ‘ਤੇ ਅਧਾਰਿਤ ਹੋਣਗੀਆਂ ਜੋ ਕਿ ਦੁਪਿਹਰ 2:00 ਤੋਂ 5:00 ਵਜੇ ਤੱਕ ਲੱਗਣੀਆਂ। ਜਿਸਦਾ ਦਾਖਲਾ ਦੂਸਰਾ ਅਤੇ ਤੀਸਰਾ ਪੇਪਰ ਕਰਨ ਉਪਰੰਤ ਹੋਵੇਗਾ। ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਵਾਸਤੇ ਰਜਿਸਟਰੇਸ਼ਨ ਖੁੱਲ੍ਹ ਚੁੱਕੀ ਹੈ ਅਤੇ ਇਛੁੱਕ ਵਿਦਿਆਰਥੀ ਆਪਣੀਆਂ ਅਰਜੀਆਂ ਕੋਚਿੰਗ ਸੈਂਟਰ ਜਾਂ ਪ੍ਰਿੰਸੀਪਲ ਦਫ਼ਤਰ ਵਿੱਚ ਜਮ੍ਹਾ ਕਰਵਾ ਸਕਦੇ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply