ਭੀਖੀ, 2 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਸ਼ਿਵ ਮੰਦਿਰ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਉਤਸਵ ਬੜੀ ਸ਼ਰਧਾ
ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਪੰਜ ਦਿਨਾਂ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ।ਕਥਾ ਦੇ ਦੂਸਰੇ ਦਿਨ ਪ੍ਰਵਚਨ ਕਰਦੇ ਹੋਏ ਸਾਧਵੀ ਸੁਸ਼੍ਰੀ ਭਦਰਾ ਭਾਰਤੀ ਨੇ ਮਾਤਾ ਸਤੀ ਅਤੇ ਭਗਵਾਨ ਸ਼ਿਵ ਦੀ ਕਥਾ ਦਾ ਪ੍ਰਰਵਚਨ ਕੀਤਾ।ਉਨ੍ਹਾਂ ਕਿਹਾ ਕਿ ਕਿਵੇਂ ਮਾਤਾ ਸਤੀ ਨੇ ਆਪਣੇ ਆਪ ਨੂੰ ਯੱਗ ਵਿਚ ਭਸਮ ਕਰ ਲਿਆ।ਭਸਮ ਹੋੋਣ ਤੋਂ ਪਹਿਲਾਂ ਭਗਵਾਨ ਸ਼ਿਵ ਅੱਗੇ ਇਹ ਪ੍ਰਾਥਨਾ ਵੀ ਕੀਤੀ ਕਿ ਅਗਲੇ ਜਨਮ ਵਿਚ ਵੀ ਉਹ ਭਗਵਾਨ ਸ਼ਿਵ ਨੂੰ ਪਤੀ ਰੂਪ ਵਿਚ ਪ੍ਰਾਪਤ ਕਰੇ।ਅਗਲੇ ਜਨਮ ਵਿਚ ਮਾਤਾ ਸਤੀ, ਹਿਮਾਲਿਆ ਰਾਜ ਤੇ ਮੈਨਾ ਦੇ ਘਰ ਜਨਮ ਲੈਂਦੀ ਹੈ।ਸਾਧਵੀ ਨੇ ਦਸਿਆ ਕਿ ਪੁੱਤਰੀ ਦਾ ਜਨਮ ਹੋਣ `ਤੇ ਹਮਾਲਿਆ ਰਾਜ ਬਹੁਤ ਖੁਸ਼ ਹੁੰਦੇ ਹਨ।ਪਰ ਅੱਜ ਦਾ ਇਨਸਾਨ ਅਜਿਹਾ ਨਹੀਂ ਹੈ ਭਾਵ ਕਿ ਉਹ ਲੜਕੇ ਤੇ ਲੜਕੀਆਂ ਵਿਚ ਵਿਤਕਰਾ ਕਰਦਾ ਹੈ।ਸਮਾਜ ਨੂੰ ਔਰਤ ਦੇ ਪ੍ਰਤੀ ਆਪਣੀ ਛੋਟੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ।ਉਹਨਾਂ ਕਿਹਾ ਕਿ ਸਾਨੂੰ ਧਾਰਮਿਕ ਕਥਾਵਾਂ ਨੂੰ ਪੜ੍ਹਨ ਸੁਣਨ ਤੱਕ ਸੀਮਿਤ ਨਹੀਂ ਰਹਿਣਾ ਚਾਹਿਦਾ ਸਗੋਂ ਵਿਚਾਰਾਂ `ਤੇ ਅਮਲ ਵੀ ਕਰਨਾ ਚਾਹਿਦਾ ਹੈ।
ਇਸ ਮੌਕੇ ਤੇ ਭਾਰੀ ਗਿਣਤੀ `ਚ ਸ਼ਰਧਾਲੂ ਤੇ ਸ਼ਿਵ ਮੰਦਿਰ ਕਮੇਟੀ ਭੀਖੀ ਦੇ ਪ੍ਰਧਾਨ ਸੁਭਾਸ਼ ਕੁਮਾਰ ਮਹਿਤਾ, ਵਿੱਕੀ ਮਹਿਤਾ, ਵਿਪਨ ਕੁਮਾਰ, ਰਿੰਕੂ ਕੁਮਾਰ, ਪਨੀਤ ਕੁਮਾਰ ਕਾਲੂ, ਸੰਦੀਪ ਜਿੰਦਲ, ਧਰਮਪਾਲ ਜਿੰਦਲ, ਰੂਬੀ ਮਿੱਤਲ, ਦੁੱਲਾ ਰਾਮ ਆਦਿ ਮੈਂਬਰ ਮੌਜੂਦ ਸਨ।ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਕੀਤਾ ਗਿਆ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media