Friday, July 5, 2024

ਮਾਮਲਾ ਨਗਰ ਕੌਸਲ ਬਟਾਲਾ ਦੀ ਪ੍ਰਧਾਨਗੀ ਦਾ-ਅਦਾਲਤ ਵਲੋਂ ਨਰੇਸ਼ ਮਹਾਜਨ ਦੀ ਪ੍ਰਧਾਨਗੀ ਬਰਕਰਾਰ

ਬਟਾਲਾ, 28 ਅਪ੍ਰੈਲ (ਨਰਿਦਰ ਬਰਨਾਲ) – ਨਗਰ ਕਾਸਲ ਚੋਣਾਂ ਉਪਰੰਤ ਹੋਈ ਨਗਰ ਕਾਸਲ ਬਟਾਲਾ ਦੀ ਪ੍ਰਧਾਨਗੀ ਦੀ ਚੋਣ ‘ਚ ਪ੍ਰਧਾਨ ਬਣੇ ਨਰੇਸ਼ ਮਹਾਜਨ ਦੀ ਪ੍ਰਧਾਨਗੀ ਨੂੰ ਮਾਣਯੋਗ ਅਦਾਲਤ ਨੇ ਇਸ ਸਬੰਧੀ ਫੈਸਲੇ ਦੀ ਸੁਣਵਾਈ ਕਰਦਿਆਂ ਬਰਕਰਾਰ ਰੱਖਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਟੇਅ ਖਤਮ ਕੀਤਾ ਹੈ।ਜ਼ਿਕਰਯੋਗ ਹੈ ਕਿ ਬਟਾਲਾ ਨਗਰ ਕੌਸਲ ਦੀ ਪ੍ਰਧਾਨਗੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਮਾਣਯੋਗ ਹਾਈਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ, ਜਿਸ ‘ਤੇ ਮਾਣਯੋਗ ਅਦਾਲਤ ਨੇ ਸਟੇਅ ਆਰਡਰ ਦਿੰਦਿਆਂ 20 ਅਪ੍ਰੈਲ ਦੀ ਤਰੀਕ ਦੇ ਦਿੱਤੀ ਸੀ ਤੇ ਉਸ ਦਿਨ ਸੁਣਵਾਈ ਕਰਨ ਉਪਰੰਤ ਅਗਲੀ ਤਰੀਕ 22 ਅਪ੍ਰੈਲ ਨੂੰ ਦਿੱਤੀ, ਜਿਸ ਤੋਂ ਬਾਅਦ ਅੱਜ 27 ਅਪ੍ਰੈਲ ਲਈ ਪਈ ਤਰੀਕ ‘ਚ ਮਾਣਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਨਰੇਸ਼ ਮਹਾਜਨ ਦੀ ਪ੍ਰਧਾਨਗੀ ਨੂੰ ਬਰਕਰਾਰ ਰੱਖਿਆ ਹੈ। ਵਰਨਣਯੋਗ ਹੈ ਕਿ ਨਗਰ ਕੌਸਲ ਚੋਣਾਂ ਉਪਰੰਤ ਭਾਜਪਾ ਨੇ ਕਾਂਗਰਸ ਨਾਲ ਹੱਥ ਮਿਲਾਉਂਦਿਆਂ ਨਰੇਸ਼ ਮਹਾਜਨ ਨੂੰ ਪ੍ਰਧਾਨ ਤੇ ਕਾਂਗਰਸੀ ਕੌਸਲਰ ਹਰਿੰਦਰਪਾਲ ਸਿੰਘ ਕਲਸੀ ਨੂੰ ਉਪ ਪ੍ਰਧਾਨ ਚੁਣ ਲਿਆ ਸੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕਾਂਗਰਸ ਸਮੇਤ ਬਰਾਬਰ ਕਾਸਲਰ ਹੋ ਗਏ ਸਨ, ਪਰ ਅਕਾਲੀ ਦਲ ਦਾ ਇਕ ਕਾਸਲਰ ਉਥੇ ਨਾ ਪੁੱਜਣ ਕਾਰਨ ਤੇ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਦੀ ਵੋਟ ਪੈ ਜਾਣ ਕਾਰਨ ਉਕਤ ਪ੍ਰਧਾਨਗੀ ਦਾ ਮਸਲਾ ਨੇਪਰੇ ਚੜ੍ਹ ਗਿਆ ਸੀ, ਪਰ ਅਕਾਲੀ ਦਲ ਨੇ ਇਸ ਸਬੰਧੀ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜ੍ਹਕਾਇਆ ਸੀ ਤੇ ਅਦਾਲਤ ਨੇ ਅੱਜ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ ਹੈ।

                     ਅਦਾਲਤ ਦੇ ਇਸ ਫੈਸਲੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਅੱਜ ਨਰੇਸ਼ ਮਹਾਜਨ ਦੇ ਸਮਰਥਕਾਂ ਤੇ ਭਾਜਪਾ ਵਰਕਰਾਂ ਨੇ ਸ਼ਹਿਰ ‘ਚ ਵੱਖ-ਵੱਖ ਥਾਈ ਲੱਡੂ ਵੰਡੇ ਤੇ ਆਤਿਸ਼ਬਾਜੀ ਚਲਾ ਕੇ ਖੁਸ਼ੀ ਜਾਹਿਰ ਕੀਤੀ।ਇਸ ਮੌਕੇ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ, ਨਵਲ ਮਲਹੋਤਰਾ, ਮਨੋਹਰ ਲਾਲ ਸ਼ਰਮਾ, ਅੰਸ਼ੂ ਹਾਂਡਾ, ਬਿੱਟਾ ਮਹਾਜਨ, ਅਜੇ ਮਹਾਜਨ, ਰੌਕੀ ਘੁੰਮਣ, ਵਿੱਕੀ, ਪਰਮਿੰਦਰ ਸਿੰਘ, ਰਾਜ ਜੀ ਦਾਸ ਮਲਹੋਤਰਾ, ਸ਼ਿਵ ਸਾਨਨ, ਰਕੇਸ਼ ਮਹਾਜਨ, ਵਿਨੇ ਮਹਾਜਨ ਐਮ.ਸੀ, ਵਿਕਾਸ ਸਾਨਨ, ਰਾਜ ਕੁਮਾਰ ਕਾਲੀ ਐਮ.ਸੀ, ਸੁਮਨ ਹਾਂਡਾ ਐਮ.ਸੀ., ਅਨੁਪਮਾ ਸੰਗਰ ਐਮ.ਸੀ, ਸੀਮਾ ਕੁਮਾਰੀ ਐਮ.ਸੀ, ਰਕੇਸ਼ ਭੱਟੀ, ਅਜੇ ਰਿਸ਼ੀ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply