Monday, July 1, 2024

ਗੁਰਦਾਸਪੁਰ ‘ਚ ਮੋਹਰੀ ਹੈ ਪਿੰਡ ਬਰਕਤ ਬਲਾਕ ਕਾਹਨੂੰਵਾਨ-1 ਦਾ ਪ੍ਰਾਇਮਰੀ ਸਕੂਲ

ਸਵੇਰ ਦੀ ਸਭਾ ਪ੍ਰਾਰਥਨਾ ਵਿਚਲੀਆਂ ਕ੍ਰਿਰਿਆਵਾਂ ਨਾਲ ਹੀ ਸ਼ੁਰੂ ਹੁੰਦੀ ਹੈ

PPN3107201501

ਬਟਾਲਾ, 31 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ-੧ ਗੁਰਦਾਸਪੁਰ ਦਾ ਇੱਕ ਅਜਿਹਾ ਸਕੂਲ ਹੈ ਜਿਥੇ ਵਿਦਿਆਰਥੀਆਂ ਨੂੰ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਸਿਖਿਆ ਦਿਤੀ ਜਾ ਰਹੀ ਹੈ। ਇਹ ਸਕੂਲ ਬੇਟ ਏਰੀਏ ਦੇ ਪੱਛੜੇ ਪਿੰਡਾਂ ਦੇ ਸਕੂਲਾਂ ਵਿੱਚ ਮੋਹਰੀ ਸਕੂਲ ਸਾਬਤ ਹੋਇਆ ਹੈ।ਕਿਉਂਕਿ ਸਕੂਲ ਦੀ ਸ਼ੁਰੂਆਤ ਸਕੂਲ ਦੀ ਸਵੇਰ ਦੀ ਸਭਾ ਨਾਲ ਹੀ ਸ਼ੁਰੂ ਹੁੰਦੀ ਹੈ ਤੇ ਇਸ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਅਧਿਆਪਕਾਂ ਨੇ ਐਨੇ ਤਿਆਰ ਕੀਤੇ ਹੋਏ ਹਨ, ਇਹ 49 ਤੱਕ ਦੇ ਪਹਾੜਿਆਂ ਦਾ ਗੁਣ ਗਾਣ ਰੋਜ਼ਾਨਾ ਹੀ ਸਵੇਰ ਦੀ ਸਭਾ ਵਿੱਚ ਕਰਦੇ ਹਨ।ਇਹ ਸਾਰਾ ਸਿਹਰਾ ਸਕੂਲ ਦੇ ਮਿਹਨਤੀ ਤੇ ਸਿਰੜੀ ਅਧਿਆਪਕ ਸਰਦਾਰ ਗੁਰਮੇਜ਼ ਸਿੰਘ ਹੈੱਡ ਟੀਚਰ ਨੂੰ ਜਾਂਦਾ ਹੈ।ਮੁੱਖ ਅਧਿਆਪਕ ਸ੍ਰੀ ਗੁਰਮੇਜ ਸਿੰਘ ਨਾਲ ਗੱਲ ਬਾਤ ਕਰਨ ਤੇ ਪਤਾ ਲੱਗਾ ਕਿ ਇਸ ਸਕੂਲ ਦੇ ਬੱਚੇ ਲਗਾਤਾਰ ਖੇਡਾਂ, ਪਹਾੜਿਆਂ ਅਤੇ ਵਿਦਿਅਕ ਮੁਕਾਬਲਿਆਂ ਵਿੱਚ ਮੱਲਾਂ ਮਾਰਦੇ ਆ ਰਹੇ ਹਨ।ਬਰਕਤ ਸਕੂਲ ਦੇ ਵਿਦਿਆਰਥੀਆਂ ਦੀਆਂ ਸਟੇਟ ਪੱਧਰੀ ਪ੍ਰਾਪਤੀਆਂ ਦਾ ਜਿਕਰ ਸਿਖਿਆ ਵਿਭਾਗ ਦੇ ਦਫਤਰਾਂ ਵਿੱਚ ਆਮ ਹੀ ਹੁੰਦਾ ਰਹਿੰਦਾ ਹੈ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਸਟੇਟ ਪੱੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲਿਆ ਜਾਂਦਾ ਹੈ।ਸਕੂਲ ਦਾ ਅਨੁਸ਼ਾਸ਼ਨ, ਬੱਚਿਆਂ ਦੀ ਵਰਦੀ,ਸਕੂਲ ਦੀ ਪ੍ਰਾਰਥਨਾ ਸਭਾ ਬਹੁਤ ਹੀ ਪ੍ਰਭਾਵਸ਼ਾਲੀ ਨਿੱਤ ਹੀ ਹੁੰਦੀ।ਬੱਚਿਆਂ ਵਾਸਤੇ ਉਹਨਾ ਕੱਦ ਮੁਤਾਬਿਕ ਹੀ ਡਾਈਸ ਤਿਆਰ ਕੀਤਾ ਗਿਆ ਹੇੈ ਜਿਸ ਤੇ ਬੱਚੇ ਬੇਝਿਜਕ ਹੋ ਕੇ ਆਪਣੇ ਵਿਚਾਰ ਪੇਸ਼ ਕਰਦੇ ਹਨ, ਤੇ ਇਹਨਾਂ ਦਾ ਨਿਤ ਕਰਮ ਹੀ ਹੈ ਵਿਦਿਆਰਥੀ ਕੁਝ ਨਾਂ ਕੁਝ ਵਿਚਾਰ ਪੇਸ਼ ਕਰਨ ਵਾਸਤੇ ਕਾਹਲੇ ਹੁੰਦੇ ਹਨ। ਸਕੂਲ ਦੀ ਚਾਰਦੀਵਾਰੀ ਅੰਦਰ ਬਣਿਆ ਫੁੱਲਾਂ ਦਾ ਪਾਰਕ ਸਕੂਲ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਗਾ ਰਿਹਾ ਹੈ। ਸਕੂਲ ਦੀ ਲਾਇਬਰੇਰੀ ਨੂੰ ਖਾਸ ਦਿਖ ਦਿਤੀ ਗਈ ਬੱਚੇ ਚਾਈਂ ਚਾਈਂ ਲਾਇਬਰੇਰੀ ਵਿੱਚ ਜਾ ਕੇ ਕਿਤਾਬਾਂ ਪੜਦੇ ਹਨ, ਸ੍ਰੀ ਗੁਰਮੇਜ਼ ਸਿੰਘ ਵੱਲੋਂ ਤਿਆਰ ਕੀਤੀ ਗਈ ਮਿਡ ਡੇ ਮੀਲ ਦੀ ਰਸੋਈ ਇੱਕ ਪੁਰਾਤਨ ਵਿਰਸੇ ਦਾ ਭੁਲੇਖਾ ਪਾਉਦੀ ਹੈ ਕਿਉਂ ਕਿ ਪੋਚਾ ਫੇਰ ਕੇ ਕੀਤੀ ਸਫਾਈ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਪਣਾਂ ਵਿਖੇ ਡਾ ਮਹਿੰਦਰ ਸਿੰਘ ਦੀ ਸੋਚ ਤੇ ਤਿਆਰ ਕੀਤੀ ਗਈ ਪੁਰਾਤਨ ਰਸੋਈ ਦਾ ਭੁਲੇਖਾ ਪਾਉਦੀ ਹੈ। ਹੱਥ ਸਾਫ ਕਰਨ ਵਾਸਤੇ ਲਗਾਈਆਂ ਟੂਟੀਆਂ ਦੇ ਲਾਗੇ ਵਿਦਿਆਰਥੀਆਂ ਦੇ ਹੱਥ ਸਾਫ ਕਰਨ ਵਾਸਤੇ ਰੱਖੇ ਸਾਬਣ ਤੇ ਤੌਲੀਏ ਤੋ ਇਹ ਸਪਸ਼ਟ ਹੁੰਦਾ ਹੈ ਵਿਦਿਆਰਥੀਆਂ ਸਫਾਈ ਪਸੰਦ ਬਣਾਂਉਣ ਵਿੱਚ ਸਕੂਲ ਅਧਿਆਪਕ ਕਿੰਨਾ ਬਹੁਮੁੱਲਾ ਹਿੱਸਾ ਪਾ ਰਹੇ ਹਨ। ਬੀਤੇ ਦਿਨੀ ਜਿਲ੍ਹਾਂ ਨਿਰੀਖਣ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਦਾ ਨਿਰੀਖਣ ਕੀਤਾ ਗਿਆ। ਪਹਿਲੀ ਜਮਾਤ ਤੇ ਗੁਰਕੀਰਤ ਸਿੰਘ ੧੨ ਤੇ ੧੩ ਦਾ ਪਹਾੜਾ, ਚੌਥੀ ਜਮਾਤ ਦੇ ਸਿਮਰਪ੍ਰੀਤ ਸਿੰਘ ਨੇ 48 ਤੇ 49 ਦਾ ਪਹਾੜਾ ਸੁਣਾਇਆ ਗਿਆ। ਗੁਰਪ੍ਰੀਤ ਸਿੰਘ ਨੇ ਪਾਠ ਪੁਸਤਕ ਦੀ ਕਵਿਤਾ ਨੂੰ ਲੈ ਵਿਚ ਗਾ ਕੇ ਰੰਗ ਬੰਨਿਆ, ਪੰਜਵੀ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਆਮ ਜਾਣਕਾਰੀ ਦੇ ਸਵਾਲਾਂ ਦੇ ਜਵਾਬ ਬੜੇ ਮਾਣ ਤੇ ਬੇ-ਝਿਜਕ ਹੋ ਦਿਤੇ। ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਹਿੱਸਾ ਲਿਆ ਤੇ ਬਲਾਕ ਕਾਹਨੂੰਵਾਨ ਦੀ ਉਵਰਆਲ ਟਰਾਫੀ ਤੇ ਪਿਛਲੇ ਤਿੰਨ ਸਾਲਾਂ ਤੋ ਕਾਬਜ ਇਹੀ ਸਕੂਲ ਰਿਹਾ ਹੈ। ਅਧਿਆਪਕ ਗੁਰਮੇਜ਼ ਸਿੰਘ ਦੇ ਯਤਨਾ ਸਦਕਾ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਸਾਲ ਕਾਪੀਆਂ ਪੈੱਨ ਤੇ ਹੋਰ ਲਿਖਣ ਸਮੱਗਰੀ ਵੰਡੀ ਜਾਂਦੀ ਹੈ।ਸਕੂਲ ਦੇ ਵਿਦਿਆਰਥੀਆਂ ਦੇ ਸਲਾਨਾ ਨਤੀਜੇ ਵੀ ਵਧੀਆਂ ਰਹੇ ਹਨ,ਸਕੂਲ ਵਿਖੇ ਵਿਦਿਆਰਥੀਆਂ ਦੇ ਬੈਠਣ ਵਾਸਤੇ ਬੈਚਾਂ ਦਾ ਪ੍ਰਬੰਧ ਕੀਤਾ ਗਿਆ ਹੋਇਆ ਹੈ।ਸਕੂਲ ਵਿੱਚ ਲਗਾਏ ਗਏ ਦਰੱਖਤ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਵਾਤਾਵਰਣ ਪ੍ਰੇਮੀ ਹਨ, ਹਾਲ ਹੀ ਵਿੱਚ ਲਗਾਏ ਗਏ ਸਕੂਲ ਸਮਰਕੈਂਪ ਦੌਰਾਨ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਪ੍ਰਵੇਸ਼ ਪ੍ਰੋਜੈਕਟ ਵਿਚ ਦੱਸੀ ਗਈ ਸਹਾਇਕ ਸਮੱਗਰੀ ਜਿਵੇ ਮੈਥ ਕਿੱਟ, ਚਾਰਟ, ਪੇਟਿੰਗ, ਕਲੇਅ ਮਾਡਲ ਤਿਆਰ ਕੀਤੇ ਗਏ।ਪਹਾੜਿਆਂ ਦੇ ਮੁਕਾਬਲੇ ਵਿੱਚ ਇਸ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਰਹੀਆਂ ਹਨ। ਸਕੂਲ ਵਿਖੇ ਵਿਦਿਅਕ ਸਾਲ ਦੇ ਅਖੀਰ ਵਿੱਚ ਸਲਾਨਾ ਪ੍ਰਾਪਤੀਆਂ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਮੈਨੇਜ਼ਮੈਂਟ ਕਮੇਟੀ, ਵਿਭਾਗ ਦੇ ਉਚ ਅਫਸਰਾਂ ਤੇ ਇਲਾਕੇ ਨੂੰ ਬਕਾਇਦਾ ਸਲਾਨਾ ਸਮਾਗਮ ਕਰਵਾ ਕਿ ਦੱਸੀਆਂ ਜਾਂਦੀਆਂ ਹਨ ਤੇ ਵਿਦਿਆਰਥੀਆਂ ਨੂੰ ਸਲਾਨਾ ਸਮਾਗਮ ਦੌਰਾਨ ਇਨਾਮ ਵੀ ਤਕਸੀਮ ਕੀਤੇ ਜਾਂਦੇ ਹਨ।ਉਹ ਲੋਕ ਜੋ ਸਰਕਾਰੀ ਸਕੂਲਾਂ ਦੀ ਨਿੰਦਿਆਂ ਕਰਦੇ ਥੱਕਦੇ ਨਹੀਂ, ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਵਾਰ ਇਸ ਬੇਟ ਇਲਾਕੇ ਦੇ ਬਰਕਤ ਸਕੂਲ ਦਾ ਦੌਰਾ ਜਰੂਰ ਕਰਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply