Wednesday, July 16, 2025
Breaking News

ਪੰਜਾਬ

ਨਗਰ ਨਿਗਮ ਚੋਣਾਂ ਲਈ 287 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਚੋਣਾਂ ਸਬੰਧੀ ਇੰਟਰਨੈਟ ਜ਼ਰੀਏ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਣਕਾਰੀ ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ – ਅਵਤਾਰ ਸਿੰਘ ਕੈਂਥ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਅਧੀਨ ਪੈਂਦੇ 50 ਵਾਰਡਾਂ ਦੀਆਂ ਹੋ ਰਹੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ 287 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ।ਉਨ੍ਹਾਂ ਦੱਸਿਆ ਕਿ 12 …

Read More »

ਮਾਸਟਰ ਕੇਡਰ ਡੀ. ਪੀ .ਆਈ ਸ੍ਰੀ ਬਲਬੀਰ ਸਿੰਘ ਢੋਲ ਨਾਲ ਮੀਟਿੰਗ

ਲੈਕਚਰਾਰ ਵਰਗ ਦੀਆਂ ਤਰੱਕੀਆਂ ਜਲਦ-ਲੈਫਟ ਆਊਟ ਕੇਸਾਂ ਦੀ ਡੀ ਪੀ ਸੀ 20 ਨੂੰ ਬਟਾਲਾ, 11 ਫਰਵਰੀ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇੱਕ ਵਫਦ ਬੀਤੇ ਦਿਨੀ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਉਪ ਪ੍ਰਧਾਂਨ ਬਲਦੇਵ ਸਿੰਘ ਬੁਟਰ, ਵਸ਼ਿਗਟਨ ਸਿੰਘ ਸਮੀਰੋਵਾਲ, ਹਰਮਿੰਦਰ ਸਿੰਘ ਉਪਲ, ਜਗਜੀਤ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਡੀ ਪੀ ਆਈ (ਸੈਕੰ: ਸਿਖਿਆ) ਸ੍ਰੀ ਬਲਬੀਰ ਸਿੰਘ ਢੋਲ ਨੂੰ …

Read More »

ਰਿਆੜਕੀ ਸੱਥ ਹਰਪੁਰਾ ਧੰਦੋਈ ਦੇ 12ਵੇਂ ਸਾਲਾਨਾ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਮਾਸਟਰ ਕੁਲਦੀਪ ਸ਼ਰਮਾ ਅਤੇ ਐਥਲੈਟਿਕਸ ਕੋਚ ਗੁਰਦੀਪ ਸਿੰਘ ਸਨਮਾਨਿਤ ਹੋਣਗੇ ਬਟਾਲਾ, 11 ਫਰਵਰੀ (ਨਰਿੰਦਰ ਬਰਨਾਲ) – ਰਿਆੜਕੀ ਸੱਥ ਹਰਪੁਰਾ ਧੰਦੋਈ ਵੱਲੋਂ 12ਵਾਂ ਸਾਲਾਨਾ ਸਨਮਾਨ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਦੇ ਵਿਹੜੇ ਵਿੱਚ 15 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੱਥ ਬੁਲਾਰੇ ਸੂਬਾ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਮਾਜ ਸੇਵੀ ਕੁਲਦੀਪ ਸ਼ਰਮਾ ਅਤੇ ਕੋਚ …

Read More »

 ਦਿੱਲੀ ਜਿੱਤ ਦੀ ਖੁਸ਼ੀ ‘ਚ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ‘ਚ ਕੱਢਿਆ ਰੋਡ ਸ਼ੋਅ

ਅੰਮ੍ਰਿਤਸਰ, ੧੧ ਜਨਵਰੀ (ਜਗਦੀਪ ਸਿੰਘ ਸੱਗੂ)- ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਬੇਮਿਸਾਲ ਸਫਲਤਾ ‘ਤੇ ਅੰਮ੍ਰਿਤਸਰ ਦੇ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਜਿਸ ਦੀ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦ ਆਮ ਆਦਮੀ ਪਾਰਟੀ ਦੇ ਆਬਜ਼ਰਵਰ ਨਰਿੰਦਰ ਸਿੰਘ ਵਾਲੀਆ ਤੇ ਜਿਲ੍ਹਾ ਇੰਚਾਰਜ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਰੋਡ ਸ਼ੋਅ ਕੱਢਿਆ …

Read More »

ਸੁੱਚਾ ਸਿੰਘ ਲੰਗਾਹ ਨੂੰ 3 ਸਾਲ ਦੀ ਕੈਦ ਤੇ 1.10 ਕਰੋੜ ਜੁਰਮਾਨਾ

ਮੋਹਾਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਸ੍ਰ. ਸੁੱਚਾ ਸਿੰਘ ਲੰਗਾਹ ਨੂੰ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ਵਿੱਚ ਅੱਜ ਮੋਹਾਲੀ ਦੀ ਮਾਨਯੋਗ ਅਦਾਲਤ ਨੇ ਤਿੰਨ ਸਾਲ ਦੀ ਕੈਦ ਅਤੇ 1 ਕਰੌੜ 10 ਲੱਖ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ। ਸੁੱਚਾ ਸਿੰਘ ਲੰਗਾਹ ਨੂੰ ਇਹ ਸਜਾ ਮਈ 2002 ਦੇ ਦਰਜ਼ ਕੀਤੇ ਗਏ ਮਾਮਲੇ ਵਿੱਚ ਹੋਈ …

Read More »

 ਗੁ: ਟਾਹਲਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼੍ਰੀ ਟਾਹਲਾ ਸਾਹਿਬ ਟ੍ਰੱਸਟ (ਰਜਿ:) ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ, ਕੈਬਨਟ ਮੰਤਰੀ ਗੁਲਜਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਭਾਈ ਰਾਮ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਨੇ ਪਹੁੰਚ ਕੇ …

Read More »

ਝੂਠੇ ਸੌਦੇ ਵਾਲੇ ਸਾਧ ਦੀ ਝੂਠ ਦੀ ਬਿੱਲੀ ਆਈ ਥੈਲਿਓਂ ਬਾਹਰ – ਦਲਮੇਘ ਸਿੰਘ

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਕਿਹਾ ਹੈ ਕਿ ਝੂਠੇ ਸੌਦੇ ਵਾਲੇ ਪਾਖੰਡੀ ਸਾਧ ਰਾਮ ਰਹੀਮ ਦੀ ਝੂਠ ਦੀ ਬਿੱਲੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ‘ਤੇ ਥੈਲਿਓਂ ਬਾਹਰ ਆ ਗਈ ਹੈ।  ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬਲਾਤਕਾਰੀ ਅਤੇ ਕਤਲ ਦੇ ਕੇਸਾਂ ਤੋਂ ਬਚਣ …

Read More »

ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਮੌਕੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ

ਅੰਮ੍ਰਿਤਸਰ, 10 ਫਰਵਰੀ (ਗੁਰਪ੍ਰੀਤ ਸਿੰਘ / ਸਾਜਨ) – ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਮੌਕੇ ਹਬੀਬਪੁਰਾ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸੇਵਕ ਸਭਾ ਵਲੋਂ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ।ਜਿਸ ਵਿੱਚ ਸਮੂਹ ਸੰਗਤਾਂ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਇਸ ਮੌਕੇ ਭਾਈ ਸੁਖਵਿੰਦਰ ਸਿੰਘ ਸਾਬਕਾ ਹਜੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ, ਭਾਈ ਜਗਦੀਪ ਸਿੰਘ ਰਾਜੇਵਾਲ, ਭਾਈ ਗੁਰਪ੍ਰਤਾਪ ਸਿੰਘ ਖਾਪੜਖੇੜੀ ਢਾਡੀ ਜੱਥਾ, ਅਵਤਾਰ ਸਿੰਘ …

Read More »

ਕੰਵਲਪ੍ਰੀਤ ਸਿੰਘ ਗਿੱਲ ਨੇ ਮੀਟਿੰਗਾਂ ਕੀਤੀਆਂ

ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋ ਬਾਅਦ ਅਕਾਲੀ ਦਲ ਦੇ ਉਮੀਦਵਾਰਾਂ ਵੱਲੋ ਆਪਣੀਆ ਵਾਰਡਾਂ ਚ ਪ੍ਰਚਾਰ ਲਹਿਰ ਤੇਜ਼ ਕਰ ਦਿੱਤੀ ਗਈ ਹੈ।ਇਸੇ ਕੜੀ ਤਹਿਤ ਵਾਰਡ 15 ਤੋ ਅਕਾਲੀ ਦਲ ਦੇ ਉਮੀਦਵਾਰ ਕੰਵਲਪ੍ਰੀਤ ਸਿੰਘ ਗਿੱਲ ਨੇ ਵਾਰਡ ਵਾਸੀਆ ਨਾਲ ਹੰਗਮੀ ਮੀਟਿੰਗਾਂ ਕੀਤੀਆਂ ਅਤੇ ਚੌਣਾ ਸੰਬਧੀ ਪ੍ਰਚਾਰ ਕੀਤਾ …

Read More »

ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੀ ਚੋਣ 25 ਫਰਵਰੀ ਨੂੰ

ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੀ ਚੋਣ 25 ਫਰਵਰੀ ਨੂੰ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਦਸੂਹਾ, ਮੁਕੇਰੀਆਂ, ਟਾਂਡਾ ਉੜਮੁੜ, ਗੜ੍ਹਸ਼ੰਕਰ, ਗੜ੍ਹਦੀਵਾਲਾ, ਹਰਿਆਣਾ ਅਤੇ ਸ਼ਾਮ ਚੁਰਾਸੀ …

Read More »