Tuesday, May 14, 2024

ਦੇਸ਼, ਸਮਾਜ ਤੇ ਮਨੁੱਖਤਾ ਦੀ ਬਿਹਤਰੀ ਨੂੰ ਪ੍ਰਤੀਬੱਧ ਹੈ ਨਾਟਸ਼ਾਲਾ

PPN2208201709ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਰੋਟਰੀ ਕਲੱਬ ਸਾਉਥ ਦੇ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਵਿੱਚ ਦਿੱਤੇ ਗਏ ਖਾਸ ਸਹਿਯੋਗ ਅਤੇ ਸ਼ਾਨਦਾਰ ਸਜਾਵਟ ਲਈ ਕਲੱਬ ਦੇ ਅਹੁੱਦੇਦਾਰਾਂ ਨੇ ਨਾਟਸ਼ਾਲਾ ਪ੍ਰਬੰਧਕਾਂ ਅਤੇ ਮੁਖੀ ਜਤਿੰਦਰ ਬਰਾੜ ਦਾ ਖਾਸ ਤੌਰ `ਤੇ ਧੰਨਵਾਦ ਕੀਤਾ ਹੈ।ਕਲੱਬ ਦੇ ਪ੍ਰਧਾਨ ਅਭਿਸ਼ੇਕ ਗੁਪਤਾ ਸਕੱਤਰ ਨਵਜੋਤ ਘੁਲਾਟੀਏ, ਜਨਮ ਅਸ਼ਟਮੀ ਕਮੇਟੀ ਦੇ ਚੇਅਰਮੈਨ ਵਿਪਨ ਭਸੀਨ, ਤਿਲਕ ਰਾਜ ਮਹਾਜਨ, ਹਰੀਸ਼ ਸ਼ਰਮਾ, ਉਪਿੰਦਰ ਸਿੰਘ ਅਤੇ ਕੇ.ਕੇ ਅਗਰਵਾਲ ਨੇ ਦਸਿਆ ਕਿ ਉਂਜ ਤਾਂ ਉਹ ਲੋਕ ਇਸ ਮੇਲੇ ਨੂੰ ਹਰ ਸਾਲ ਮਨਾਉਂਦੇ ਹੈ ਲੇਕਿਨ ਇਸ ਵਾਰ ਨਾਟਸ਼ਾਲਾ ਵਿੱਚ ਬਰਾੜ ਦੀ ਅਗੁਵਾਈ ਵਿੱਚ ਜੋ ਵਿਵਸਥਾ ਰਹੀ ਉਹ ਕਾਬਿਲੇ ਤਾਰੀਫ ਸੀ।ਲੋਕਾਂ ਦਾ ਕਹਿਣਾ ਹੈ ਕਿ ਰੰਗ ਮੰਚ ਦੀ ਜੋ ਸਜਾਵਟ ਸੀ।ਉਹ ਵਾਸਤਵ ਵਿੱਚ ਗੋਕੁਲ ਦਾ ਭੁਲੇਖਾ ਪੈਦਾ ਕਰ ਰਹੀ ਸੀ।ਨਾਟਸ਼ਾਲਾ ਦੀ ਅਤਿ ਆਧੁਨਿਕ ਟੈਕਨੋਲਾਜੀ ਨੇ ਇਸ ਵਿੱਚ ਹੋਰ ਵੀ ਚਾਰ ਚੰਨ ਲਗਾ ਦਿੱਤਾ।ਬਰਾੜ ਨੇ ਕਲੱਬ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਵੀ ਉਨ੍ਹਾਂ ਦੇ ਹਰੇਕ ਪ੍ਰੋਗਰਾਮ ਵਿੱਚ ਇੰਜ ਹੀ ਸਹਿਯੋਗ ਦਿੰਦੇ ਰਹਿਣਗੇ।ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨਾਟਸ਼ਾਲਾ ਸਿਰਫ ਨਾਟਕਾਂ ਅਤੇ ਮਨੋਰੰਜਨ ਲਈ ਹੀ ਨਹੀਂ ਬਣੀ ਹੈ, ਸਗੋਂ ਦੇਸ਼, ਸਮਾਜ ਤੇ ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਨ ਨੂੰ ਪ੍ਰਤਿਬਧ ਹੈ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਦੀ 10ਵੀਂ ਕਲਾਸ `ਚੋਂ ਜੀਵਨ ਸਿੰਘ ਨੇ 91.2% ਅੰਕਾਂ ਨਾਲ ਮਾਰੀ ਬਾਜ਼ੀ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ …

Leave a Reply