Friday, July 5, 2024

ਗੁਰਦੁਆਰਾ ਚੇਲ੍ਹੇਆਣਾ ਸਾਹਿਬ ਮਹਿਸਮਪੁਰ ਵਿਖੇ ਧਾਰਮਿਕ ਦੀਵਾਨ ਸਜਾਏ

PPN0905201606ਚੌਂਕ ਮਹਿਤਾ, 8 ਮਈ (ਜੋਗਿੰਦਰ ਸਿੰਘ ਮਾਣਾ)- ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂੰਹ ਸਿੰਘਾਂ, ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਲੜ੍ਹੀਵਾਰ ਮਹਾਨ ਧਾਰਮਿਕ ਗੁਰਮਤਿ ਸਮਾਗਮ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਪਿੰਡਾਂ ਵਿਚ ਟਕਸਾਲ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ, ਇਸੇ ਲੜ੍ਹੀ ਤਹਿਤ ਗੁਰਦੁਆਰਾ ਚੇਲ੍ਹੇਆਣਾ ਸਾਹਿਬ ਪਿੰਡ ਮਹਿਸਮਪੁਰ ਵਿਖੇ ਸ਼ਾਮ ਵੇਲੇ ਦੇੇ ਧਾਰਮਿਕ ਦੀਵਾਨ ਸਜਾਏ ਗਏ, ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋ ਸਜਾਏ ਗਏ ਇਸ ਧਾਰਮਿਕ ਦੀਵਾਨ ਵਿਚ ਕਥਾ ਵਿਚਾਰ ਸੁਣਨ ਲਈ ਇਲਾਕੇ ਭਰ ਦੇ ਲੋਕਾਂ ਵੱਲੋ ਭਾਰੀ ਉਤਸ਼ਾਹ ਵਿਖਾਇਆ ਗਿਆ, ਇਸ ਸਮੇ ਭਾਰੀ ਸੰਖਿਆਂ ‘ਚ ਸੰਗਤ ਦੇ ਰੂਪ ਵਿਚ ਗੁਰਦੁਆਰਾ ਚੇਲੇਆਣਾ ਸਾਹਿਬ ਪੁੱਜੇ ਬਜੁਰਗਾਂ, ਬੀਬੀਆਂ ਅਤੇ ਨੌਜੁਆਨਾ ਵੱਲੋ ਗਿਆਨੀ ਖਾਲਸਾ ਦੁਆਰਾ ਕੀਤੇ ਜਾ ਰਹੇ ਕਥਾ ਵਿਚਾਰ ਰਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਦੀ ਸੇਧ ਪ੍ਰਾਪਤ ਕੀਤੀ ਗਈ, ਇਸ ਸਮੇ ਇਕੱਤਰ ਹੋਈਆਂ ਸੰਗਤਾਂ ਨੂੰ ਟਕਸਾਲ ਮੁੱਖੀ ਵੱਲੋ ਪਾਪ, ਲੋਭ, ਮੋਹ, ਹੰਕਾਰ ਦਾ ਤਿਆਗ ਕਰਨ ਤੇ ਦਸਾਂ ਗੁਰੂਆਂ ਵੱਲੋ ਦਰਸਾਏ ਸੱਚ ਦੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਗਈ, ਸਮਾਗਮ ਦੌਰਾਨ ਕਥਾ ਵਿਚਾਰ ਉਪਰੰਤ ਪ੍ਰਬੰਧਕਾਂ ਵੱਲੋ ਗਿਆਨੀ ਖਾਲਸਾ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ-ਮੁੱਖ ਸੇਵਾਦਾਰ ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਬੁੱਟਰ,ਭਾਈ ਹਰਸ਼ਦੀਪ ਸਿੰਘ ਰੰਧਾਵਾ, ਭਾਈ ਪ੍ਰਣਾਮ ਸਿੰਘ ਭਾਈ, ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ ਅਤੇ ਇਲਕੇ ਦੀਆਂ ਸਮੂੰਹ ਸੰਗਤਾਂ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply