Friday, July 5, 2024

ਪੰਜਾਬੀ ਨਾਟਕ ‘ਨੋਰਾ’ ਦਾ ਮੰਚਣ ਅੱਜ

ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ)- ਅੰਤਰਰਾਸ਼ਟਰੀ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਤੇ ਰੰਗਮੰਚ ਦੀ ਨਕੜ੍ਹਦਾਦੀ ‘ਨੋਰਾ ਰਿਚਰਡ’ ਦੀ ਜੀਵਨੀ ਤੇ ਅਧਾਰਿਤ ਨਾਟਕ ‘ਨੋਰਾ’, ਆਇਰਿਸ਼ ਪੰਜਾਬਣ ਦੀ ਪੇਸ਼ਕਾਰੀ ਰਾਸ਼ਟਰਪਤੀ ਐਵਰਾਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਮਿਤੀ 8 ਮਈ ਐਤਵਾਰ ਸ਼ਾਮ ਨੂੰ ਠੀਕ 6 ਵਜੇ ਕੀਤੀ ਜਾਵੇਗੀ।ਇਸ ਨਾਟਕ ਨੂੰ ਲਿਖਿਆ ਹੈ ਡਾ. ਨਵਨਿੰਦਰਾ ਬਹਿਲ ਨੇ ਬਹਿਲ ਨੇ ਅਤੇ ਇਸ ਨਾਟਕ ਵਿੱਚ ਨੋਰਾ ਦਾ ਕਿਰਦਾਰ ਵੀ ਨਵਨਿੰਦਰਾ ਬਹਿਲ ਨਿਭਾ ਰਹੇ ਹਨ ਉਹਨਾਂ ਦੇ ਨਾਲ ਪ੍ਰਸਿੱਧ ਅਦਾਕਾਰ ਡਾ: ਸਾਹਿਬ ਸਿੰਘ ਇਸ ਨਾਟਕ ਵਿੱਚ ਦੱਸ ਵੱਖ-ਵੱਖ ਭੂਮਿਕਾਵਾਂ ਨਿਭਾਉਣਗੇ ਨਾਟਕ ਦਾ ਸੰਗੀਤ ਸ੍ਰੀ ਹਰਿੰਦਰ ਸੋਹਲ ਨੇ ਤਿਆਰ ਕੀਤਾ ਹੈ ਅਤੇ ਇਸ ਵਿੱਚ ਹੋਰਨਾਂ ਤੋਂ ਇਲਾਵਾਂ ਸਰਬਜੀਤ ਸਿੰਘ, ਪਵੇਲ ਸੰਧੂ ਤੇ ਰਵੀ ਸ਼ਰਮਾ ਵੀ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਮੌਕੇ ਤੇ ਪਾਕਿਸਤਾਨ ਤੋਂ ਸ੍ਰੀਮਤੀ ਮਦੀਹਾ ਗੌਹਰ ਅਤੇ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਡਾਇਰੈਕਟਰ ਮੈਡਮ ਅੰਜਨਾ ਸੇਠ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। ਇਹ ਨਾਟਕ 8 ਮਈ ਮਦਰਜ਼ ਡੇ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply