Friday, July 5, 2024

ਆਰਥਿਕ ਤੌਰ ‘ਤੇ ਕਮਜੋਰ ਵਿਦਿਆਰਥੀਆਂ ਨੂੰ ਪੜਾਈ ਜਾਰੀ ਰੱਖਣ ਲਈ ਸਹਾਇਤਾ ਰਾਸ਼ੀ ਵੰਡੀ

PPN0504201623

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਤਾ ਕੌਸ਼ਲਿਆ ਕੰਨਿਆ ਕਲਿਆਣ ਸਮਿਤੀ ਤੇ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਸਮਿਤੀ ਵਲੋਂ ਆਰਥਿਕ ਤੌਰ ‘ਤੇ ਕਮਜੋਰ ਵਿਦਿਆਰਥੀਆਂ ਨੂੰ ਪੜਾਈ ਜਾਰੀ ਰੱਖਣ ਲਈ ਸਹਾਇਤਾ ਰਾਸ਼ੀ ਵੰਡੀ ਗਈ। ਸਥਾਨਕ ਟੁੰਡਾ ਤਲਾਬ ਸਥਿਤ ਸਰਕਾਰੀ ਸਕੂਲ ਵਿਖੇ ਅਯੋਜਿਤ ਾਇੱਕ ਸਮਾਗਮ ਦੌਰਾਨ ਬੱਚਿਆ ਇੱਹ ਰਾਸ਼ੀ ਅਤੇ ਕਿਤਾਬਾਂ ਕਾਪੀਆਂ ਸੰਸਥਾ ਦੇ ਪ੍ਰਧਾਨ ਸਾਬਕਾ ਕੈਬਨਟ ਮੰਤਰੀ ਪੰਜਾਬ ਮੈਡਮ ਲਛਮੀ ਕਾਂਤਾ ਚਾਵਲਾ, ਸੰਸਥਾ ਦੇ ਪ੍ਰਧਾਨ ਰਾਜੇਸ਼ ਪਾਠਕ , ਰਾਕੇਸ਼ ਸ਼ਰਮਾ, ਪਵਨ ਕੁੰਦਰਾ, ਨੀਲਮ ਸ਼ਰਮਾ, ਮਾਲਾ ਚਾਵਲਾ, ਸਾਬਕਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਤੇ ਪੂਰਨ ਸਿੰਘ ਰਣੀਕੇ ਵਲੋਂ ਤਕਸੀਮ ਕੀਤੀ ਗਈ। ਇਸ ਸਮੇਂ ਮੈਡਮ ਚਾਵਲਾ ਨੇ ਕਿਹਾ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ 300 ਰੁਪਏ ਪ੍ਰਤੀ ਮਹੀਨਾ ਮਾਲੀ ਮਦਦ ਤੋਂ ਇਲਾਵਾ ਕਿਤਾਬਾਂ ਕਾਪੀਆਂ ਤੇ ਗਰੀਬ ਬੱਚਿਆਂ ਨੂੰ ਵਰਦਅਿਾਂ ਦਿਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਮਾਤਾ ਪਿਤਾ ਲੜਕੀਆ ਨੂੰ ਮਿਡਲ ਤੋਂ ਬਾਅਦ ਸਕੂਲ ਨਹੀਂ ਭੇਜਣਾ ਚਾਹੁੰਦੇੇ ਉਨਾਂ ਲੜਕੀਆਂ ਦੇ ਦਾਖਲੇ ਕਰਵਾਏ ਜਾਂਦੇ ਹਨ। ਉਨਾਂ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਅਜਿਹੇ ਪੁੰਨ ਦੇ ਕੰਮ ਵਿੱਚ ਯੌਗਦਾਨ ਪਾਉਣ। ਇਸ ਮੌਕੇ ਵਿਪਨ, ਰਾਜੇਸ਼ ਸ਼ਰਮਾ, ਨਰਿੰਦਰ ਵੋਹਰਾ, ਜਸਬੀਰ ਕੌਰ ਐਡਵੋਕੇਟ, ਪਵਨ ਚਾਵਲਾ, ਤਿਲਕ ਰਾਜ ਵਾਲੀਆ, ਰਾਮ ਸ਼ਰਨਮ, ਅਚਲਾ ਵਾਲੀਆ, ਵਿਵੇਕ ਭੱਲਾ, ਕਿਸ਼ੋਰ ਚੱਢਾ ਆਦਿ ਵੀ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply