Monday, July 8, 2024

ਮਜੀਠਾ ਹਲਕੇ ਦਾ ਸਰਵ-ਪੱਖੀ ਵਿਕਾਸ ਕਰਨਾ ਪਹਿਲੀ ਤਰਜੀਹ – ਮਜੀਠੀਆ

PPN1804201619ਕੱਥੂਨੰਗਲ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)-‘ਹਲਕਾ ਮਜੀਠਾ ਦੇ ਬਹੁਤੇ ਪਿੰਡਾਂ ਦੀ ਹਾਲਤ ਸੰਨ 2005 ਵਿੱਚ ਇਸ ਤਰਾਂ ਦ ਸੀ, ਜਿਵੇਂ ਕਿ ਇਹ ਪੰਜਾਬ ਦਾ ਹਿੱਸਾ ਹੀ ਨਾ ਹੋਣ, ਪਿੰਡਾਂ ਵਿੱਚ ਪੱਕੀਆਂ ਗਲੀਆਂ ਨਾਂਅ ਦੀ ਕੋਈ ਚੀਜ਼ ਨਹੀਂ ਸੀ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਵੜ ਆਉਂਦਾ ਸੀ। ਉਸ ਵਕਤ ਮੈਂ ਇਹ ਪ੍ਰਣ ਕੀਤਾ ਸੀ ਕਿ ਜੇਕਰ ਪਰਮਾਤਮਾ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਮੈਂ ਇਸ ਹਲਕੇ ਨੂੰ ਵਿਕਾਸ ਦੇ ਰਾਹੇ ਪਾਵਾਂਗਾ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਹਲਕੇ ਦੇ ਪਿੰਡ ਕਰਨਾਲਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਕੀਤਾ। ਪਿੰਡ ਵਿੱਚ ਦਰਜਨਾਂ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਅਤੇ ਹੋਰ ਕੰਮਾਂ ਲਈ 30 ਲਖ ਦੀ ਗਰਾਂਟ ਦੇਣ ਆਏ ਸ. ਮਜੀਠੀਆ ਨੇ ਬੀਤੇ ਵੇਲੇ ਨੂੰ ਯਾਦ ਕਰਦੇ ਦੱਸਿਆ ਕਿ ਜਦ ਉਹ ਪਹਿਲੀ ਵਾਰ ਇਸ ਪਿੰਡ ਆਏ ਸਨ, ਤਾਂ ਕੋਈ ਬਾਜ਼ਾਰ, ਗਲੀ, ਨਾਲੀ ਪੱਕੀ ਨਹੀਂ ਸੀ ਅਤੇ ਪਾਣੀ ਰਸਤਿਆਂ ਵਿੱਚ ਤੁਰਿਆ ਫਿਰਦਾ ਸੀ। ਉਸ ਵੇਲੇ ਮੈਨੂੰ ਵੀ ਨਹੀਂ ਸੀ ਲੱਗਦਾ ਕਿ ਮੈਂ ਇੱਥੋਂ ਦੇ ਹਾਲਤਾਂ ਸੁਧਾਰ ਸਕਾਂਗਾ, ਪਰ ਮੈਂ ਆਪਣੇ ਆਪ ਨਾਲ ਇਸ ਇਲਾਕੇ ਦੇ ਵਿਕਾਸ ਦਾ ਪ੍ਰਣ ਕਰ ਲਿਆ, ਜਿਸ ਵਿੱਚੋਂ ਅੱਜ ਮੈਂ ਵੱਡਾ ਹਿੱਸਾ ਪੂਰਾ ਕਰ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਅੱਜ ਲਗਭਗ ਹਰੇਕ ਪਿੰਡ ਵਿੱਚ ਕੰਕਰੀਟ ਦੀਆਂ ਗਲੀਆਂ ਬਣ ਰਹੀਆਂ ਹਨ ਅਤੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਮਜੀਠਾ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜੀਹ ਹੈ ਅਤੇ ਮੈਂ ਇਸ ਵਿੱਚ ਜ਼ਰਾ ਭਰ ਵੀ ਕੁਤਾਹੀ ਨਹੀਂ ਕਰਦਾ। ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਤਰਫ਼ੋਂ ਆ ਰਹੇ ਪੈਸਿਆਂ ਦੀ ਸਹੀ ਵਰਤੋਂ ਕਰਕੇ ਆਪਣੇ ਪਿੰਡਾਂ ਵਿੱਚ ਵਧੀਆ ਕੰਮ ਕਰਵਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਗੌਰਵ ਬੱਬਾ, ਜ਼ੈਲ ਸਿੰਘ ਗੋਪਾਲਪੁਰਾ, ਸਰਪੰਚ ਸੁਰਜੀਤ, ਫੂਲ ਚੰਦ, ਜਸਵੰਤ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਮੰਤਰੀ ਸਾਹਿਬ ਨੇ ਨੌਜਵਾਨ ਕਲੱਬਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਅਤੇ ਮੰਦਿਰ ਕਮੇਟੀ ਵੱਲੋਂ ਸ. ਮਜੀਠੀਆ ਨੂੰ ਪਿੰਡ ਪਧਾਰਨ ‘ਤੇ ਸਨਮਾਨਿਤ ਵੀ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply