Saturday, May 18, 2024

ਅੰਤਰਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਕੈਪਟਨ ਸਿੰਘ

ਕੋਈ ਨਾ ਕੋਈ ਕਲਾ ਹਰ ਇਨਸਾਨ ਵਿੱਚ ਹੁੰਦੀ ਹੈ,ਉਸ ਕਲਾ ਨੂੰ ਨਿਖਾਰਣ ਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਬਣਦਾ ਹੈ।ਕੈਪਟਨ ਸਿੰਘ ਵਾਸਤੇ ਪ੍ਰੇਰਨਾ ਸਰੋਤ Kaptan S Playerਬਣਿਆ ਉਸ ਦਾ ਜਮਾਤੀ ਮੁੱਕੇਬਾਜ ਹਰਮਨਦੀਪ ਸਿੰਘ।ਕੈਪਟਨ ਸਿੰਘ ਮੁੱਕੇਬਾਜ਼ ਨੇ ਦੱਸਿਆ ਕਿ ਉਹ ਰੋਜ਼ਾਨਾ ਪਿੰਡ ਬੇਗੇਵਾਲ (ਮਜੀਠਾ) ਤੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਪੜ੍ਹਨ ਆਉਂਦਾ ਸੀ।ਇਸੇ ਸਕੂਲ ਵਿਚ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ ਖਾਲਸਾ ਸਕੂਲ ਦੇ ਬਾਕਸਿੰਗ ਸੈਂਟਰ ਵਿੱਚ ਸਿਖਲਾਈ ਸੁਰੂ ਕੀਤੀ ਅਤੇ ਪਿਤਾ ਬਲਕਾਰ ਸਿੰਘ ਅਤੇ ਮਾਤਾ ਸਿਮਰਜੀਤ ਕੌਰ ਦੇ ਹੋਣਹਾਰ ਸਪੁੱਤਰ ਕੈਪਟਨ ਸਿੰਘ ਨੇ ਆਪਣੀ ਮਿਹਨਤ ਸਦਕਾ ਮੈਡਲਾਂ ਦੀ ਝੜੀ ਲਾ ਦਿੱਤੀ।ਕੈਪਟਨ ਸਿੰਘ ਨੇ ਮੁਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਦੱਸਿਆ ਕਿ 2009 ਵਿੱਚ ਹੋਈ ਸਬ ਜੂਨੀਅਰ ਸਟੇਟ ਜਲੰਧਰ ਵਿਖੇ ਗੋਲਡ ਮੈਡਲ ਹਾਸਲ ਕੀਤਾ ਅਤੇ ਨੈਸ਼ਨਲ ਵਿੱਚ ਵਿਸਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਭਾਗ ਲਿਆ।ਕੈਪਟਨ ਸਿੰਘ 2010 ਵਿੱਚ ਜੂਨੀਅਰ ਸਟੇਟ ਅਬੋਹਰ ਵਿਖੇ ਗੋਲਡ ਮੈਡਲ ਹਾਸਲ ਕਰਕੇ ਸਰਵੋਤਮ ਬਾਕਸਰ ਚੁਣਿਆ ਗਿਆ।
                  ਇਹਨਾਂ ਪ੍ਰਾਪਤੀਆਂ ਨੇ ਕੈਪਟਨ ਸਿੰਘ ਦਾ ਹੌਂਸਲਾ ਹੋਰ ਵਧਾਇਆ।ਜੂਨੀਅਰ ਨੈਸ਼ਨਲ ਜੋ ਕਿ ਕਾਕੀਨਾੜਾ ਆਂਧਰਾ ਪ੍ਰਦੇਸ਼ ਵਿਖੇ ਹੋਈ ਵਿਚ ਤੀਸਰਾ ਸਥਾਨ ਹਾਸਲ ਕੀਤਾ।ਕੈਪਟਨ ਸਿੰਘ ਦੀ ਚੋਣ ਜੂਨੀਅਰ ਇੰਡੀਆ ਕੈਂਪ ਵਿਚ ਔਰੰਗਾਬਾਦ ਵਿਖੇ ਹੋਈ।2010 ਵਿਚ ਸਕੂਲ ਸਟੇਟ ਅੰਡਰ-19 ਸਾਲ ਪਟਿਆਲਾ ਵਿਖੇ ਪਹਿਲਾ ਸਥਾਨ ਹਾਸਲ ਕੀਤਾ। ਖਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਦਿਆਂ ਲਗਾਤਾਰ ਚਾਰ ਸਾਲ ਇੰਟਰ-ਕਾਲਜ ਮੁੱਕੇਬਾਜ਼ੀ ਵਿਚ ਪਹਿਲਾ ਸਥਾਨ ਲਿਆ ਅਤੇ ਆਲ ਇੰਡੀਆ ਇੰਟਰ-ਵਰਸਿਟੀ ਵਿਚ ਲਗਾਤਾਰ ਤਿੰਨ ਸਾਲ ਦੋ ਸਿਲਵਰ ਅਤੇ ਇਕ ਕਾਸੀ ਦਾ ਮੈਡਲ ਹਾਸਲ ਕਰਕੇ ਜਿੱਤ ਨੂੰ ਬਰਕਰਾਰ ਰੱਖਿਆ।ਕੈਪਟਨ ਸਿੰਘ ਸੀ.ਆਈ.ਐਸ.ਐਫ ਵਿਚ 2014 ਨੂੰ ਸਪੋਰਟਸ ਕੋਟੇ ਵਿਚ ਸਿਪਾਹੀ ਭਰਤੀ ਹੋ ਗਿਆ।2016 ਵਿਚ ਪੰਜਾਬ ਰਾਜ ਖੇਡਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈਆਂ ਖੇਡਾਂ ਵਿਚ ਪਹਿਲੇ ਸਥਾਨ `ਤੇ ਆਇਆ ।
                  ਇਸ ਤੋਂ ਬਾਅਦ ਕੈਪਟਨ ਸਿੰਘ ਨੇ 2017 `ਚ ਆਲ ਇੰਡੀਆ ਪੁਲਿਸ ਖੇਡਾਂ ਜੋ ਸ੍ਰੀ ਪਟਨਾ ਸਾਹਿਬ ਵਿਖੇ ਹੋਈਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ।ਇਸ ਤੋਂ ਬਾਅਦ ਅਗਸਤ 2017 ਵਿਚ ਵਿਸ਼ਵ ਪੁਲਿਸ ਖੇਡਾਂ ਲਾਸ ਏਂਜਲਸ ਅਮਰੀਕਾ ਵਿਖੇ ਮੁੱਕੇਬਾਜ਼ੀ ਵਿਚ ਸਿਲਵਰ ਮੈਡਲ ਹਾਸਲ ਹਾਸਲ ਕੀਤਾ ਅਤੇ ਮਹਿਕਮੇ ਵਲੋਂ ਕੈਪਟਨ ਸਿੰਘ ਦੀ ਤਰੱਕੀ ਕਰਕੇ ਹੌਲਦਾਰ ਦੀਆਂ ਫੀਤੀਆਂ ਲਗਾ ਕੇ ਨਿਵਾਜ਼ਿਆ।ਆਪਣੇ ਮਹਿਕਮੇ ਸੀ.ਆਈ.ਐਸ.ਐਫ, ਖ਼ਾਲਸਾ ਕਾਲਜ, ਕੋਚ ਬਲਜਿੰਦਰ ਸਿੰਘ, ਕੋਚ ਖੇਮ ਚੰਦ ਪੰਜਾਬ ਪੁਲਿਸ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨ ਵਾਲੇ ਕੈਪਟਨ ਸਿੰਘ ਦੀਆਂ ਉਪਰੋਕਤ ਮਾਣਮੱਤੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਪੰਜਾਬ ਪੁਲਿਸ ਵਲੋਂ ਆਪਣੇ ਮਹਿਕਮੇ ਵਿਚ ਭਰਤੀ ਕਰ ਲਿਆ।
               ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਮਿਲੀ ਹੱਲਾ-ਸ਼ੇਰੀ ਨੇ ਜਿਥੇ ਕੈਪਟਨ ਸਿੰਘ ਦਾ ਉਤਸ਼ਾਹ ਵਧਾਇਆ, ਉਥੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਖੇਡ ਇੰਚਾਰਜ ਦਲਜੀਤ ਸਿੰਘ, ਕੋਚ ਬਚਨਪਾਲ ਸਿੰਘ, ਕੋਚ ਰਣਕੀਰਤ ਸਿੰਘ ਸੰਧੂ ਅਤੇ ਬਲਜਿੰਦਰ ਸਿੰਘ ਪੰਜਾਬ ਪੁਲਿਸ ਉਸ ਦੇ ਮਾਰਗ ਦਰਸ਼ਕ ਬਣੇ। ਕੈਪਟਨ ਸਿੰਘ ਲਈ ਪਰਿਵਾਰਕ ਮੈਂਬਰਾਂ ਜੀਵਨ ਸਾਥਣ ਮਨਦੀਪ ਕੌਰ, ਪੁੱਤਰ ਮਨਚੇਤ ਸਿੰਘ ਅਤੇ ਵੱਡੇ ਭਰਾ ਗੁਰਸ਼ਰਨ ਸਿੰਘ ਦੀ ਹੌਸਲਾ ਅਫਜ਼ਾਈ ਵੀ ਸੋਨੇ `ਤੇ ਸੁਹਾਗੇ ਵਾਲਾ ਕੰਮ ਕਰਦੀ ਹੈ।
    ਪੰਜਾਬ ਪੁਲਿਸ ਵਿਭਾਗ ਅਤੇ ਕੋਚ ਬਲਜਿੰਦਰ ਸਿੰਘ ਨੂੰ ਕੈਪਟਨ ਸਿੰਘ ਤੋਂ ਵੱਡੀਆਂ ਆਸਾਂ ਹਨ।
Sukhbir Khurmania

 

 

 

 

 

ਸੁਖਬੀਰ ਸਿੰਘ ਖੁਰਮਣੀਆਂ
477/21 ਕਿਰਨ ਕਲੋਨੀ ਬਾਈਪਾਸ ਗੁਮਟਾਲਾ,
ਅੰਮ੍ਰਿਤਸਰ- 143008
ਮੋ- 9855512677

Check Also

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ – 30 ਉਮੀਦਵਾਰ ਚੋਣ ਮੈਦਾਨ ‘ਚ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ 02 ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ …

Leave a Reply