Monday, July 1, 2024

ਕਿਸਾਨਾਂ ਨੂੰ ਫਸਲ ਦਾ ਇਕ ਇਕ ਪੈਸਾ ਦਿੱਤਾ ਜਾਵੇਗਾ – ਫਰਜਾਨਾ ਆਲਮ

PPN2304201605
ਸੰਦੌੜ, 23 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖਰੀਦ ਨੂੰ ਲੈਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਅਤੇ ਅਧਿਕਾਰੀਆਂ ਨੂੰ ਰੋਜਾਨਾ ਖਰੀਦ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਕੁਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸਿਆ ਨਹੀਂ ਜਾਵੇਗਾ।ਉਨ੍ਹਾਂ ਖਰੀਦੀ ਫਸਲ ਦੀ ਅਦਾਇਗੀ ਬਾਰੇ ਬੋਲਦਿਆਂ ਕਿਹਾ ਕਿ ਅਗਲੇ ਇਕ ਤੋਂ ਦੋ ਦਿਨਾਂ ਦੇ ਅੰਦਰ ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ।ਉਨ੍ਹਾਂ ਅਨਾਜ ਮੰਡੀ ਸੰਦੌੜ ਦਾ ਅਚਨਚੇਤ ਦੌਰਾ ਕਰਕੇ ਕਣਕ ਦੀ ਫਸਲ ਦੀ ਚੱਲ ਰਹੀ ਖਰੀਦ ਦਾ ਜਾਇਜਾ ਲਿਆ।ਇਸ ਮੌਕੇ ਮੁਹੰਮਦ ਇਜਹਾਰ ਆਲਮ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ,ਹਰਬੰਸ ਸਿੰਘ ਮਹੋਲੀ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਬਾਰਾ ਸਿੰਘ ਰਾਣੂ ਖੁਰਦ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਆੜਤੀਆ ਜਗਪਾਲ ਸਿੰਘ ਆਹਲੂਵਾਲੀਆ, ਆੜਤੀਆ ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਸਾਬਕਾ ਸਰਪੰਚ ਜੱਗਾ ਸਿੰਘ ਕਸਬਾ ਭੁਰਾਲ, ਉਪ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭੁਰਾਲ, ਅਵਤਾਰ ਸਿੰਘ ਮਿੱਠੇਵਾਲ, ਮਨਦੀਪ ਸਿੰਘ ਮਾਣਕਵਾਲ ਯੂਥ ਆਗੂ, ਜਥੇਦਾਰ ਹਾਕਮ ਸਿੰਘ ਚੱਕ, ਅਮਰੀਕ ਸਿੰਘ ਫੌਜੇਵਾਲ, ਕਰਨਵੀਰ ਸਿੰਘ ਗਰੇਵਾਲ, ਨੰਬਰਦਾਰ ਗੁਲਜਾਰ ਸਿੰਘ ਦੁਲਮਾਂ ਆਦਿ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply