Monday, July 8, 2024

ਇਸਤਰੀਆਂ ਆਪਣੇ ਆਤਮ ਸਨਮਾਨ ਪ੍ਰਤੀ ਆਪ ਜਾਗਰੂਕ ਹੋਣ – ਲਕਸ਼ਮੀ ਵਧਾਵਨ

PPN1208201501ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ)- ਬਾਬਾ ਫਰੀਦ ਮਿਸ਼ਨ ਸੰਸਥਾ (ਰਜਿ:) ਦੀ ਜਿਲਾ ਪ੍ਰਧਾਨ ਸ੍ਰੀਮਤੀ ਲਕਸ਼ਮੀ ਵਧਾਵਨ ਨੇ ਮਹਿਲਾਵਾਂ ‘ਤੇ ਲਗਾਤਾਰ ਹੋ ਰਹੇ ਅਤਿਆਚਾਰ ਨਾ ਰੁਕਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਗਭਗ 65 ਦੇ ਕਰੀਬ ਪੂਰੇ ਭਾਰਤ ਵਿੱਚ ਅੋਰਤ ਨਾਲ ਬਲਾਤਕਾਰ, ਘਰੇਲੂ ਹਿੰਸਾ ਅਤੇ ਦਾਜ ਦੀ ਬਲੀ ਚੜ ਰਹੀਆ ਹਨ, ਭਾਵੇਂ ਕੀ ਕਈ ਮਹਿਲਾਵਾਂ ਦਲੇਰੀ ਦਿਖਾਉਦਿਆ ਕਾਨੂੰਨ ਦਾ ਸਹਾਰਾ ਲੈ ਕੇ ਆਪਣੇ ‘ਤੇ ਹੋ ਅਤਿਆਚਾਰਾਂ ਪ੍ਰਤੀ ਅਵਾਜ ਉਠਾਉਂਦੀਆ ਹਨ, ਪਰ ਉਨਾਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਮਹਿਲਾ ਸੰਗਠਨ ਮਜਲੂਮ ਅੋਰਤਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ, ਪਰ ਫੇਰ ਵੀ ਅਜੇ ਮਹਿਲਾ ਸਨਮਾਨ ਲਈ ਬਹੁਤ ਕੁੱਝ ਕਰਨਾ ਬਾਕੀ ਹੈ। ਮਹਿਲਾ ਸੁਰਖਿਆ ਬਿੱਲ ਅਜੇ ਵੀ ਲੋਕਾ ਸਭਾ ਵਿੱਚ ਲਟਕਿਆ ਪਿਆ ਹੈ, ਸਿੱਖਿਆ ਦੀ ਗੱਲ ਕਰੀਏ ਤਾਂ ਅੱਜ ਬੇਸ਼ਕ ਸਿੱਖਿਆ ਦੇ ਮਾਮਲੇ ਚ ਸ਼ਹਿਰਾਂ ਦੀ ਸੋਚ ਚ ਵੀ ਤਬਦੀਲੀ ਆਈ ਹੈ, ਪਰ ਪਿੰਡਾਂ ਤੇ ਦੂਰ ਦੁਰਾਡੇ ਕਸਬਿਆ ਤੇ ਆਦਿਵਾਸੀ ਖੇਤਰਾਂ ਚ ਅੱਜ ਵੀ ਲੜਕੀਆ ਸਿੱਖਿਆ ਤੋ ਵਾਂਝੀਆਂ ਹਨ ਅਤੇ ਦੇਸ਼ ਵਿੱਚ 40 ਫੀਸਦੀ ਲੜਕੀਆਂ ਸਿੱਖਿਆ ਤੋ ਕੋਹਾਂ ਦੂਰ ਹਨ, ਜਿਸ ਦਾ ਕਾਰਣ ਸਾਧਨਾ ਦੀ ਘਾਟ ਰ੍ਰੂੜੀਵਾਦੀ ਸੋਚ ਹੈ।ਲਕਸ਼ਮੀ ਵਧਾਵਨ ਨੇ ਇਹ ਵੀ ਕਿਹਾ ਕੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਅੋਰਤਾਂ ਪ੍ਰਤੀ ਵੱਧ ਰਹੇ ਅਤਿਆਚਾਰਾਂ ਨੂੰ ਰੋਕਣ ਅਤੇ ਉਨਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਉਠਾਏ ਜਾਣ ਉਥੇ ਉਨਾਂ ਨੇ ਔਰਤਾਂ ਖਾਸਕਰ ਸਕੂਲਾਂ, ਕਾਲਜਾਂ ਪੜ੍ਹਦੀਆਂ ਅਤੇ ਕੰਮਕਾਜ਼ੀ ਲੜਕੀਆਂ ਨੂੰ ਸਲਾਹ ਦਿਤੀ ਕਿ ਉਹ ਆਪਣੀ ਸੁਰੱਖਿਆ ਪ੍ਰਤੀ ਸੁਚੇਤ ਹੋਣ ਅਤੇ ਮਾੜੇ ਹਾਲਾਤਾਂ ਦੇ ਮੁਕਾਬਲੇ ਲਈ ਸਰੀਰਕ ਤੇ ਮਾਨਸਿਕ ਤੌਰ ‘ਤੇ ਹਮੇਸ਼ਾਂ ਸੁਚੇਤ ਰਹਿਣ। ਉਨਾਂ ਨੇ ਲੜਕੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀਆਂ ਬੱਚੀਆਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply