Friday, July 5, 2024

ਪਾਕਿਸਤਾਨ ਕਮੇਟੀ ਨਾਲ ਉਲਝੇ ਪੰਥਕ ਮਸਲਿਆਂ ਦਾ ਹਲ ਛੇਤੀ ਨਿਕਲੇਗਾ – ਹਿੱਤ

40 ਸਾਲ ਬਾਅਦ ਈ.ਟੀ.ਪੀ.ਬੀ. ਚੇਅਰਮੈਨ ਨਾਲ ਹੋਈ ਮੁਲਾਕਾਤ ਨੂੰ ਦਿੱਤਾ ਇਤਿਹਾਸਿਕ ਕਰਾਰ

OLYMPUS DIGITAL CAMERA

ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਨਾਨਕਸ਼ਾਹੀ ਕੈਲੰਡਰ ਅਤੇ ਹੋਰ ਪੰਥਕ ਮਸਲਿਆਂ ਤੇ ਪਾਕਿਸਤਾਨ ਅਵੈਕਉ ਟ੍ਰਸਟ ਪ੍ਰੋਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਚੇਅਰਮੈਨ ਇਜਾਜ਼ ਖਾਨ ਨੂੰ ਮਿਲਕੇ ਵਾਪਿਸ ਵਤਨ ਪਰਤ ਆਇਆ। ਇਥੇ ਇਹ ਜ਼ਿਕਰਯੋਗ ਹੈ ਕਿ 1974 ‘ਚ ਜੱਥੇਦਾਰ ਗੁਰਚਰਣ ਸਿੰਘ ਟੋਹਰਾ ਸਾਬਕਾ ਪ੍ਰਧਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਗਏ ਵਫ਼ਦ ਤੋਂ ਬਾਅਦ ਹੁਣ 2014 ‘ਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਗਿਆ ਵਫ਼ਦ ਅਵੈਕਉ ਟ੍ਰਸਟ ਪ੍ਰੋਪਰਟੀ ਬੋਰਡ ਦੇ ਚੇਅਰਮੈਨ ਨੂੰ ਮਿਲਣ ‘ਚ ਕਾਮਯਾਬ ਹੋ ਪਾਇਆ ਹੈ। ਟ੍ਰਸਟ ਦੇ ਚੇਅਰਮੈਨ ਜਨਾਬ ਇਜਾਜ਼ ਖਾਨ ਨੇ ਇਸ ਮੌਕੇ ਵਫ਼ਦ ਦੇ ਮੈਂਬਰ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਤੇ ਗੁਰਬਚਨ ਸਿੰਘ ਚੀਮਾ ਪਾਸੋ ਮੰਗ ਪੱਤਰ ਲੈਂਦੇ ਹੋਏ ਵਫ਼ਦ ਦੀਆਂ ਸਾਰੀਆਂ ਮੰਗਾ ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ। ਨਾਨਕਸ਼ਾਹੀ ਕੈਲੰਡਰ ਨੂੰ ਇਸਲਾਮਿਕ ਕੈਲੰਡਰ ਵਰਗਾ ਦੱਸਦੇ ਹੋਏ ਵਫ਼ਦ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ 1 ਜੂਨ 2014 ਨੂੰ ਸਿੱਖ ਸ਼ਰਧਾਲੂਆਂ ਨੂੰ ਵਿਜ਼ਾ ਦੇਣ ਦੀ ਮੰਗ ਕੀਤੀ ਹੈ। ਵਫ਼ਦ ਨੇ ਪਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਨੂੰ ਸੌਂਪਣ ਦੀ ਮੰਗ ਕਰਨ ਦੇ ਨਾਲ ਹੀ ਪਾਠੀ, ਰਾਗੀ ਅਤੇ ਪ੍ਰਚਾਰਕਾਂ ਨੂੰ ਵੀ ਇਕ ਸਾਲ ਦਾ ਬਹੁਮੰਤਵੀ ਵੀਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਖੁਰਾਨਾ ਨੇ ਦੱਸਿਆ ਕਿ ਵਫ਼ਦ ਵੱਲੋਂ ਕਰਤਾਰਪੁਰ ਦਾ ਰਸਤਾ ਖੋਲਣ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੀ ਦੇਖ-ਰੇਖ ਸੁੱਚਜੇ ਤਰੀਕੇ ਨਾਲ ਕਰਨ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਕਾਰਸੇਵਾ ਦਿੱਲੀ ਕਮੇਟੀ ਨੂੰ ਸੌਂਪਣ ਦੀ ਮੰਗ ਕਰਨ ਦੇ ਨਾਲ ਹੀ ਟ੍ਰਸਟ ਦੇ ਮੈਂਬਰਾਂ ਨੂੰ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ ਤਾਂਕਿ ਉਹ ਦਿੱਲੀ ਕਮੇਟੀ ਵੱਲੋਂ ਇਤਿਹਾਸਿਕ ਗੁਰਧਾਮਾਂ ਦੀ ਕੀਤੀ ਜਾ ਰਹੀ ਸੇਵਾ ਸੰਭਾਲ ਤੋਂ ਜਾਣੂੰ ਹੋ ਸਕਣ। ਵਫ਼ਦ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਕਾਰਸੇਵਾ ਬਾਬਾ ਜਗਤਾਰ ਸਿੰਘ ਵੱਲੋਂ ਰੋਕਣ ਤੇ ਵੀ ਅਫਸੋਸ ਪ੍ਰਗਟ ਕੀਤਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਸ਼ਾਮ ਸਿੰਘ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਵਫ਼ਦ ਦੇ ਆਗੂ ਅਵਤਾਰ ਸਿੰਘ ਹਿੱਤ ਨੇ ਦਾਅਵਾ ਕੀਤਾ ਕਿ ਸਾਰੇ ਪੰਥਕ ਮਸਲਿਆਂ ਦਾ ਹਲ ਅਗਲੀ ਬੈਠਕ ਦੌਰਾਨ ਨਿਕਲਣ ਦੇ ਪੂਰੇ ਆਸਾਰ ਹਨ ਕਿਉਂਕਿ ਪਾਕਿਸਤਾਨ ਦੇ ਸਿੱਖ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਸਵਿਕਾਰਦੇ ਹਨ ਪਰ ਉਨ•ਾਂ ਨੂੰ ਜੱਥੇਦਾਰ ਸਾਹਿਬਾਨ ਵੱਲੋਂ ਮਾਨ ਅਤੇ ਸਤਿਕਾਰ ਦਿੱਤੇ ਜਾਣ ਦੀ ਲੋੜ ਹੈ। ਇਸ ਮੌਕੇ ਬੋਰਡ ਦੇ ਐਡੀਸ਼ਨਲ ਸਕੱਤਰ ਖਾਲਿਦ ਅਲੀ, ਮੀਤ ਸਕੱਤਰ ਸ਼ਰਾਇਨ ਫਰਾਜ਼ ਅਬਾਜ਼, ਮੀਤ ਸਕੱਤਰ ਐਡਮੀਨ ਅਜ਼ਾਰ ਸੁਲੈਹਰੀ, ਜਨਾਬ ਬਲਾਲ ਪਾਕਿਸਾਤਾਨੀ ਵਿਦੇਸ਼ ਮੰਤਰਾਲੇ ਦੇ ਉੱਚ ਅਧਿਕਾਰੀ ਵਜੋ ਦੋਸਤਾਨਾ ਮਾਹੌਲ ‘ਚ ਹੋਈ ਇਸ ਬੈਠਕ ‘ਚ ਮੌਜੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply