Monday, July 8, 2024

ਦਸਤਾਰ ਦੁਮਾਲਾ ਸਿਖਲਾਈ ਕੈਂਪ ਸ਼ੁਰੂ

PPN0906201603

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਦਸਤਾਰ ਦੁਮਾਲਾ ਸਿਖਲਾਈ ਕੈਂਪ 8 ਜੂਨ ਤੋਂ 14 ਜੂਨ ਤੱਕ ਸ਼ੁਰੂ ਕੀਤਾ ਗਿਆ ਜਿਸ ਵਿਚ ਪਹਿਲੇ ਦਿਨ ਛੋਟੇ ਛੋਟੇ ਬੱਚੇ ਬੱਚੀਆਂ ਨੇ ਦੁਮਾਲਾ ਸਿੱਖਣ ਲਈ ਸ਼ਿਰਕਤ ਕੀਤੀ। ਇਹ ਕੈਂਪ ਸਵੇਰੇ 7 ਵਜੇ ਤੋਂ 12 ਵਜੇ ਤੱਕ ਚਲੇਗਾ। ਇਸ ਸਮੇਂ ਕਥਾਵਾਚਕ ਭਾਈ ਗੁਰਇੰਦਰਦੀਪ ਸਿੰਘ ਪਾਤੜਾਂ ਵਾਲਿਆਂ ਨੇ ਬੱਚਿਆਂ ਨੂੰ ਦਸਤਾਰ ਸਬੰਧੀ ਵਿਸਥਾਰ ਵਿਚ ਸਮਝਾਇਆ ਕਿ ਕਿਵੇਂ ਸਾਡੇ ਗੁਰੂ ਛੇਵੇਂ ਪਾਤਸ਼ਾਹ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੀ ਚਣੌਤੀ ਨੂੰ ਮੰਨ ਕੇ ਦਸਤਾਰ ਨੂੰ ਤਾਜ ਬਣਾ ਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਇਸ ਦਸਤਾਰ ਨੂੰ ਤਾਜ ਦੀ ਪਦਵੀ ਦਿੱਤੀ ਅਤੇ ਸਾਰੀ ਦੁਨੀਆਂ ਨੇ ਇਸ ਦੀ ਈਨ ਹੀ ਨਹੀ ਮੰਨੀ ਸਗੋਂ ਇਸ ਦੀ ਪੂਰੀ ਇੱਜ਼ਤ ਵੀ ਕੀਤੀ। ਬੱਚਿਆਂ ਨੇ ਇਸ ਦੇ ਸਿਖਲਾਈ ਕੈਂਪ ਵਿਚ ਦਸਤਾਰ ਸਿਖਾਉਣ ਦੀ ਸੇਵਾ ਭਾਈ ਹਰਦੀਪਕ ਸਿੰਘ ਵਲੋਂ ਕੀਤੀ ਜਾਂਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply