Monday, July 1, 2024

ਕੈਪਟਨ ਅਮਰਿੰਦਰ ਸਿੰਘ ਨੇ ਵੇਰਕਾ ਵਾਸੀਆਂ ਨੂੰ ਸੇਵਾਵਾਂ ਦੇਣ ਲਈ ਐਬੂਲੈਸਾਂ ਨੂੰ ਦਿਤੀ ਹਰੀ ਝੰਡੀ

PPN3003201616ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਵੇਰਕਾ ਵੈਲਫੇਅਰ ਸੁਸਾਇਟੀ ਵਲੋਂ ਵੇਰਕਾ ਨਿਵਾਸੀਆਂ ਦੀ ਸਹੂਲਤ ਲਈ ਦਿਤੀਆਂ ਗਈਆਂ ਦੋ ਐਬੂਲੈਸਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਲਈ ਅੱਜ ਸਾਬਕਾ ਮੁਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਹਰੀ ਝੰਡੀ ਦਿਤੀ। ਉਘੇ ਸਮਾਜ ਸੇਵਕ ਅਤੇ ਜਾਟ ਮਹਾਂ ਸਭਾ ਦੇ ਸੂਬਾਈ ਜਨਰਲ ਸਕੱਤਰ ਮਾਸਟਰ ਹਰਪਾਲ ਸਿੰਘ ਵੇਰਕਾ ਵਲੋਂ ਵੇਰਕਾਨਿਵਾਸੀਆਂ ਨੂੰ ਆਪਣੇ ਨਿਜੀ ਖਰਚੇ ਵਿਚੋਂ ਦਿਤੀਆਂ ਐਂਬੂਲੈਸਾਂ ਇਲਾਕਾਨਿਵਾਸੀਆਂ ਨੂੰ ਮੁਫਤ ਸੇਵਾਵਾਂ ਦੇਣਗੀਆਂ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜ ਦੇ ਲੋੜਵੰਦ ਗਰੀਬ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਨਾਂ ਦੀ ਹਰ ਸੰਭਵ ਯੋਗ ਮੱਦਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਸਰਕਾਰ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜ ਸੇਵੀ ਕਾਰਜਾਂ ਲਈ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਏਗੀ ਤਾਂ ਕਿ ਇਹ ਸੰਸਥਾਵਾਂ ਹੋਰ ਵੱਧ ਚੜ ਕੇ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਸਕਣ। ਇਸ ਮੌਕੇ ਉਨਾਂ ਨਾਲ ਪ੍ਰਸ਼ਾਤ ਕਿਸ਼ੋਰ, ਸਾਬਕਾ ਮੰਤਰੀ ਸਰਦੂਲ ਸਿੰਘ ਬੁੰਡਾਲਾ, ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਹਰਮਨ ਵੇਰਕਾ, ਸੁਖਜਿੰਦਰ ਸਿੰਘ ਸੇਠੀ, ਸੁਖਜਿੰਦਰ ਸਿੰਘ ਰੰਧਾਵਾ, ਜੋਰਾਵਰ ਸਿੰਘ, ਫਤੇਹ ਜੰਗ ਸਿੰਘ ਹੁੰਦਲ, ਮੇਜਰ ਅਮਰਦੀਪ ਸਿੰਘ, ਕਰਨਪਾਲ ਸਿੰਘ ਸੇਖੋਂ, ਜਗਦੀਪ ਸਿੰਘ ਸਿੱਧੂ, ਸੰਦੀਪ ਸਿੰਘ ਵੇਰਕਾ, ਕੁਲਦੀਪ ਸਿੰਘ ਲਾਡੀ, ਜਸਬੀਰ ਸਿੰਘ ਵੇਰਕਾ, ਰਾਜੂ ਵੇਰਕਾ, ਹਰਜਿੰਦਰ ਸਿੰਘ ਰਿੰਕੂ, ਕੇਹਰ ਸਿੰਘ, ਬਾਊ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾਨਿਵਾਸੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply