Friday, July 5, 2024

ਵਣ ਮਹਾਂ ਉਤਸਵ ਸਮੇਂ ਬਿਰਖ-ਪੌਦੇ ਲਗਾਏ

PPN3007201519
ਸਮਰਾਲਾ, 30 ਜੁਲਾਈ (ਪ.ਪ) – ਧਰਤੀ ਹਰੀ ਭਰੀ ਹੋਵੇ-ਰੁੱਖਾਂ ਨਾਲ ਸ਼ਿੰਗਾਰੀ ਹੋਵੇ। ਵਧ ਤੋਂ ਵਧ ਰੁੱਖ ਲਾਉਂਣ ਦੀ ਲਹਿਰ ਨੂੰ ਅਗੇ ਤੋਰਦਿਆਂ ਸਮਰਾਲਾ ਇਲਾਕੇ ਵਿਚ ਸਾਂਝੀਆ ਕੋਸ਼ਿਸ਼ਾਂ ਨਾਲ ਦੋ ਥਾਈਂ ਬਿਰਖ- ਪੌਦੇ ਲਗਾਏ। ਲਖਬੀਰ ਸਿੰਘ ਬਲਾਲਾ ਆਪਣੇ ਪਰਿਵਾਰ ਕੁਲਵੰਤ ਕੌਰ, ਸਿਮਰਨਪ੍ਰੀਤ ਕੌਰ ਤੇ ਹਰਿੰਦਰ ਸਿੰਘ ਦੇ ਸਹਿਯੋਗ ਆਪਣੇ ਖਾਲੀ ਪਏ ਪਲਾਟ ਵਿਚ 50 ਬਿਰਖ- ਪੌਦੇ ਲਗਾ ਕੇ ਵਣ ਉਤਸਵ ਮਨਾਇਆ ਗਿਆ। ਕੋਸ਼ਿਸ਼ ਸੀ ਧਰਤੀ ਦੇ ਖਾਲੀ ਪਏ ਹਰ ਨੁੱਕਰ ਉਤੇ ਰੁੱਖ ਲਗਾਏ ਜਾਣ। ਹਰਿਆਵਲ ਵਧੇ। ਧਰਤੀ ਮੌਲੇ। ਹੋਰ ਆਕਸੀਜਨ ਦੇਵੇ। ਹਰ ਮਨੁੱਖ ਲਾਵੇ ਦੋ ਰੁੱਖ ਦੇ ਉਦੇਸ਼ ਨੂੰ ਮੁਖ ਰੱਖਦਿਆਂ, ਸਰਕਾਰੀ ਡਿਸਪੈਸਰੀ ਨਾਨੋਵਾਲ ਦੇ ਵਿਹੜੇ ਵਿਚ ਹੋਰ ਰੁੱਖ ਲਗਾਏ ਗਏ। ਡਿਸਪੈਸਰੀ ਵਿਚ ਸਿਹਤ ਕਰਮਚਾਰੀ ਹਰਜਿੰਦਰਪਾਲ ਸਿੰਘ ਤੇ ਰਤਨ ਸਿੰਘ ਨੇ ਪਹਿਲਾਂ ਹੀ ਇਸ ਡਿਸਪੈਸਰੀ ਦਾ ਖਾਲੀ ਮੈਦਾਨ ਰੁੱਖਾਂ ਨਾਲ ਭਰ ਦਿੱਤਾ ਸੀ। ਉਹ ਰੁੱਖ ਹੁਣ ਛਾਂ ਦੇਣ ਲਗ ਪੈ ਸਨ। ਨਵੇਂ ਰੁੱਖ ਲਾਉਂਣ ਵੇਲੇ ਹਰਜਿੰਦਰਪਾਲ ਸਿੰਘ ਤੋਂ ਇਲਾਵਾ, ਪਿੰਡ ਦਾ ਸਾਬਕਾ ਸਰਪੰਚ ਦਲਬਾਰਾ ਸਿੰਘ, ਸਮਾਜ ਸੇਵੀ ਗੁਰਨਾਮ ਸਿੰਘ, ਪੰਜਾਬੀ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪੰਚਾਇਤ ਸਕੱਤਰ ਲਖਬੀਰ ਸਿੰਘ ਬਲਾਲਾ, ਇਕਬਾਲ ਸਿੰਘ ਆਦਿ ਹਾਜ਼ਰ ਸਨ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਪਿੰਡ ਵਾਸੀਆਂ ਨੂੰ ਸੰਬੋਧਤ ਕਰਦਿਆਂ ਕਿਹਾ- ਧਰਤੀ ਸਾਡੀ ਮਾਂ ਹੈ- ਰੁੱਖ ਧਰਤੀ ਮਾਂ ਦੇ ਪੁੱਤਰ ਹਨ। ਰੁੱਖਾਂ ਬਿਨਾਂ ਧਰਤੀ ਮਾਂ ਬੰਜਰ ਹੈ, ਸੰਤਾਨਹੀਣ ਹੈ, ਧਰਤੀ ਉਤੇ 33% ਜੰਗਲ ਹੋਣੇ ਚਾਹੀਦੇ ਹਨ। ਰ ਪੰਜਾਬ ਵਿੱਚ ਸਿਰਫ਼ 6% ਧਰਤੀ ਹੀ ਰੁੱਖਾਂ ਹੇਠ ਢਕੀ ਹੋਈ ਹੈ। ਵੱਧ ਤੋਂ ਵੱਧ ਰੁੱਖ ਲਾਉਂਣ ਦੀ ਲੋੜ ਹੈ।ਲਾਏ ਹੋਏ ਰੁੱਖਾਂ ਨੂੰ ਨਿਗਰਾਨੀ ਹੇਠ ਪਾਲਣ ਦੀ ਲੋੜ ਹੈ। ਰੁੱਖਾਂ ਨਾਲ ਹੀ ਜ਼ਿੰਦਗੀ ਹੈ।ਸਾ ਧਰਤੀ ਭਈ ਤਰਿਆਵਲੀ, ਜਿਥੈ ਮੇਰਾ ਸਤਿਗੁਰੂ ਬੈਠਾ ਆਇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply