Monday, July 8, 2024

ਬਾਦਲ ਦੀ ਸੁਚੱਜੀ ਸੋਚ ਸਦਕਾ ਸਿੱਖਾਂ ਦਾ ਸੰਸਾਰ ਵਿੱਚ ਮਾਣ ਵਧਿਆ – ਪੱਪੂ

PPN0305201503

ਨਵੀਂ ਦਿੱਲੀ, 3 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਪੰਜਾਬ ਦੇ ਉਪ ਮੁੱਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨੇਪਾਲ ਵਿੱਚ ਆਈ ਬਿਪਤਾ ਦੌਰਾਨ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ ਗਈਆਂ ਜ਼ਰੂਰੀ ਹਿਦਾਇਤਾਂ ਨੂੰ ਬਾਦਲ ਦੀ ਦੂਰਦਰਸ਼ੀ ਸੋਚ ਦੱਸਿਆ ਹੈ। ਦੋਹਾਂ ਕਮੇਟੀਆਂ ਵੱਲੋਂ ਨੇਪਾਲ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਗੁਰੁ ਸਾਹਿਬ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਦਾ ਮਾਧਿਅਮ ਦੱਸਦੇ ਹੋਏ ਪੱਪੂ ਨੇ ਸਿੱਖ ਕੌਮ ਨੂੰ ਮੁਸਿਬਤਾਂ ਵਿੱਚ ਦੂਜੇ ਲੋਕਾਂ ਦੀ ਮਦਦ ਕਰਨ ਵਾਲੀ ਨਿਵੇਕਲੀ ਕੌਮ ਵੀ ਦੱਸਿਆਂ ਹੈ।
ਗੁਰੁੂ ਸਾਹਿਬ ਵੱਲੋਂ ਸਿੱਖਾਂ ਨੂੰ ਮਿਲੇ ਵਿਲੱਖਣ ਸਰੂਪ ਅਤੇ ਕਿਰਦਾਰ ਵਿੱਚ ਭਾਈ ਘਨਇਆ ਜੀ ਬਣ ਕੇ ਗੁਰਦੁਆਰਾ ਕਮੇਟੀਆਂ ਵੱਲੋਂ ਗੁਰੁੂ ਦੀ ਗੋਲਕ ਦੀ ਕੀਤੀ ਜਾ ਰਹੀ ਵਰਤੋਂ ਨੂੰ ਵੀ ਪੱਪੂ ਨੇ ਠੀਕ ਕਰਾਰ ਦਿੱਤਾ। ਪੱਪੂ ਨੇ ਸਾਫ ਕੀਤਾ ਕਿ ਸਿੱਖ ਕੌਮ ਹਮੇਸ਼ਾ ਹੀ ਸਾਰੇ ਧਰਮਾ ਦਾ ਸਤਿਕਾਰ ਕਰਦੀ ਰਹੀ ਹੈ ਤੇ ਕਦੇ ਵੀ ਸਿੱਖਾਂ ਨੇ ਜ਼ਬਰਦਸਤੀ ਕਿਸੇ ਨੂੰ ਸਿੱਖ ਬਣਾਉਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸਗੋਂ ਇਤਿਹਾਸ ਵਿੱਚ ਮਿਲਦੇ ਹਵਾਲਿਆਂ ‘ਤੇ ਅਗਰ ਅਸੀ ਗੌਰ ਕਰੀਏ ਤਾਂ ਸਿੱਖਾਂ ਨੇ ਹਮੇਸ਼ਾ ਹੀ ਵਿਦੇਸ਼ੀ ਹਮਲਾਵਰਾਂ ਵੱਲੋਂ ਧਰਮ ਪਰਿਵਰਤਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਨਾਕਾਮ ਵੀ ਕੀਤਾ ਹੈ। ਨੇਪਾਲ ਵਿੱਚ ਸਿੱਖਾਂ ਦੇ ਵੱਲੋਂ ਚਲਾਏ ਜਾ ਰਹੇ ਲੰਗਰਾਂ ਅਤੇ ਭੇਜੇ ਜਾ ਰਹੇ ਫੂਡ ਪੈਕੇਟਾਂ ਤੇ ਹੋਰ ਰਾਹਤ ਸਾਮਗ੍ਰੀ ਕਰਕੇ ਸਿੱਖ ਕੌਮ ਦਾ ਮਾਣ ਬਾਦਲ ਦੀ ਸੁਚੱਜੀ ਸੋਚ ਸਦਕਾ ਵਧਣ ਦਾ ਵੀ ਪੱਪੂ ਨੇ ਦਾਅਵਾ ਕੀਤਾ। ਪੱਪੂ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਥਕ, ਸਿਆਸੀ ਤੇ ਕੌਮੀ ਮਸਲਿਆਂ ਤੇ ਲੋਕਾਂ ਨਾਲ ਹੋਏ ਧੱਕੇ ਦੇ ਖਿਲਾਫ ਮੋਰਚੇ ਲਗਾਉਂਦਾ ਰਿਹਾ ਹੈ ਉਥੇ ਹੀ ਹਮੇਸ਼ਾ ਕੌਮ ਅਤੇ ਦੇਸ਼ ਦੇ ਆਈ ਵਿਪਦਾ ਦੋਰਾਨ ਆਪਣਾ ਇਖਲਾਕੀ ਫਰਜ਼ ਨਿਭਾਉਣ ਤੋਂ ਵੀ ਪਿਛੇ ਨਹੀਂ ਰਿਹਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply