Friday, July 5, 2024

ਕਿਸਾਨਾਂ ਨੂੰ ਮਿਲਣ ਲੱਗੇ ਟਿਊਬਵੈੱਲ ਕੁਨੈਕਸ਼ਨ

PPN0504201607ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸੂਬਾ ਸਰਕਾਰ ਦੇ ਹੁਕਮਾਂ ਤੇ ਅਮਲ ਕਰਦਿਆਂ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਮਿਲਣੇ ਸ਼ੁਰੂ ਹੋ ਗਏ ਹਨ। ਜਿਸ ਦੀ ਕੜੀ ਵੱਜੋਂ ਬਿਜਲੀ ਵਿਭਾਗ ਦੇ ਮੁੱਖ ਇੰਜੀਨੀਅਰ ਦੱਖਣ ਅਧੀਨ ਕਿਸਾਨਾਂ ਨੂੰ 2000 ਦੇ ਕਰੀਬ ਟਿਉੂਬਵੈਲ ਕੁਨੈਕਸ਼ਨ ਜਾਰੀ ਕਰ ਦਿੱਤੇ ਹਨ। ਮੁੱਖ ਇੰਜੀਨੀਅਰ ਦੱਖਣ ਅਧੀਨ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਤੇ ਮੁਹਾਲੀ ਸਰਕਲ ਆਉਂਦੇ ਹਨ। ਪੰਜਾਬ ਅੰਦਰ ਸਵਾ ਲੱਖ ਦੇ ਕਰੀਬ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਜਾਰੀ ਕਰਨਾ ਹੈ। ਇਸ ਮਾਮਲੇ ‘ਚ ਪਟਿਆਲਾ ਸਰਕਲ ਨੇ ਸਭ ਤੋਂ ਉੱਚਾ ਪਰਚਮ ਲਹਿਰਾਇਆ ਹੈ ਤੇ ਉਨ੍ਹਾਂ 1 ਅਪ੍ਰੈਲ ਤੱਕ 692 ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ, ਸੰਗਰੂਰ ਸਰਕਲ ਅਧੀਨ 436 ਕੁਨੈਕਸ਼ਨ, ਰੋਪੜ ਸਰਕਲ ਅਧੀਨ ਕੁੱਲ 293 ਕੁਨੈਕਸ਼ਨ, ਮੋਹਾਲੀ ਸਰਕਲ ਨੂੰ ਕੁੱਲ 140 ਕੁਨੈਕਸ਼ਨ, ਬਰਨਾਲਾ ਸਰਕਲ ਨੂੰ ਕੁੱਲ 398 ਟਿਊਬਵੈੱਲ ਕੁਨੈਕਸ਼ਨ ਅਤੇ ਇਸ ਤਰ੍ਹਾਂ ਦੱਖਣ ਜ਼ੋਨ ਅਧੀਨ ਕੁੱਲ 1959 ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਨ ਤੇ ਮੁੱਖ ਇੰਜੀਨੀਅਰ ਦੱਖਣ ਇੰਜ: ਕਰਮਜੀਤ ਸਿੰਘ ਖਹਿਰਾ ਨੇ ਆਖਿਆ ਕਿ ਇੰਜ: ਚੌਧਰੀ ਦੇ ਆਦੇਸ਼ ਹਨ ਕਿ ਉਨ੍ਹਾਂ ਇਨ੍ਹਾਂ ਟਿਊਬਵੈੱਲਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਜਾਰੀ ਕੀਤੇ ਜਾਣ ਉਨ੍ਹਾਂ ਆਖਿਆ ਕਿ 1 ਅਪ੍ਰੈਲ ਤੱਕ ਦੇ ਇਹ ਸਾਰੇ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply