Monday, July 8, 2024

ਇਨਸਾਫ ਦੀ ਆਵਾਜ਼ ਨੂੰ ਉਠਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇ- ਬੰਦੀ ਸਿੰਘ ਭਾਈ ਨਾਰੰਗਵਾਲ

PPN1810201508

ਸੰਦੌੜ, 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਰਬ ਧਰਮਾਂ ਦੇ ਸਾਂਝੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਲ ਹੋ ਰਹੀਆਂ ਬੇਅਦਬੀਆਂ ਉਹ ਵੀ ਆਪਣੇ ਹੀ ਪੰਜਾਬ ਸੂਬੇ ਵਿਚ ਪੰਥਕ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿਚ ਅਤੇ ਉਸ ਦੇ ਵਿਰੋਧ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਇਸ ਅਤਿ ਨਿੰਦਨੀਏ ਕਾਰਜ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ ਜਾਪ ਕਰ ਰਹੀਆਂ ਸੰਗਤਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਸ਼ੱਦਦ ਤੋਂ ਸਿੱਧ ਹੋ ਰਿਹਾ ਹੈ ਕਿ ਇਹ ਸਭ ਹਰਕਤਾਂ ਸਿੱਖਾਂ ਦੀ ਜੁਝਾਰੂ ਕੌਮ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਇੱਕ ਸਾਜ਼ਿਸ਼ ਦੇ ਤਹਿਤ ਬੰਨ੍ਹਣਾ ਹੈ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਜੰਗ ਸਿੰਘ ਲੁਧਿਆਣਾ ਨੇ ਬੇਅੰਤ ਸਿੰਘ ਕਾਂਡ ‘ਚ ਮੁੱਖ ਰੋਲ ਅਦਾ ਕਰਨ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸਾਥੀ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜੋ ਕਿ 1995 ਤੋਂ ਚੰਡੀਗੜ੍ਹ ਬੁੜੈਲ ਜੇਲ੍ਹ ਬੰਦ ਹਨ ਨੇ ਪ੍ਰੈੱਸ ਨੋਟ ਦੇ ਜ਼ਰੀਏ ਕੀਤਾ। ਉਨ੍ਹਾਂ ਕਿਹਾ ਕਿ ਜੋ ਵੀ ਇਹ ਕੌਮ ਨੂੰ ਨੀਵਾਂ ਦਿਖਾਉਣ ਲਈ ਸਿੱਖ ਕੌਮ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਬੇਕਦਰੀ ਕੀਤੀ, ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੋ ਇਸ ਸੰਘਰਸ਼ ਵਿਚ ਮੁੱਖ ਰੋਲ ਅਦਾ ਕਰ ਰਹੇ ਪ੍ਰਚਾਰਕਾਂ ਵਿਚੋਂ ਕੁੱਝ ਅਹਿਮ ਪ੍ਰਚਾਰਕਾਂ ਵੱਲੋਂ ਪੁਲਿਸ ਹਿਰਾਸਤ ਤੋਂ ਬਾਅਦ ਬਿਆਨ ਦਿੱਤਾ ਕਿ ਸੰਘਰਸ਼ ਨੂੰ ਠੱਲ੍ਹ ਪਾਈ ਜਾਵੇ ਅਤੇ ਇਹਨਾਂ ਧਰਨਿਆਂ ਨੂੰ ਸੀਮਤ ਸਮੇਂ ਲਈ ਨਿਰਧਾਰਿਤ ਕੀਤਾ ਜਾਵੇ। ਪਰ ਸਰਕਾਰ ਦੀ ਮਾਰੂ ਨੀਤੀਆਂ ਨੂੰ ਹਿਲਾਉਣ ਲਈ ਸਿੱਖ ਸੰਗਤ ਜੋ ਕੇ ਸੜਕਾਂ ਤੇ ਧਰਨੇ ਦੇ ਰਹੀਆਂ ਹਨ ਅਤੇ ਜਿਸ ਤੋਂ ਬੋਖਿਲਾਈ ਸਰਕਾਰ ਆਪਣੇ ਦੁਆਰਾ ਲਏ ਕਈ ਨਾ ਮੰਨਣ ਯੋਗ ਫ਼ੈਸਲਿਆਂ ਨੂੰ ਵਾਪਸ ਵੀ ਲੈ ਰਹੀ ਹੈ ਅਤੇ ਇਸ ਤੋਂ ਇਲਾਵਾ ਕਈ ਹੋਰ ਵੀ ਗੰਭੀਰ ਮਸਲੇ ਹੱਲ ਕਰਨ ਲਈ ਬਾਕੀ ਹਨ ਜਿਵੇਂ ਅਜੇ ਤੱਕ ਗੁੰਮ ਹੋਇਆ ਗੁਰੂ ਸਾਹਿਬ ਦਾ ਪਾਵਨ ਸਰੂਪ ਬਰਾਮਦ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਹ ਦੋਸ਼ ਕਰਨ ਵਾਲੇ ਦੋਸ਼ੀਆਂ ਬਾਬਤ ਕੋਈ ਸੂਹ ਪ੍ਰਾਪਤ ਕੀਤੀ ਗਈ ਹੋਵੇ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਤਾਂ ਇਹ ਵੀ ਹੈ ਕਿ ਸ਼ਾਂਤਮਈ ਰੋਸ ਕਰ ਰਹੀ ਸੰਗਤ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਗੋਲਾ ਬਾਰੀ ਜਿਸ ਵਿਚ ਸ਼ਹੀਦ ਹੋਏ ਦੋ ਸਿੰਘਾਂ ਤੋਂ ਇਲਾਵਾ ਸੈਂਕੜੇ ਸਿੰਘ ਫੱਟੜ ਹੋਏ ਸਨ ਉਨ੍ਹਾਂ ਲਈ ਉੱਠੀ ਇੰਨਸਾਫ ਤੇ ਹੱਕ ਸੱਚ ਦੀ ਆਵਾਜ਼ ਨੂੰ ਹੁਣ ਇਹਨਾਂ ਵਿਚੋਂ ਕੁੱਝ ਪ੍ਰਚਾਰਕਾਂ ਵੱਲੋਂ ਕਿਉਂ ਦਬਾਇਆ ਜਾ ਰਿਹਾ ਹੈ ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਦੇ ਦੋਖੀਆਂ ਨੂੰ ਭਾਲ ਕੇ ਸਖ਼ਤ ਸਜਾਵਾਂ ਅਤੇ ਪ੍ਰਦਰਸ਼ਨ ਦੌਰਾਨ ਸਿੰਘਾਂ ਤੇ ਗੋਲੀ ਚਲਾਉਣ ਵਾਲਿਆਂ ਤੇ ਕਤਲ ਦੇ ਪਰਚੇ ਦਰਜ ਕਰਵਾਉਣ ਲਈ ਇਸ ਮੁੰਹਿਮ ਨੂੰ ਪੰਥ ਦੀ ਚੜ੍ਹਦੀ ਕਲਾ ਅਤੇ ਅਣਖ ਲਈ ਸੀਸ ਤਲੀ ਤੇ ਰੱਖ ਕੇ ਸਫਲਾ ਕਰਨ ਲਈ ਸੰਘਰਸ਼ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਜਾਰੀ ਰੱਖਿਆ ਜਾਵੇ। ਇਸ ਮੌਕੇ ਹਰਵਿੰਦਰ ਜੀਤ ਸਿੰਘ ਮੋਹੀ ਅਤੇ ਉੱਘੇ ਗੀਤਕਾਰ ਤੇ ਗਾਇਕ ਲੱਖਾ ਸਿੰਘ ਚੂਹੜਚੱਕ ਹਾਜ਼ਰ ਸਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply