Friday, July 5, 2024

ਬਰਗਾੜੀ ਵਿਖੇ ਗੁਰੂ ਸਾਹਿਬ ਦੇ ਹੋਈ ਬੇਅਦਬੀ ਦੇ ਪਛਤਾਵੇ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਗੁਰੂ ਘਰਾਂ ਵਿਚ ਦਿੱਤੇ ਜਾਣ ਸਖ਼ਤੀ ਨਾਲ ਪਹਿਰੇ – ਬਾਬਾ ਧੰਨਾ ਸਿੰਘ

PPN1810201507

ਸੰਦੌੜ, 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਬਰਗਾੜੀ ਅਤੇ ਹੋਰ ਅਸਥਾਨਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਰ ਕੇ ਦੇਸ਼ਾਂ ਵਿਦੇਸ਼ਾਂ ਵਿਚ ਪਰਮਾਰਥਿਕ ਸਰੂਪ ਜਾਣ ਕੇ ਨਤਮਸਤਕ ਹੋ ਰਹੀਆਂ ਲੱਖਾਂ ਕਰੋੜਾਂ ਲੋਕਾਂ ਦੇ ਹਿਰਦੇ ਵਲੂੰਧਰੇਂ ਗਏ ਹਨ। ਇਸੇ ਦੁਖਦਾਈ ਘਟਨਾ ਦੇ ਪਛਤਾਪ ਵਿਚ ਨਾਨਕਸਰ ਠਾਠ ਮਾਨਾਂ ਪਤੀ ਬੜੂੰਦੀ ਵਿਖੇ ਸੰਤ ਬਾਬਾ ਜਗੀਰ ਸਿੰਘ ਜੀ ਦੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਦੇਖ ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।ਉਪਰੰਤ ਬਾਬਾ ਧੰਨਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਕੌਮ ਦੇ ਰਹਿਬਰ, ਆਤਮਿਕ ਤੇ ਪਰਮਾਰਥਿਕ ਸਰੂਪ ਤਾਂ ਹੈ ਹੀ ਹਨ ਇਸ ਤੋਂ ਇਲਾਵਾ ਹਰੇਕ ਧਰਮਾਂ ਦੇ ਸਤਿਕਾਰਯੋਗ ਸੰਤ, ਮਹਾਂਪੁਰਖ ਅਤੇ ਹਰ ਵਰਗ ਦੇ ਲੋਕ ਵਹਿਮਾਂ ਭਰਮਾਂ, ਉੱਚ ਨੀਚ ਦੇ ਵਿਤਕਰੇ ਨੂੰ ਤਿਆਗ ਕੇ ਗੁਰੂ ਸਾਹਿਬ ਦੇ ਅਨਮੋਲ ਵਚਨਾਂ ਰਾਹੀ ਅਤੇ ਗਿਆਨ ਰੂਪੀ ਖ਼ਜ਼ਾਨੇ ਤੋਂ ਆਪਣੇ ਜੀਵਨ ਨੂੰ ਸੇਧ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਿਚ ਦਰਜ ”ਕੁਦਰਤ ਕੇ ਸਭ ਬੰਦੇ” ਤੋਂ ਪ੍ਰਤੱਖ ਏਕਤਾ ਦੇ ਸਬੂਤ ਦੇਣ ਵਾਲੇ ਮਹਾਂਵਾਕ ਸੁਸ਼ੋਭਿਤ ਹਨ ਅਤੇ ਪ੍ਰਮਾਤਮਾ ਨੂੰ ਇੱਕ ਰੂਪ ਜਾਣ ਕੇ ਮੰਨਣਾ ਅਤੇ ਕੁਦਰਤ ਦੇ ਬਣਾਏ ਹਰ ਜੀਵ ਦੀ ਸੇਵਾ ਭਾਵਨਾ ਲਈ ਪ੍ਰੇਰਿਤ ਕਰਨਾ ਗੁਰੂ ਸਾਹਿਬ ਦਾ ਮੁੱਖ ਸੰਦੇਸ਼ ਹੈ ਪਰ ਅਫ਼ਸੋਸ ਕੁੱਝ ਸ਼ੈਤਾਨ ਬ੍ਰਿਤੀ ਵਾਲੇ ਕਲਯੁਗੀ ਅਨਸਰਾਂ ਵੱਲੋਂ ਪੰਜਾਬ ਦੀ ਸਰਬ ਧਰਮ ਏਕਤਾ ਨੂੰ ਖੰਡਿਤ ਕਰਨ ਦੇ ਤਹਿਤ ਇਹੋ ਜਿਹੀਆਂ ਘਿਣਾਉਣੀਆਂ ਹਰਕਤਾਂ ਕਰਨਾ ਅਤਿ ਨਿੰਦਣਯੋਗ ਹਨ ਜੋ ਕੇ ਕਦੇ ਵੀ ਨਾ ਬਖ਼ਸ਼ਣ ਯੋਗ ਹਨ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕੀ ਹਰੇਕ ਪਿੰਡ ਕਸਬੇ ਸ਼ਹਿਰ ਦੇ ਗੁਰੂ ਘਰਾਂ ਵਿਚ ਸਖ਼ਤ ਪਹਿਰੇ ਦਿੱਤੇ ਜਾਣ ਅਤੇ ਗੁਰੂ ਸਾਹਿਬ ਜੀ ਦੀ ਹੋਈ ਇਸ ਬੇਅਦਬੀ ਦੇ ਪਛਤਾਪ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਠ ਆਰੰਭ ਕਰਵਾਏ ਜਾਣਗੇ। ਇਸ ਮੌਕੇ ਬਾਬਾ ਤੇਜਿੰਦਰ ਸਿੰਘ, ਭਾਈ ਗੁਰਮੇਲ ਸਿੰਘ ਨੀਲੂ, ਭਾਈ ਅਮਰੀਕ ਸਿੰਘ, ਭਾਈ ਭਾਤੀ ਸਿੰਘ, ਭਾਈ ਰਵੀ ਸਿੰਘ, ਭਾਈ ਘੱੜਲਾ ਸਿੰਘ, ਮੇਜਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਮੋਟਾ, ਸੋਨੂੰ ਸਿੰਘ ਤੋਂ ਇਲਾਵਾ ਸੰਗਤਾਂ ਦਾ ਭਾਰੀ ਇਕੱਠ ਹਾਜ਼ਰ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply