Monday, July 1, 2024

ਵਿਹਲੀਆਂ ਤੇ ਖਾਲੀ ਥਾਵਾਂ ਤੇ ਰੁੱਖ ਲਗਾਉਂਦੇ ਨੇ ਦਿਲਬਾਗ ਸਿੰੰਘ ਬਸਰਾਏ

ਸਰਕਾਰੀ ਸਕੂਲਾਂ ਤੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਉਣ ਦੀ ਮੁਹਿੰਮ ਜਾਰੀ- ਹਰਸਿਮਰਨ ਸਿੰਘ

PPN2008201505

ਬਟਾਲਾ, 20 ਅਗਸਤ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿੱਚ ਨਿਜ ਨੂੰ ਛੱਡ ਕੇ ਲੋਕ ਭਲਾਈ ਵਿੱਚ ਕੰਮ ਕਰਨਾ ਹੀ ਜਿੰਦਗੀ ਹੈ।ਇਸ ਗੱਲ ਦਾ ਪਤਾ ਦਿਲਬਾਗ ਸਿੰਘ ਤੇ ਉਸ ਦੇ ਸਾਥੀਆਂ ਦੁਆਰਾ ਬਣਾਈ ਕਲੱਬ ਤੋ ਹੀ ਲੱਗਦਾ ਹੈ। ਉਹਨਾਂ ਵੱਲੋ ਆਰੰਭੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਤੇ ਸਾਝੀਆਂ ਥਾਂਵਾਂ ਤੇ ਦਰੱਖਤ ਲਗਾਉਣ ਦਾ ਕੰਮ ਜਾਰੀ ਹੈ।ਪਿਛਲੇ ਦਿਨੀ ਬਾਜੀਗਰ ਬਸਤੀ ਭਾਮੜੀ ਸਕੂਲ ਵਿਖੇ ਲੈਕਚਰਾਰ ਦਿਲਬਾਗ ਸਿੰਘ ਬਸਰਾਵਾਂ ਨੇ ਬਾਬਾ ਹਜਾਰਾ ਸਿੰਘ ਸਪੋਰਟਸ ਕਲੱਬ ਤੇ ਆਪਣੇ ਸਹਿਯੋਗੀਆਂ ਨਾਲ ਵੱਖ ਵੱਖ ਥਾਂਵਾ ਤੇ ਦਰੱਖਤ ਲਗਾਏ ਗਏ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਵਾਤਾਵਰਨ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਰੱਖਣ ਵਿਚ ਸਮਾਜ ਨੂੰ ਸਾਂਝੇ ਤੌਰ ਤੇ ਜਤਨ ਕਰਨੇ ਚਾਹੀਦੇ ਹਨ।ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵੰਤ ਸਿੰਘ, ਪ੍ਰਿੰਸੀਪਲ ਸੁਲੱਖਣ ਸਿੰਘ, ਸਰਪੰਚ ਬਚਨ ਸਿੰਘ, ਚਰਨਜੀਤ ਸਿੰਘ, ਜੋਗਿੰਦਰ ਸਿੰਘ, ਪਰਮਿੰਦਰ ਸਿੰਘ, ਬਚਿਤਰ ਸਿੰਘ, ਦਿਨੇਸ਼ ਕੁਮਾਰ ਤੇ ਕਲੱਬ ਸਕੱਤਰ ਹਰਸਿਮਰਨ ਸਿੰਘ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply