Friday, July 5, 2024

ਸਤਿਗੁਰੂ ਭਗਤ ਕਬੀਰ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ – ਰਾਕੇਸ਼ ਪ੍ਰਧਾਨ

PPN0905201618ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ ਸੱਗੂ)- ਸਤਿਗੁਰੂ ਭਗਤ ਕਬੀਰ ਪ੍ਰਬੰਧਕ ਕਮੇਟੀ ਨੇ ਕਬੀਰ ਮੰਦਰ ਢਪੱਈ ਰੋਡ ਵਿਖੇ ਮੀਟਿੰਗ ਕਰਕੇ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ।ਇਸ ਦੀ ਜਾਣਕਾਰੀ ਟਰੱਸਟ ਦੇ ਪ੍ਰਧਾਨ ਰਾਕੇਸ਼ ਭਾਰਦਵਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।ਉਨ੍ਹਾਂ ਕਿਹਾ ਕਿ ਇਹ ਮੇਲਾ 20 ਜੂਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਪ੍ਰਭਾਤ ਫੇਰੀਆਂ 12 ਜੂਨ ਤੋਂ 19 ਜੂਨ ਤੱਕ ਕੱਢੀਆਂ ਜਾਣਗੀਆਂ ਤੇ ਸੰਗਤਾਂ ਨੂੰ ਸਤਿਗੁਰੂ ਕਬੀਰ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਆ ਜਾਵੇਗਾ।ਇਹ ਪ੍ਰਭਾਤ ਫੇਰੀਆਂ ਹਰੀਪੁਰਾ ਇਸਲਾਮਾਬਾਦ, ਨਵਾਂ ਕੋਟ, ਲਾਹੋਰੀ ਗੇਟ, ਢਪਈ ਰੋਡ, ਛੋਟਾ ਹਰੀਪੁਰਾ ਤੋਂ ਹੁੰਦੀ ਹੋਈ ਕਬੀਰ ਮੰਦਰ ਵਿਖੇ ਸਮਾਪਤ ਹੋਣਗੀਆਂ। ਇਸ ਮੌਕੇ ਸੁਸ਼ੀਲ ਕੁਮਾਰ, ਯਸ਼ਪਾਲ, ਸੁਦੇਸ਼ ਕੁਮਾਰ, ਤਿਲਕ ਰਾਜ, ਜਨਕ ਰਾਜ ਆਦਿ ਮੈਂਬਰ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply