Monday, July 1, 2024

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਦਾ ਵਿਸ਼ੇਸ਼ ਪ੍ਰੋਗਰਾਮ

ACD Systems Digital Imaging
ACD Systems Digital Imaging

ਨਵਾਂ ਸ਼ਾਲ੍ਹਾ (ਗੁਰਦਾਸਪੁਰ), 26 ਅਕਤੂਬਰ (ਸੁਹਲ) – ਸਥਾਨਕ ਮਹਿਰਮ ਸਾਹਿਤ ਸਭਾ ਦਾ ਵਿਸ਼ੇਸ਼ ਪ੍ਰੋਗਰਾਮ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ‘ਸੁਹਲ’ ਅਤੇ ਸੁਭਾਸ਼ ਦੀਵਾਨਾ ਦੀ ਸਾਂਝੀ ਪ੍ਰਧਾਨਗੀ ਹੇਠ ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਵਿਖੇ ਕੀਤਾ ਗਿਆ।ਸ਼ੁਰੂਆਤ ‘ਚ ਕੁੱਝ ਦਿਨ ਪਹਿਲਾਂ ਸੰਸਾਰਕ ਯਾਤਰਾ ਕਰਦੇ ਹੋਏ ਦੁਨੀਆਂ ਤੋਂ ਤੁਰ ਗਏ ਵਿਅਕਤੀਆਂ (1) ਸੁਲੱਖਣ ਸਰਹੱਦੀ ਦੀ ਧਰਮ ਪਤਨੀ ਬੀਬੀ ਰਘਬੀਰ ਕੌਰ, ਅਜੀਤ ਦੇ ਪ੍ਰੈਸ ਰਿਪੋਰਟਰ ਸੋਨੀ ਨਾਰਦੀਆ ਅਤੇ ਮਸ਼ਹੂਰ ਪੰਜਾਬੀ ਗਾਇਕ ਲਾਭ ਜੰਜੂਆ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਵਿਸ਼ੇਸ਼ ਕਰਕੇ ਤਿੰਨ ਸਾਹਿਤਕਾਰਾਂ ਦਾ ਤੁਰ ਜਾਣ ਦਾ ਸਭਾ ਵੱਲੋਂ ਅਫਸੋਸ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰੋਗਰਾਮ ਨੂੰ ਸਭਾ ਦੇ ਸੀਨੀਅਰ ਮੀਤ ਸਕੱਤਰ ਆਰ.ਬੀ ਸੋਹਲ ਨੇ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਸz: ਸੁਖਵਿੰਦਰ ਸਿੰਘ ਪਾਹੜਾ ਨੇ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਤੇ ਦੁੱਖ ਪ੍ਰਗਟ ਕਰਦਿਆਂ ਆਪਣਾ ਲੇਖ ਪੜ੍ਹਿਆ।ਬਲਬੀਰ ਬੀਰਾ ਨੇ ਕਵਿਤਾ ‘ਲਿਖਾਰੀ ਨਹੀਂ ਕਦੇ ਲਿਖਣੋਂ ਰੁਕਦੇ’ ਅਤੇ ਸੁਭਾਸ਼ ਦੀਵਾਨਾ ਨੇ ਆਪਣੀਆਂ ਦੋ ਗਜ਼ਲਾਂ ਸਰੋਤਿਆਂ ਨੂੰ ਸੁਣਾਈਆਂ।ਤਰਸੇਮ ਭੰਗੂ ਨੇ ਆਪਣੀ ਕਹਾਣੀ ‘ਸਿਆਣਿਆਂ ਦੀਆਂ ਗੱਲਾਂ’ ਪੜ੍ਹੀ। ਭਰਤਾਪ ਪਾਰਸ ਨੇ ‘ਸਾਂਭ ਲਓ ਪੰਜਾਬ ਨੂੰ’ ਗੀਤ ਪੇਸ਼ ਕੀਤਾ ਅਤੇ ਵਿਜੇ ਬੱਧਣ ਨੇ ‘ਆਪ ਕਿਹੜੇ ਵਸਦੇ ਹੋ, ਯਾਰਾਂ ਨੂੰ ਉਜਾੜਦੇ’ ਗਾਇਆ। ਗੁਰਬਚਨ ਸਿੰਘ ਬਾਜਵਾ ਦੀ ਕਵਿਤਾ ‘ਮੇਰੀ ਕਲਮ ਲਿਖੇ ਨਾ ਦਰਦਾਂ ਨੂੰ’ ਅਤੇ ਜੋਗਿੰਦਰ ਸਾਹਿਲ ਦੀ ਹਿੰਦੀ ਗਜ਼ਲ ਬੜੀ ਸੀ।ਨਰਿੰਜਣ ਸਿੰਘ ਪਾਰਸ ਦੀ ਕਵਿਤਾ ਨਾਲ ਜਗਜੀਤ ਕੰਗ ਨੇ ਵੀ ਆਪਣੀ ਹਾਜ਼ਰੀ ਲਵਾਈ। ਦਰਸ਼ਨ ਲੱਧੜ ਦਾ ਗੀਤ ‘ਬਣ ਧਰਮ ਦੇ ਠੇਕੇਦਾਰ’ ਅਤੇ ਆਰ.ਬੀ. ਸੋਹਲ ਦੀ ਗਜ਼ਲ ‘ਨੇਰ੍ਹ ਤਾਂ ਭਾਵੇਂ ਰਸਤੇ ਭੁਲਾਉਂਦੇ ਰਹਿਣਗੇ’ ਬੜੀ ਪਿਆਰੀ ਸੀ। ਅਖੀਰ ਵਿੱਚ ਸਪਾ ਦੇ ਪ੍ਰਧਾਨ ਮਲਕੀਅਤ ‘ਸੁਹਲ’ ਦੀ ਰਚਨਾ ਜੋ ਸਵ: ਲਾਭ ਜੰਜੂਏ ਨੇ ਯੂਰਪ ਵਿੱਚ ਗਾਈ ਸੀ ”ਅੱਧੀ ਰਾਤੀਂ ਸੁਪਨੇਂ ਵਿੱਚ ਗੀਤ ਕੌਣ ਗਾ ਗਿਆ” ਪੜ੍ਹ ਕੇ ਸੁਣਾਈ ਅਤੇ ਆਏ ਸੱਜਣਾਂ, ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ ਦਾ ਧੰਨਵਾਦ ਕੀਤਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply