Monday, July 8, 2024

ਖੇਤਰੀ ਭਾਸ਼ਵਾਂ ਦੇ ਫੈਸਲੇ ਤੇ ਸੁਪਰੀਮ ਕੋਰਟ ਮੁੜ ਵਿਚਾਰ ਕਰੇ-ਲੇਖਕ ਭਾਈਚਾਰਾ

PPN150505

ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ)- ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਕਿਸੇ ਵੀ ਖੇਤਰੀ ਭਾਸ਼ਾ ‘ਚ ਬੱਚੇ ਦੀ ਮੁੱਢਲੀ ਸਿਖਿਆ ਨਾ ਥੋਪੇ ਜਾਣ ਦੇ ਫੈਸਲੇ ਤੇ ਵਿਚਾਰ ਚਰਚਾ ਕਰਨ ਲਈ ਲੇਖਕ ਜੰਥੇਬੰਦੀਆਂ ਦੀ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਵਿਖੇ ਅੱਖਰ ਕਾਵਿ ਕਬੀਲਾ ਦੇ ਦਫ਼ਤਰ ਵਿਖੇ ਹੋਈ। ਹਾਜ਼ਰ ਵਿਦਵਾਨਾ ਨੇ ਸਾਂਝੀ ਰਾਏ ‘ਚ ਕਿਹਾ ਕਿ ਪੰਜਾਬੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਪਹਿਲਾਂ ਹੀ ਹਾਸ਼ੀਏ ਤੇ ਆਈਆਂ ਹੋਈਆਂ ਹਨ ਖੇਤਰੀ ਭਾਸ਼ਾਵਾਂ ਦੇ ਚੰਗੇਰੇ ਭਵਿੱਖ ਲਈ ਲੇਖਕ ਜੰਥੇਬੰਦੀਆ ਧਰਨਿਆ ਮੁਜਾਹਰਿਆਂ ਅਤੇ ਚੇਤਨਾ ਮਾਰਚਾਂ ਰਾਹੀਂ ਲੋਕਾਂ ‘ਚ ਜਾਗਰੁਕਤਾ ਪੈਦਾ ਕਰ ਰਹੀਆ ਹਨ। ਵੱਖ-ਵੱਖ ਖਿਤਿਆ ਦੇ ਲੋਕਾਂ ਦੀ ਜ਼ੁਬਾਨ ਨਾਲ ਜੁੜੇ ਇਸ ਸੰਵੇਦਨਸ਼ੀਲ ਮਸਲੇ ‘ਚ ਸੁਪਰੀਮ ਕੋਰਟ ਭਾਸ਼ਾ ਪ੍ਰਤੀ ਲਏ ਇਸ ਫੈਸਲੇ ਤੇ ਮੁੜ ਨਜ਼ਰ ਸਾਨੀ ਕਰੇ। ਹਾਜ਼ਰ ਵਿਦਵਾਨਾਂ ‘ਚ ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਸ੍ਰੀ ਕੇਵਲ ਧਾਲੀਵਾਲ, ਸ੍ਰੀ ਦੇਵ ਦਰਦ, ਸ੍ਰੀ ਦੀਪ ਦਵਿੰਦਰ ਸਿੰਘ, ਸ੍ਰੀ ਗੁਰਦੇਵ ਸਿੰਘ ਮਹਿਲਾਂਵਾਲਾ, ਸੁਮੀਤ ਸਿੰਘ, ਭੁਪਿੰਦਰ ਸਿੰਘ ਸੰਧੂ, ਹਜ਼ਾਰਾ ਸਿੰਘ ਚੀਮਾ, ਡਾ: ਕਸ਼ਮੀਰ ਸਿੰਘ, ਪ੍ਰਤੀਕ ਸਹਿਦੇਵ, ਜਗਦੀਸ਼ ਸਚਦੇਵਾ, ਹਰਮੀਤ ਆਰਟਿਸਟ, ਹਰਦੀਪ ਗਿੱਲ, ਗੁਰਿੰਦਰ ਮਕਨਾ, ਪ੍ਰਿੰ. ਮਨਦੀਪ ਕੌਰ, ਪ੍ਰੋ. ਭੁਪਿੰਦਰ ਸਿੰਘ ਜੌਲੀ, ਪ੍ਰਿੰ. ਨਿਰਮਲ ਸਿੰਘ ਭੰਗੂ, ਪ੍ਰਿੰ. ਸੁਖਬੀਰ ਕੌਰ ਮਾਹਲ, ਡਾ: ਹਰਿਭਜਨ ਸਿੰਘ ਭਾਟੀਆ, ਮੁੱਖਤਾਰ ਗਿੱਲ, ਜਗਤਾਰ ਗਿੱਲ, ਮਨਮੋਹਨ ਬਾਸਰਕੇ, ਹਰਜੀਤ ਸੰਧੂ, ਰਛਪਾਲ ਰੰਧਾਵਾ, ਮੰਚਪ੍ਰੀਤ, ਅਰਤਿੰਦਰ ਸੰਧੂ, ਇੰਦਰ ਸਿੰਘ ਮਾਨ ਤੋਂ ਇਲਾਵਾ ਬਲਦੇਵ ਸਿੰਘ ਸੜਕਨਾਮਾ, ਸੁਲੱਖਣ ਸਰਹੱਦੀ, ਹਰਭਜਨ ਸਿੰਘ ਹੁੰਦਲ, ਸੁਸ਼ੀਲ ਦੁਸਾਂਝ, ਅਤੇ ਡਾ: ਕਰਮਜੀਤ ਸਿੰਘ ਆਦਿ ਵੱਡੇ ਲੇਖਕਾਂ ਨੇ ਵੀ ਲੇਖਕ ਜੰਥੇਬੰਦੀਆਂ ਦੇ ਇਸ ਫੈਸਲੇ ਦੀ ਹਿਮਾਇਤ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply