Wednesday, July 3, 2024

ਭਗਤ ਪੂਰਨ ਸਿੰਘ ਜੀ ਦੇ 23ਵੇਂ ਬਰਸੀ ਸਮਾਗਮ 2 ਤੋਂ 5 ਅਗਸਤ ਤੱਕ ਅਯੋਜਿਤ ਹੋਣਗੇ

PPN3007201520

ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ) – ਲਾਵਾਰਸ, ਪਾਗਲਾਂ, ਅਪਾਹਿਜਾਂ, ਬਜੁਰਗਾਂ ਤੇ ਮੰਧਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 23ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਸੰਸਥਾ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਸਮਾਜ ਵਿਚ ਵਾਤਾਵਰਨ ਪ੍ਰਤੀ ਉਦਾਸੀਨਤਾ ਅਤੇ ਵਧ ਰਹੇ ਕੈਂਸਰ ਦੇ ਭਿਅੰਕਰ ਰੋਗ ਬਾਰੇ ਚਿੰਤਾ ਜਾਹਰ ਕਰਦਿਆਂ ਦੱਸਿਆ ਕਿ ਮਿਤੀ 02 ਅਗਸਤ ਦਿਨ ਐਤਵਾਰ ਸੰਸਥਾ ਦੀ ਸ਼ਾਖਾ ਮਾਨਾਂਵਾਲਾ ਵਿਖੇ ਇੰਗਲੈਂਡ ਦੀ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਸਹਿਤ ਆਮ ਲੋਕਾਂ ਵਾਸਤੇ ਮੁਫ਼ਤ ਕੈਂਸਰ ਰੋਕੋ ਅਤੇ ਹੋਰ ਬੀਮਾਰੀਆਂ ਦੀ ਜਾਂਚ ਲਈ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸਦਾ ਉਦਘਾਟਨ ਡਾ.ਤੇਜਪਾਲ ਸਿੰਘ ਰਿਟਾਇਡ ਗੋ.ਮੈਡੀਕਲ ਕਾਲਜ ਕਰਨਗੇ।ਇਸ ਕੈਂਪ ਵਿਚ
1. ਡਾ. ਅੰਮ੍ਰਿਤ ਕੌਰ, ਕੈਂਸਰ ਸਪੈਸ਼ਲਿਸਟ ਅਤੇ ਟੀਮ (ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ, ਯੂ.ਕੇ.)
2. ਡਾ. ਤੇਜਪਾਲ ਸਿੰਘ, ਮੈਡੀਕਲ ਸਪੈਸ਼ਲਿਸਟ (ਰਿਟਾ. ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
3. ਡਾ. ਅਮਰੀਕ ਸਿੰਘ ਮੁਲਤਾਨੀ, ਮੈਡੀਕਲ ਸਪੈਸ਼ਲਿਸਟ (ਰਿਟਾ. ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
4. ਡਾ. ਇੰਦਰਜੀਤ ਕੌਰ, ਅੱਖਾਂ ਦੇ ਸਪੈਸ਼ਲਿਸਟ (ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
5. ਡਾ. ਅੰਕੁਸ਼ ਸਰਮਾ, ਬੱਚਿਆਂ ਦੇ ਸਪੈਸ਼ਲਿਸਟ (ਪ੍ਰੋਫੈਸਰ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ)
6. ਡਾ. ਕਰਨੈਲ ਸਿੰਘ, ਬੱਚਿਆਂ ਦੇ ਸਪੈਸ਼ਲਿਸਟ (ਰਿਟਾ. ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
ਆਦਿ ਮਾਹਿਰ ਡਾਕਟਰ ਹਿੱਸਾ ਲੈਣਗੇ –
ਇਸ ਕੈਂਪ ਵਿਚ ਕੈਂਸਰ ਦੇ ਚੈੱਕ-ਅੱਪ (ਮੈਮੋਗ੍ਰਾਫੀ, ਪੀ.ਐਸ.ਏ. ਅਤੇ ਪੈਪ ਸਮੀਅਰ ਟੈਸਟ) ਤੋਂ ਇਲਾਵਾ ਫ੍ਰੀ ਓਛਘ ਅਤੇ ਫ੍ਰੀ ਭਲੋੋਦ ਸ਼ੁਗੳਰ ਠੲਸਟ ਵੀ ਕੀਤੇ ਜਾਣਗੇ । ਇਸ ਤੋਂ ਇਲਾਵਾ ਬੋਨ ਮੈਰੋ ਡੈਨਸਿਟੀ ਦੇ ਟੈਸਟ ਵੀ ਕੀਤੇ ਜਾਣਗੇ ।
ਡਾ. ਇੰਦਰਜੀਤ ਕੌਰ ਜੀ ਨੇ ਬੋਲਦਿਆਂ ਦਸਿਆ ਕਿ ਮਿਤੀ 3 ਅਗਸਤ ਦਿਨ ਸੋਮਵਾਰ ਨੂੰ ਸਵੇਰੇ 8:00 ਵਜੇ ਮੁੱਖ ਦਫਤਰ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ।
4 ਅਗਸਤ 2015 ਮੰਗਲਵਾਰ ਨੂੰ ਹੀ ਸੰਸਥਾ ਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਪਹਿਲਾਂ ਦੀ ਤਰ੍ਹਾਂ ਭਗਤ ਪੂਰਨ ਸਿੰਘ ਬਲੱੱਡ ਡੋਨੇਸ਼ਨ ਸੈੱਲ ਦੇ ਪ੍ਰਧਾਨ ਸz. ਰਾਣਾ ਪਲਵਿੰਦਰ ਸਿੰਘ ਤੇ ਪੰਜਾਬ ਯੂਥ ਫੌਰਮ ਦੇ ਪ੍ਰਧਾਨ ਤੇ ਕੌਂਸਲਰ ਸz. ਜਸਕੀਰਤ ਸਿੰਘ, ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਸਵੇਰੇ 10:00 ਵਜੇ ਤੋਂ 02:00 ਵਜੇ ਤਕ ਮੁੱਖ ਦਫਤਰ, ਤਹਿਸੀਲਪੁਰਾ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ।ਜਿਸ ਦਾ ਉਦਘਾਟਨ ਡਾ.ਹਰਪ੍ਰੀਤ ਕੌਰ ਸੁਪਤਨੀ ਆਈ.ਜੀ (ਆਈ.ਬੀ.) ਅੰਮ੍ਰਿਤਸਰ ਕਰਨਗੇ। ਇਸੇ ਦਿਨ ਸੰਸਥਾ ਦੇ ਮਰੀਜਾਂ, ਸਕੂਲੀ ਬਚਿਆਂ ਅਤੇ ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਵਲੋਂ ਬਣਾਈਆਂ ਦੁਰਲੱਭ-ਹੱਥ ਕਿਰਤਾਂ ਦੀ ਅਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਅਤੇ ਅੰਗਹੀਣਾਂ ਵਾਸਤੇ ਫ੍ਰੀ ਮਸਨੂਈ ਅੰਗ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਦਾ ਉਦਘਾਟਨ ਡਾ. ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਕਰਨਗੇ। ਇਸੇ ਹੀ ਦਿਨ ਸ਼ਾਮ 07:00 ਵਜੇ ਸਭਿਆਚਾਰਕ ਪ੍ਰੋਗਰਾਮ ਮਾਨਾਂਵਾਲਾ ਕੰਪਲੈਕਸ ਦੀ ਖੁਲ੍ਹੀ ਗਰਾਊਂਡ ਵਿਚ ਸੰਸਥਾ ਦੇ ਸਕੂਲਾਂ ਦੇ ਬਚਿਆਂ ਵਲੋਂ ਹੋਵੇਗਾ ਜਿਸ ਦੀ ਪ੍ਰਧਾਨਗੀ ਜ਼ਿਲੇ ਦੇ ਡਾ.ਤੇਜਿੰਦਰ ਕੌਰ ਧਾਲੀਵਾਲ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਣਗੇ ।
ਬਰਸੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਕੌਰ ਜੀ ਨੇ ਦਸਿਆ ਕਿ ਮਿਤੀ 5 ਅਗਸਤ, ਦਿਨ ਬੁੱਧਵਾਰ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਵੇਰੇ 08:00 ਤੋਂ 09:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ । ਉਪਰੰਤ ਸਵੇਰੇ 10:00 ਤੋਂ 12:00 ਵਜੇ ਤਕ ਸੰਸਥਾ ਦੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਵੇਗਾ। 12:00 ਤੋਂ 02:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਿੰਗਲਵਾੜੇ ਵੱਲੋਂ ਉਸਤਾਦ ਖਾਦਿਮ ਹੂਸੈਨ ਵਾਰਸੀ ਪ੍ਰਧਾਨ ਵਾਰਿਸ ਸ਼ਾਹ ਫਾਊਡੇਸ਼ਨ ਪਾਕਿਸਤਾਨ, ਸ਼ਾਇਸਤਾ ਐਂਬਰ ਉੱਘੀ ਸਮਾਜ ਸੇਵਿਕਾ ਲਖਨਊ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।
ਡਾ. ਇੰਦਰਜੀਤ ਕੌਰ ਜੀ ਨੇ ਇਹ ਵੀ ਦਸਿਆ ਕਿ ਪਿੰਗਲਵਾੜਾ ਦੀਆਂ ਦੋ ਬੱਚੀਆਂ ਡੋਲੀ ਅਤੇ ਸ਼ਾਲੂ ਵਰਲਡ ਸਪੈਸ਼ਲ ਉਲਿੰਪਿਕਸ ਲਾਸ ਏਂਜਲਸ ਯੂ.ਐਸ.ਏ ਵੱਲੋਂ ਪਾਵਰ ਲਿਫਟਿੰਗ ਚੁਣੀਆਂ ਗਈਆਂ ਹਨ, ਜਿਸ ਵਿਚ ਡੋਲੀ ਦੂਸਰਾ ਲੈਵਲ ਪਾਰ ਕਰ ਚੁੱਕੀ ਹੈ।
ਇਸ ਪੈ੍ਰਸ ਕਾਨਫਰੰਸ ਵਿਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply