Monday, July 1, 2024

ਜੂਨ ’84 ਦੇ ਸਹੀਦਾਂ ਦੀ ਯਾਦ ਵਿੱਚ ਜਥਾ ਠੀਕਰੀਵਾਲ ਦਾ ਸਾਲਾਨਾ ਸਮਾਗਮ 1 ਜੂਨ ਨੂੰ

PPN0504201606ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਗੁਰਧਾਮਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਜੁਝਾਰੂ ਸਿੰਘਾਂ ਦੀ ਯਾਦ ਵਿੱਚ ਜਥਾ ਠੀਕਰੀਵਾਲ ਵੱਲੋਂ ਸਹੀਦੀ ਸਮਾਗਮ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।ਗੁਰਮਤਿ ਪ੍ਰਚਾਰ ਸੇਵਾ ਲਹਿਰ (ਜਥਾ ਠੀਕਰੀਵਾਲ) ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ‘ਠੀਕਰੀਵਾਲ’ ਨੇ ਲਿਖਤੀ ਪ੍ਰੈੱਸ ਨੋਟ ਵਿਚ ਦੱਸਿਆ ਹੈ ਕਿ ਪਿਛਲੇ ਸਾਲ ਸ਼ਿਵ ਸੈਨਾ ਨੇ ਚੈਲੰਜ ਕੀਤਾ ਸੀ ਕਿ ਜੂਨ 84 ਦੇ ਸਹੀਦਾਂ ਦੀ ਯਾਦ ਵਿਚ ਸਮਾਗਮ ਨਹੀਂ ਹੋਣ ਦਿਆਂਗੇ ਬਿਪਰਵਾਦੀ ਲੋਕਾਂ ਦੇ ਚੈਲੰਜ ਨੂੰ ਜਥਾ ਠੀਕਰੀਵਾਲ ਦੇ ਸਿੰਘਾ ਨੇ ਕਬੂਲ ਕਰਦਿਆਂ ‘ਸਹੀਦੀ ਮਾਰਚ’ 1 ਜੂਨ 2015 ਨੂੰ ਬਰਨਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਕੀਤਾ ਸੀ।ਇਸ ਵਾਰ 1 ਜੂਨ 2016 ਨੂੰ ਵਿਸ਼ਾਲ ਸ਼ਹੀਦੀ ਮਾਰਚ ਕਰਾਂਗੇ, ਜਿਸ ਵਿਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ਼ਮੂਲੀਅਤ ਕਰ ਕੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਲਿਆਂ ਅਤੇ ਸਮੂਹ ਸਹੀਦਾਂ ਨੂੰ ਸਮਰਪਿਤ ਹੋ ਕੇ ਸ਼ਰਧਾਂਜਲੀ ਭੇਟ ਕਰੇਗੀ ਅਤੇ ਸਿੱਖ ਰਾਜ ਦੀ ਪ੍ਰਾਪਤੀ ਲਈ ਸਦਾ ਸੰਘਰਸ਼ ਸੀਲ ਰਹਿਣ ਦਾ ਅਹਿਮ ਕਰੇਗੀ ਅਤੇ ਇਸ ਮਾਰਚ ਵਿਚ ਢਾਡੀ, ਸੰਤ-ਮਹਾਪੁਰਖ ਸ਼ਹੀਦ ਸਿੰਘਾਂ ਦੇ ਪਰਿਵਾਰ ਸ਼ਾਮਿਲ ਹੋਣਗੇ।ਉਨਾਂ ਕਿਹਾ ਕਿ ਦਸ ਹਜ਼ਾਰ ਦੇ ਕਰੀਬ ਸਿੱਖ ਸੰਗਤ ਲਈ ਆਉਣ-ਜਾਣ, ਲੰਗਰ, ਰਹਿਣ ਦਾ ਉੱਚ ਕੋਟੀ ਦਾ ਪ੍ਰਬੰਧ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।ਇਸ ਸ਼ਹੀਦੀ ਮਾਰਚ ਲਈ ਸਰਬੱਤ ਖ਼ਾਲਸਾ ਦੀਆਂ ਸਮੁੱਚੀਆਂ ਧਿਰਾਂ ਸਮੇਤ ਸਮੂਹ ਪੰਥਕ ਆਗੂਆਂ ਅਤੇ ਸੰਪਰਦਾਵਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਸਿੱਖ ਜਗਤ ਦੀਆਂ ਪੰਥ ਹਿਤੈਸੀਆਂ ਹਸਤੀਆਂ ਦਾ ਮਾਣ-ਸਨਮਾਨ ਕੀਤਾ ਜਾਵੇਗਾ ।ਇਸ ਮੌਕੇ ਕੋਰਟ ਵਿਚ ਸਰਪੰਚ ਨਾਥ ਸਿੰਘ ਹਮੀਦੀ, ਗੁਰਪ੍ਰੀਤ ਸਿੰਘ ਜਾਗੋਵਾਲ, ਸਤਨਾਮ ਸਿੰਘ ਰਈਆ, ਮਨਦੀਪ ਸਿੰਘ ਦੁਬਈ, ਚਮਕੌਰ ਸਿੰਘ ਇਟਲੀ, ਕੁਲਵਿੰਦਰ ਸਿੰਘ ਭੁਰੇ, ਤੀਰਥ ਸਿੰਘ ਚੱਠਾ, ਪ੍ਰਿਤਪਾਲ ਸਿੰਘ ਮਹਿਮਾ, ਗੁਰਤੇਜ ਸਿੰਘ ਅਸਪਾਲ ਕਲਾ, ਗੁਰਜੀਤ ਸਿੰਘ ਬਰਨਾਲਾ, ਜਸਵੀਰ ਸਿੰਘ ਸੰਘੇੜਾ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply