Tuesday, May 21, 2024

ਦਿੱਲੀ ਵਿਖੇ ਹੋਇਆ 5ਵਾਂ `ਕੌਣ ਬਣੇਗਾ ਪਿਆਰੇ ਦਾ ਪਿਆਰਾ` ਪ੍ਰੋਗਰਾਮ

ਕੁਲਅੰਗਦ ਸਿੰਘ ਅਤੇ ਜਸਕੀਰਤ ਸਿੰਘ ਬਣੇ ਸਾਂਝੇ ਜੇਤੂ

PPN0807201819ਨਵੀਂ ਦਿੱਲੀ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਬੱਚਿਆਂ ਦੀ ਸਿੱਖ ਇਤਿਹਾਸ ਨਾਲ ਨੇੜ੍ਹਤਾ ਵਧਾਉਣ ਲਈ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ ਚਲਾਈ ਗਈ ਗੁਰਮਤਿ ਗਿਆਨ ਪ੍ਰਚਾਰ ਦੀ ਲਹਿਰ ਤਹਿਤ ਦਿੱਲੀ ਵਿਖੇ 5ਵਾਂ `ਕੌਣ ਬਣੇਗਾ ਪਿਆਰੇ ਦਾ ਪਿਆਰਾ` ਪ੍ਰੋਗਰਾਮ ਕਰਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਡੀ-ਬਲਾਕ, ਟੈਗੋਰ ਗਾਰਡਨ ਵਿਖੇ ਹੋਏ ਪ੍ਰੋਗਰਾਮ ਦੌਰਾਨ 109 ਬੱਚਿਆਂ ਨੇ ਲਿਖਿਤ ਪ੍ਰੀਖਿਆ ’ਚ ਭਾਗ ਲਿਆ ਜਦਕਿ ਪ੍ਰੋਗਰਾਮ ਲਈ 145 ਬੱਚਿਆ ਵਲੋਂ ਨਾਂ ਦਰਜ ਕਰਾਏ ਗਏ ਸਨ।
    ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਿਖਿਤ ਪ੍ਰੀਖਿਆ ’ਚ ਵੱਧਿਆ ਨੰਬਰ ਪ੍ਰਾਪਤ ਕਰਨ ਵਾਲੇ ਬੱਚਿਆ ’ਚੋਂ ਹੌਟ ਸੀਟ ’ਤੇ ਬੈਠਣ ਲਈ 6 ਪ੍ਰਤੀਯੋਗੀ ਦੀ ਚੋਣ ਲਾਟਰੀ ਆਧਾਰ ’ਤੇ ਕੀਤੀ ਗਈ।ਜੇਤੂ ਦੇ ਤੌਰ ’ਤੇ ਪਹਿਲੇ ਸਥਾਨ ’ਤੇ ਆਉਣ ਦਾ ਮਾਨ ਕੁਲਅੰਗਦ ਸਿੰਘ ਅਤੇ ਜਸਕੀਰਤ ਸਿੰਘ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ ਜਦਕਿ ਦੂਜੇ ਨੰਬਰ ’ਤੇ ਅਜੀਤ ਸਿੰਘ ਅਤੇ ਤੀਜੇ ਨੰਬਰ ’ਤੇ ਓਂਕਾਰ ਸਿੰਘ ਜੇਤੂ ਰਹੇ।
ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਪਰਮਿੰਦਰ ਨੇ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਨੂੰ ਸਿੱਖ ਇਤਿਹਾਸ ਆਪਣੇ ਦਿਮਾਗ ’ਚ ਹਮੇਸ਼ਾ ਦੇ ਲਈ ਬਿਠਾਉਣ ਦਾ ਵੱਡਾ ਮਾਧਯਮ ਹਨ। ਸਭ ਤੋਂ ਵੱਡੀ ਗੱਲ ਸਿਲੇਬਸ ਰੂਪੀ ਇਤਿਹਾਸ ਨੂੰ ਪੜ੍ਹਨ ਵਾਲੇ ਬੱਚੇ ਦਾ ਝੁਕਾਵ ਹਮੇਸ਼ਾ ਲਈ ਸਿੱਖ ਸਿਧਾਂਤਾ ਦੀ ਰਾਖੀ ਅਤੇ ਉਸ ਦੀ ਪਾਲਣਾ ਵੱਲ ਵੱਧਣ ਦਾ ਹਰਿਆਵਲ ਰਾਹ ਉਪਲਬਧ ਕਰਾਉਂਦਾ ਹੈ।
ਦਿੱਲੀ ਦੇ ਪ੍ਰੋਗਰਾਮਾਂ ਦੀ ਮੁਖ ਕੋਅਰਡੀਨੇਟਰ ਅਤੇ ਉੱਘੀ ਰੰਗਕ੍ਰਮੀ ਬੀਬੀ ਅਵਨੀਤ ਕੌਰ ਭਾਟੀਆ ਨੇ ਦੱਸਿਆ ਕਿ ਕੌਣ ਬਣੇਗਾ ਕਰੋੜਪਤੀ ਦੀ ਤਰਜ਼ ’ਤੇ ਕਰਵਾਏ ਜਾਂਦੇ ਇਸ ਪ੍ਰੋਗਰਾਮ ਦਾ ਸਿਲੇਬਸ 9-25 ਸਾਲ ਦੇ ਬੱਚਿਆ ਨੂੰ ਲਿੱਖਤੀ ਤੌਰ ’ਤੇ ਪਹਿਲੇ ਹੀ ਉਪਲਬਧ ਕਰਵਾਇਆ ਜਾਂਦਾ ਹੈ।ਲਿਖਤੀ ਪ੍ਰੀਖਿਆ ’ਚ ਚੰਗੇ ਅੰਕ ਲਿਆਉਣ ਵਾਲੇ ਪ੍ਰਤੀਭਾਗੀਆ ’ਚੋਂ ਹੌਟ ਸੀਟ ’ਤੇ ਬੈਠਣ ਵਾਲੇ ਪ੍ਰਤੀਭਾਗੀ ਦੀ ਚੋਣ ਕੀਤੀ ਜਾਂਦੀ ਹੈ।ਜਿਸ ਨੂੰ 2 ਲਾਈਫ਼ ਲਾਈਨ ਦੇ ਨਾਲ 10 ਸਵਾਲ ਸਿੱਖ ਇਤਿਹਾਸ ਨਾਲ ਸੰਬੰਧਿਤ ਪੁੱਛੇ ਜਾਂਦੇ ਹਨ।
ਅਵਨੀਤ ਨੇ ਦੱਸਿਆ ਕਿ ਬੱਚਿਆ ਦੀ ਬੌਧਿਕ ਪਕੜ ਨੂੰ ਮਜਬੂਤ ਰੱਖਣ ਲਈ ਗਿਆਨੀ ਬਰਜਿੰਦਰ ਸਿੰਘ ਪਰਵਾਨਾ ਅਤੇ ਪ੍ਰੋ. ਭਗਵਾਨ ਸਿੰੰਘ ਫੌਜੀ ਵੱਲੋਂ ਪੇਸ਼ਕਾਰ ਦੇ ਤੌਰ ’ਤੇ ਪ੍ਰਤੀਭਾਗੀ ਨੂੰ ਉਲਝਾਉਣ ਅਤੇ ਲਲਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂਕਿ ਕਾਬਲ ਅਤੇ ਨਿਸ਼ਕਾਮ ਸੋਚ ਵਾਲੇ ਪ੍ਰਤੀਭਾਗੀ ਹੀ ਪ੍ਰਤੀਯੋਗਿਤਾ ਦੇ ਅਗਲੇ ਦੌਰ ’ਚ ਸ਼ਾਮਿਲ ਹੋਣ।
 ਸਮੂਹ ਪ੍ਰਤੀਭਾਗੀਆਂ ਨੂੰ ਗੁਰਦੁਆਰਾ ਸਿੰਘ ਸਭਾ ਵਲੋਂ ਇਹ ਇਨਾਮ ਅਤੇ ਟਕਸਾਲ ਵੱਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ `ਜੌਬਸ ਫਾਰ ਸਿੱਖਸ` ਦੇ ਡਾ. ਪੁੰਨਪ੍ਰੀਤ ਸਿੰਘ ਅਤੇ ਇਸ਼ਪ੍ਰੀਤ ਕੌਰ ਨੇ ਲੋੜਵੰਦ ਲੋਕਾਂ ਨੂੰ ਰੁਜਗਾਰ ਸੰਬੰਧੀ ਜਾਣਕਾਰੀ ਹੈਲਪ ਡੈਸਕ ਦੇ ਜਰੀਏ ਉਪਲਬਧ ਕਰਵਾਈ।ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ’ਚ ਬੀਰ ਖਾਲਸਾ ਦਲ ਦੇ ਮੁਖੀ ਸੁਰਿੰਦਰ ਸਿੰਘ ਬਿੱਲਾ, ਧਰਮ ਪ੍ਰਚਾਰ ਕਮੇਟੀ ਦੇ ਵਾਇਸ ਚੇਅਰਮੈਨ ਰਵਿੰਦਰ ਸਿੰਘ, ਗੁਰਦੁਆਰਾ ਮਾਤਾ ਸੁੰਦਰੀ ਦੇ ਚੇਅਰਮੈਨ ਹਰਜੀਤ ਸਿੰਘ ਬਾਉਂਸ, ਸਿੰਘ ਸਭਾ ਦੇ ਪ੍ਰਧਾਨ ਜਤਿੰਦਰ ਸਿੰਘ ਮੁਖੀ, ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਹਰਵਿੰਦਰ ਕੌਰ ਭਾਟੀਆ ਅਤੇ ਬੀਬੀ ਰਜਿੰਦਰ ਕੌਰ ਨੇ ਮੋਹਰੀ ਭੂਮਿਕਾ ਨਿਭਾਈ।
 

Check Also

ਪੰਜਾਬੀ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੇ ਵਿਛੋੜੇ ‘ਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, …

Leave a Reply