Monday, July 8, 2024

ਲੋਕਤੰਤਰ ਦੀ ਸਫਲਤਾ ਲਈ ਮੀਡੀਆ ਦੀ ਅਜ਼ਾਦੀ ਜਰੂਰੀ- ਕੁਲਵਿੰਦਰ ਬੱਬਾ

PPN1005201625ਪੱਟੀ, 10 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਲੋਕਤੰਤਰ ਜਿਹਨਾਂ ਕਦਰਾਂ ਕੀਮਤਾਂ ‘ਤੇ ਖੜਾ ਹੈ।ਪ੍ਰੈਸ ਦੀ ਮਹੱਤਤਾ ਉਹਨਾ ਵਿਚੋ ਇੱਕ ਹੈ। ਜਦ ਪ੍ਰੈਸ ਦੀ ਆਜ਼ਦੀ ਤੇ ਹਮਲਾ ਹੁੰਦਾ ਹੈ ਤਾਂ ਉਹ ਹਮਲਾ ਸਿੱਧਾ ਲੋਕਤੰਤਰ ਤੇ ਹਮਲਾ ਹੈ। ਬੋਲਣ ਦੀ ਆਜ਼ਦੀ ਆਪਣੇ ਵਿਚਾਰ ਖੁੱਲ ਕੇ ਰੱਖਣ ਦੀ ਆਜ਼ਦੀ ਲਈ ਤਾਂ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹਨਾ ਸਬਦਾਂ ਦਾ ਪ੍ਰਗਟਵਾ ਕੁਲਵਿੰਦਰ ਸਿੰਘ ਬੱਬਾ ਕੌਸਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੋਕਾਂ ਦੇ ਹੱਕਾ ਤੇ ਡਾਕਾ ਮਾਰਿਆ ਜਾ ਰਿਹਾ ਹੈ ਪਿਛਲੇ ਕੁੱਝ ਸਮੇਂ ਤੋ ‘ਜੀ ਪੰਜਾਬੀ ਹਿਮਾਚਲ ਹਰਿਆਣਾ ‘ਚੈਨਲ ਪੰਜਾਬ ਦੀਆ ਮੁਸ਼ਕਿਲਾਂ ਨੂੰ ਨਿਰਪੱਖ ਤਪਰ ਤੇ ਲੋਕਾਂ ਸਾਹਮਣੇ ਲੈ ਕੇ ਆ ਰਿਹਾ ਸੀ ਉਸ ਨੂੰ ਪੰਜਾਬ ਸਰਕਾਰ ਵੱਲੋ ਬੰਦ ਕਰ ਦਿੱਤਾ ਗਿਆ।ਜਿਸ ਕਾਰਨ ਪੰਜਾਬ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਵੱਲੋ ਕੇਬਲ ਮਾਫੀਆ ਬਣਾ ਕੇ ਮੀਡੀਆ ਤੇ ਕਬਜ਼ਾ ਕੀਤਾ ਗਿਆ ਹੈ, ਉਹ ਕਿਸੇ ਤੋ ਲੁਕਿਆ ਨਹੀ ।ਉਨਾਂ ਕਿਹਾ ਕਿ ਸ਼ੋਸਲ ਮੀਡੀਆ ਦੇ ਦੌਰ ਵਿੱਚ ਕਿਸੇ ਦੀ ਅਵਾਜ਼ ਦਬਾਈ ਨਹੀਂ ਜਾ ਸਕਦੀ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply