Monday, July 1, 2024

ਲਗਜ਼ਰੀ ਗੱਡੀਆਂ ਖੋਹਣ ਵਾਲਾ ਗ੍ਰੋਹ ਕਾਬੂ, ਖੋਹੀ ਹੋਈ ਪਜੈਰੋ ਗੱਡੀ ਬ੍ਰਾਮਦ

 3 ਦੋਸ਼ੀ ਸਮੇਤ ਪਿਸਟਲ ਗ੍ਰਿਫਤਾਰ, ਦੋਸ਼ੀਆਂ ‘ਚ ਇੱਕ ਪੱਤਰਕਾਰ

PPN3007201521 PPN3007201522
ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ) – ਮਾਨਯੋਗ ਕਮਿਸ਼ਨਰ ਪੁਲਿਸ ਸ਼੍ਰੀ ਜਤਿੰਦਰ ਸਿੰਘ ਅੋਲ਼ਖ ਆਈ.ਪੀ.ਐਸ ਜੀ ਦੇ ਦਿਸ਼ਾ ਨਿਰੇਦਸ਼ ਅਨੁਸਾਰ ਮਿਤੀ 30.06.2015 ਨੂੰ ਐਮ.ਕੇ ਹੋਟਲ ਰਣਜੀਤ ਐਵੀਨਿਊ ਨੇੜਿਉ ਖੋਹੀ ਹੋਈ ਪਜੈਰੋ ਗੱਡੀ ਨੰਬਰੀ ਫਭ-02- ਸੀ.ਜੀ -6004 ਦੇ ਸਬੰਧ ਵਿੱਚ ਦਰਜ ਮੁਕੱਦਮਾ ਨੰਬਰ 212 ਮਿਤੀ 30.06.2015 ਜੁਰਮ 379-ਬੀ ਆਈ.ਪੀ.ਐਸ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਸਬੰਧ ਵਿੱਚ ਸ਼੍ਰੀ ਧਰੂਮਨ ਨਿਬਾਲੇ ਆਈ.ਪੀ.ਐਸ ਜੀ ਦੀ ਅਗਵਾਈ ਵਿੱਚ ਸਪੈਸ਼ਲ ਇੰਨਵੈਸਟੀਗੇਨ ਟੀਮ, ਸ਼੍ਰੀ ਕੰਵਲਜੀਤ ਕੋਰ ਪੁਰੇਵਾਲ ਏ.ਸੀ.ਪੀ ਉਤਰੀ, ਸ਼੍ਰੀ ਦੀਪਕ ਹਿਲੋਰੀ ਆਈ.ਪੀ.ਐਸ ਏ.ਸੀ.ਪੀ ਪੱਛਮੀ, ਇੰਸ: ਗੁਰਵਿੰਦਰ ਸਿੰਘ ਇੰਚਾ: ਸੀ.ਆਈ.ਏ ਸਟਾਫ, ਇੰਸ: ਅਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਅਤੇ ਮੁੱਖ-ਅਫਸਰ ਥਾਣਾ ਸਿਵਲ ਲਾਈਨ ਸੁਖਵਿੰਦਰ ਸਿੰਘ ਰੰਧਾਵਾ ‘ਤੇ ਅਧਾਰਿਤ ਬਣਾਈ ਗਈ ਸੀ।ਇਸ ਟੀਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਮੁਕੱਦਮਾ ਉਕਤ ਵਿੱਚ ਮੁੱਖ-ਅਫਸਰ ਥਾਣਾ ਸਿਵਲ ਲਾਇਨ ਸੁਖਵਿੰਦਰ ਸਿੰਘ ਰੰਧਾਵਾ ਨੂੰ ਮੁਖਬਰ ਖਾਸ ਨੇ ਦੱਸਿਆ ਕਿ ਪਪਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਹਰਸ਼ਾ ਛੀਨਾ ਉਚਾ ਕਿਲਾ ਅੰਮ੍ਰਿਤਸਰ, ਜੋ ਕਿਸੇ ਹੋਰ ਮੁਕੱਦਮਾ ਵਿੱਚ ਸੈਟਰਲ ਜੇਲ ਅਮ੍ਰਿਤਸਰ ਬੰਦ ਹੈ, ਵੀ ਪਜੈਰੋ ਗੱਡੀ ਖੋਹਣ ਵਾਲਿਆਂ ਵਿੱਚੋ ਇੱਕ ਹੈ, ਜਿਸ ਨੂੰ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਪੁੱਛ-ਗਿੱਛ ਕੀਤੀ ਗਈ, ਜਿਸ ਨੇ ਦੱਸਿਆ ਕਿ ਉਸ ਨੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਫਾਜਲਿਕਾ ਨਾਲ ਰਲ ਕੇ ਮਿਤੀ 27.06.2015 ਨੂੰ ਬਾਬਾ ਈਸ਼ਰ ਸਿੰਘ ਸਕੂਲ ਡੀ.ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਕੋਲੋ ਇਕ ਪਲਸਰ ਮੋਟਰ ਸਾਈਕਲ ਖੋਹ ਕੀਤਾ ਸੀ ਤੇ ਬਾਅਦ ਵਿਚ ਸੁਖਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਤੋਲੇ-ਨੰਗਲ, ਅਸ਼ੋਕ ਕੁਮਾਰ ਉਰਫ ਜੁਗਨੂੰ ਵਾਸੀ ਪਿੰਡ ਭੱਖਾ ਤਾਰਾ ਥਾਣਾ ਅਜਨਾਲਾ, ਸਿਮਰਨਜੀਤ ਸਿੰਘ ਵਾਸੀ ਸਾਹੋਵਾਲ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਫਾਜਲਿਕਾ ਨਾਲ ਹਮਸਲਾਹ ਹੋ ਕੇ ਮਿਤੀ 30.06.2015 ਨੂੰ ਐਮ.ਕੇ ਹੋਟਲ ਰਣਜੀਤ ਐਵੀਨਿਊ ਦੇ ਨਜਦੀਕ ਪਲਸਰ ਮੋਟਰ ਸਾਈਕਲ ਪਰ ਸਵਾਰ ਸੁਖਜਿੰਦਰ ਸਿੰਘ ਉਰਫ ਬਿੱਲਾ, ਜੋ ਮੋਟਰ ਸਾਈਕਲ ਨੂੰ ਹੈਲਮਟ ਪਾ ਕੇ ਚਲਾ ਰਿਹਾ ਸੀ ਤੇ ਅਸ਼ੋਕ ਕੁਮਾਰ ਉਰਫ ਜੁਗਨੂੰ ਵਿਚਕਾਰ ਬੈਠਾ ਸੀ ਅਤੇ ਪਿੱਛੇ ਸੁਖਦੇਵ ਸਿੰਘ ਉਰਫ ਸੁੱਖਾ ਉਕਤ ਬੈਠਾ ਸੀ, ਨੇੇ ਪਹਿਲਾ ਤੋ ਹੀ ਬਣਾਈ ਸਕੀਮ ਅਨੁਸਾਰ ਸਿਮਰਨਜੀਤ ਸਿੰਘ ਪੱਤਰਕਾਰ ਅਤੇ ਪਪਿੰਦਰ ਸਿੰਘ ਉਕਤ ਨੇ ਪਜੈਰੋ ਗੱਡੀ ਦੇ ਅੱਗੇ ਸਿਮਰਨਜੀਤ ਸਿੰਘ ਉਕਤ ਦੀ ਸਵਿਫਟ ਕਾਰ ਖੜੀ ਕੀਤੀ ਅਤੇ ਸੁਖਜਿੰਦਰ ਸਿੰਘ ਉਰਫ ਬਿਲਾ ਉਕਤ, ਅਸ਼ੋਕ ਕੁਮਾਰ ਉਰਫ ਜੁਗਨੂੰ ਵਾਸੀ ਉਕਤ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਫਾਜਲਿਕਾ ਪਜੈਰੋ ਗੱਡੀ ਨੰਬਰ ਫਭ-02- ਸੀ.ਜੀ -6004 ਨੂੰ ਡਰਾਇਵਰ ਪਾਸੋਂ ਪਿਸਟਲ ਦੀ ਨੋਕ ‘ਤੇ ਖੋਹ ਕੀਤੀ ਅਤੇ ਉਕਤ ਤਿੰਨੋੋ ਜਾਣੇ ਗੱਡੀ ਨੂੰ ਭਜਾ ਕੇ ਲੈ ਗਏ ਅਤੇ ਇਹਨਾ ਦੇ ਪਿੱਛੇ-2 ਪਪਿੰਦਰ ਸਿੰਘ ਉਕਤ ਅਤੇ ਸਿਮਰਨਜੀਤ ਸਿੰਘ ਉਕਤ ਸਵਿਫਟ ਕਾਰ ਨੰਬਰੀ ਪੀ.ਬੀ-02-ਸੀ.ਐਮ-6001 ਪਰ ਸਵਾਰ ਹੋ ਕੇ ਚਲੇ ਗਏ ਅਤੇ ਪਜੈਰੋ ਗੱਡੀ ਅਜਨਾਲਾ ਲੈ ਗਏ ਅਤੇ ਉਸ ਦੀਆ ਨੰਬਰ ਪਲੇਟਾ ਉਤਾਰ ਕੇ ਸਾੜ ਦਿੱਤੀਆ ਤੇ ਜਾਅਲੀ ਨੰਬਰ ਪਲੇਟਾ ਲਗਾ ਦਿੱਤੀਆ ਤੇ ਬਾਅਦ ਵਿਚ ਗੱਡੀ ਨੂੰ ਫਾਜਲਿਕਾ ਲੈ ਗਏ।ਮਿਤੀ 29-07-2015 ਨੂੰ ਮੂਖਬਰ ਖਾਸ ਦੀ ਇਤਲਾਹ ਅਤੇ ਮੁੱਖ-ਅਫਸਰ ਥਾਣਾ ਸਿਵਲ ਲਾਇਨ ਦੀ ਹਦਾਇਤ ‘ਤੇ, ਐਸ.ਆਈ ਨਿਸ਼ਾਨ ਸਿੰਘ ਇੰਚਾਰਜ ਚੌਕੀ ਰਣਜੀਤ ਐਵੀਨਿਊ ਸਮੇਤ ਪੁਲਿਸ ਪਾਰਟੀ ਅਨੰਦ ਪਾਰਕ ਰਣਜੀਤ ਐਵੀਨਿਊ ਕੋਲ ਨਾਕਾ ਬੰਦੀ ਕਰਕੇ ਸਿਮਰਨਜੀਤ ਸਿੰਘ ਪੱਤਰਕਾਰ ਅਤੇ ਅਸ਼ੋਕ ਕੁਮਾਰ ਜੁਗਨੂੰ ਨੂੰ ਸਵਿਫਟ ਗੱਡੀ ਪੀ.ਬੀ-02-ਸੀ.ਐਮ-6001 ਪਰ ਆਉਦਿਆ ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛ-ਗਿੱਛ ਕੀਤੀ, ਜਿਹਨਾ ਨੇ ਪਜੈਰੋ ਗੱਡੀ ਖੋਹਣ ਬਾਰੇ ਮੰਨਿਆ ਅਤੇ ਦੋਸ਼ੀ ਅਸੋਕ ਕੁਮਾਰ ਉਰਫ ਜੁਗਨੂੰ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਪਜੈਰੋ ਗੱਡੀ ਉਹ ਡੱਬਵਾਲੀ ਏਰੀਆ ਵਿੱਚ ਲਗਾ ਕੇ ਵਾਪਸ ਅਮ੍ਰਿਤਸਰ ਆ ਗਏ ਸਨ ਅਤੇ ਸੁਖਜਿੰਦਰ ਸਿੰਘ ਉਰਫ ਬਿੱਲਾ ਤੇ ਸੁਖਦੇਵ ਸਿੰਘ ਉਰਫ ਸੁੱਖਾ ਜੋ ਉਥੇ ਹੀ ਰਹਿ ਗਏ ਸਨ, ਨੇ ਉਸਨੂੰ ਪਜੈਰੋ ਗੱਡੀ ਦੀ ਚਾਬੀ ਦੇ ਕੇ ਕਿਹਾ ਸੀ ਕਿ ਜਦੋ ਉਹ ਕੋਈ ਆਦਮੀ ਉੇਸ ਪਾਸ ਭੇਜਣਗੇ ਤਾ ਗੱਡੀ ਦੀ ਚਾਬੀ ਉਸ ਨੂੰ ਦੇ ਦੇਵੇ, ਜੋ ਦੌਰਾਨੇ ਤਫਤੀਸ਼ ਅਸੋਕ ਕੁਮਾਰ ਉਰਫ ਜੁਗਨੂੰ ਦੀ ਨਿਸ਼ਨਾਦੇਹੀ ਤੇ ਪਜੈਰੋ ਗੱਡੀ ਡੱਬਵਾਲੀ ਏਰੀਆ ਤੋ ਬ੍ਰਾਮਦ ਕਰ ਲਈ ਹੈ ਦੋਸੀ, ਅਸ਼ੋਕ ਕੁਮਾਰ ਉਰਫ ਜੁਗਨੂੰ ਵਾਸੀ ਉਕਤ, ਸਿਮਰਨਜੀਤ ਸਿੰਘ ਵਾਸੀ ਉਕਤ, ਪਪਿੰਦਰ ਸਿੰਘ ਵਾਸੀ ਉਕਤ ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਖੋਹ ਸਮੇ ਵਰਤੇ ਗਏ ਪਿਸਟਲਾ ਵਿਚੋ ਇਕ ਪਿਸਟਲ ਦੋਸ਼ੀ ਪਪਿੰਦਰ ਸਿੰਘ ਪਾਸੋ ਬ੍ਰਾਮਦ ਕੀਤਾ ਗਿਆ ਹੈ ਅਤੇ ਦੌਰਾਨੇ ਤਫਤੀਸ ਮੁਕੱਦਮਾ ਵਿੱਚ ਵਾਧਾ ਜੁਰਮ 201,420,467,468,472,473 ਭ:ਦ 66-ਸੀ ਆਈ. ਟੀ ਐਕਟ ਦਾ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆ ਸੁਖਜਿੰਦਰ ਸਿੰਘ ਉਰਫ ਬਿੱਲਾ, ਜੋ ਪਹਿਲਾਂ ਵੀ 6ਫ਼7 ਮੁਕੱਦਮਿਆ ਵਿੱਚ ਲੋੜੀਂਦਾ ਹੈ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਉਕਤ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply