Friday, July 5, 2024

ਪ੍ਰਿੰ: ਇੰਦਰਜੀਤ ਵਾਲੀਆ ਨੇ ਦਰੱਖਤ ਲਗਾ ਕੇ ਦਿੱਤਾ ਸੁਨੇਹਾ- ਰੁੱਖ ਨਹੀਂ ਤਾ ਮਨੁੱਖ ਨਹੀ

PPN2008201503

ਬਟਾਲਾ, 2੦ ਅਗਸਤ (ਨਰਿੰਦਰ ਸਿੰਘ ਬਰਨਾਲ) – ਪੰਜਾਬ ਸਰਕਾਰ ਤੇ ਖਾਸ ਕਰਕੇ ਮਾਨਯੋਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸਕੂਲੀ ਪੱਧਰ ਤੇ ਵਾਤਾਵਰਨ ਨੂੰ ਸੂੱਧ ਕਰਨ ਹਿਤੂ ਦਰੱਖਤ ਲਗਾਉਣ ਦਾ ਇਕ ਸਾਰਥਕ ਉਪਰਾਰਲਾ ਕੀਤਾ ਜਾ ਰਿਹਾ ਹੈ। ਇਹਨਾ ਹੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਹਿੱਤ ਜਿਲ੍ਹਾ ਗੁਰਦਾਸਪੁਰ ਵਿਚ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰ ਪਾਲ ਸਿੰਘ ਹੈਪੀ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਦੇ ਪਿੰਸੀਪਲ ਇੰਦਰਜੀਤ ਵਾਲੀਆ ਵੱਲੋ ਵਿਦਿਆਰਥੀਆਂ ਨੂੰ ਵਾਤਾ ਵਰਨ ਦੀ ਸੁਧਤਾ ਦੇ ਸਬੰਧ ਵਿਚ ਦੱਸਿਆ ਕਿ ਰੁਖ ਹੈ ਤਾਂ ਹੀ ਮਨੂੱਖ ਹੈ ਸੋ ਹਰ ਇੱਕ ਇੰਨਸਾਨ ਨੂੰ ਵਾਤਾਵਰਨ ਤੇ ਇਨਸਾਨੀਅਤ ਨਾਲ ਪਿਆਰ ਕਰਦਿਆਂ ਦਰੱਖਤ ਲਗਾਉਣੇ ਚਾਹੀਦੇ ਹਨ।ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਵਾਲੀਆ ਵੱਲੋ ਦਰੱਖਤ ਲਗਾ ਕਿ ਸ਼ੁਰੂਆਤ ਕੀਤੀ ਤੇ ਵਿਦਿਆਰਥੀਆਂ ਨੂੰ ਵੀ ਰੁੱਖ ਲਗਾਉਣ ਦਾ ਸੁਨੇਹਾ ਦਿਤਾ।ਇਸ ਮੌਕੇ ਸ੍ਰੀ ਹਰਪੀ੍ਰਤ ਸਿੰਘ, ਨਰਿੰਦਰ ਸਿੰਘ, ਅਸ਼ੋਕ ਕੁਮਾਰ ਖੇਡ ਅਧਿਆਪਕ, ਕਮਲੇਸ਼ ਕੁਮਾਰੀ, ਜੀਵਨ ਸਿੰਘ ਕਾਦੀਆਂ ਤੋ ਇਲਾਵਾ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply