Monday, July 8, 2024

ਸਿਰਸਾ ਨੇ ਕੇਜਰੀਵਾਲ ਨੂੰ ਪੰਜਾਬ ਦੇ ਅਮਨ ਤੇ ਭਾਈਚਾਰੇ ਨੂੰ ਨਾ ਵਿਗਾੜਣ ਦੀ ਕੀਤੀ ਅਪੀਲ

MS SIRSA

ਨਵੀਂ ਦਿੱਲੀ, 26 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ‘ਤੇ ਸਵਾਲ ਖੜੇ ਕੀਤੇ ਹਨ। ਸਿਰਸਾ ਨੇ ਦੋਸ਼ ਲਗਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਬੇਅਦਬੀ ਤੇ ਕੇਜਰੀਵਾਲ ਵੱਲੋਂ ਸਿੱਖ ਕੌਮ ਨਾਲ ਜਤਾਈ ਜਾ ਰਹੀ ਹਮਦਰਦੀ ਢੋਂਗ ਹੋਣ ਦੇ ਨਾਲ ਹੀ ਪੰਜਾਬ ਦੇ ਭਾਈਚਾਰੇ ਨੂੰ ਵਿਗਾੜਨ ਦੀ ਕੋਝੀ ਸਾਜਿਸ਼ ਹੈ।
ਆਪਣੀ ਗੱਲ ਨੂੰ ਹੋਰ ਸਾਫ਼ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਬੀਤੇ ਦਿਨੀਂ ਯੂ.ਪੀ. ਦੇ ਸਹਾਰਨਪੁਰ ਵਿਖੇ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਤੇ ਕਰਫਿਊ ਲਗਿਆ ਅਤੇ ਜੰਮੂ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੀ ਇਜਾਜ਼ਤ ਦੇਣ ਦੀ ਪ੍ਰਸ਼ਾਸਨ ਤੋਂ ਮੰਗ ਕਰਨ ਵਾਲੀ ਸੰਗਤ ਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਇਕ ਸਿੰਘ ਸ਼ਹੀਦ ਹੋਇਆ ਪਰ ਇਨ੍ਹਾਂ ਦੋਵਾਂ ਘਟਨਾਵਾ ਤੇ ਕੇਜਰੀਵਾਲ ਮੋਨੀ ਬਾਬਾ ਬਣਿਆ ਰਿਹਾ। ਕਿਉਂਕਿ ਇਨ੍ਹਾਂ ਘਟਨਾਵਾਂ ਤੇ ਦੋਨਾਂ ਹੀ ਥਾਂਵਾ ਤੇ ਘਟਗਿਣਤੀ ਵਿੱਚ ਮੌਜ਼ੂਦ ਸਿੱਖਾ ਨਾਲ ਹਮਦਰਦੀ ਜਤਾਉਣ ਨਾਲ ਦੂਜੇ ਧਰਮਾਂ ਦੇ ਬਹੁਗਿਣਤੀ ਭਾਈਚਾਰੇ ਵਿੱਚ ਕੇਜਰੀਵਾਲ ਵਿਰੋਧੀ ਠੱਪਾ ਲਗਣ ਦਾ ਖਦਸਾ ਸੀ।
ਸਿਰਸਾ ਨੇ ਕੇਜਰੀਵਾਲ ਤੇ ਵੋਟਾਂ ਦੀ ਸਿਆਸ਼ਤ ਹੇਠ ਧਾਰਮਿਕ ਭਾਵਨਾਵਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਦੀ ਇਹਨਾਂ ਘਟਨਾਵਾਂ ਦੀ ਚੁੱਪੀ ਪਿੱਛੇ ਯੂ.ਪੀ ਅਤੇ ਜੰਮੂ ਵਿੱਖੇ ਕੋਈ ਚੋਣਾਂ ਨਜ਼ਦੀਕ ਵਿੱਚ ਨਾ ਹੋਣ ਦਾ ਵੀ ਹਵਾਲਾ ਦਿੱਤਾ। ਕੇਜਰੀਵਾਲ ਦੇ ਸਾਥੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਖੇ ਗੁਰੂ ਪ੍ਰਤੀ ਆਪਣਾ ਅਕੀਦਾ ਭੇਂਟ ਕਰਨ ਦੌਰਾਨ ਸ਼ਰਧਾ ਅਤੇ ਭਾਵਨਾਂ ਦੀ ਗੈਰਮੌਜ਼ੂਦਗੀ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੇ ਸ਼ਹੀਦਾ ਦੇ ਨਮਿੱਤ ਅੰਤਿਮ ਅਰਦਾਸ ਮੌਕੇ ਦਾਰੂ ਦੇ ਨਸ਼ੇ ਵਿੱਚ ਸਟੇਜ਼ ਤੇ ਚੜਣ ‘ਤੇ ਵੀ ਸਿਰਸਾ ਨੇ ਸਵਾਲ ਖੜੇ ਕੀਤੇ।  ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੀ ਆੜ ਵਿੱਚ ਸਿਆਸ਼ਤ ਕਰਨ ਵਾਲੇ ਕੇਜਰੀਵਾਲ ਕੀ ਆਪਣੇ ਆਗੂਆਂ ਨੂੰ ਗੁਰੂ ਸਤਿਕਾਰ ਨੂੰ ਅਨਗੋਲ੍ਹਾਂ ਕਰਨ ਬਾਰੇ ਸਵਾਲ ਪੁਛਣਗੇ? ਕੇਜਰੀਨਾਲ ਦੀ ਸਿੱਖਾ ਪ੍ਰਤੀ ਹਮਦਰਦੀ ਨੂੰ ਝੂਠਾ ਦਸਦੇ ਹੋਏ ਸਿਰਸਾ ਨੇ ਆਪ ਪਾਰਟੀ ਦੇ ਆਗੂਆਂ ਦੇ ਸੰਤ ਭਿੰਡਰਾਵਾਲਿਆ ਬਾਰੇ ਪੰਥ ਦੀ ਸੋਚ ਨੂੰ ਢਾਹ ਲਾਉਣ ਵਾਲੇ ਬੀਤੇ ਦਿਨੀਂ ਸ਼ੋਸਲ ਮੀਡੀਆ ਤੇ ਸਾਹਮਣੇ ਆਏ ਵੀਡੀਓ ਦੇ ਬਾਵਜੂਦ ਕੇਜਰੀਵਾਲ ਵੱਲੋਂ ਆਪਣੇ ਆਗੂਆਂ ਤੋਂ ਜਵਾਬ ਤਲਬੀ ਨਾ ਕਰਨ ਦਾ ਵੀ ਹਵਾਲਾ ਦਿੱਤਾ।ਸਿਰਸਾ ਨੇ ਕੇਜਰੀਵਾਲ ਨੂੰ ਪੰਜਾਬ ਦੇ ਅਮਨ ਤੇ ਭਾਈਚਾਰੇ ਨੂੰ ਆਪਣੀ ਸਹੂਲਿਅਤ ਦੀ ਰਾਜਨੀਤੀ ਵਾਸਤੇ ਨਾ ਵਰਤਣ ਦੀ ਅਪੀਲ ਕਰਦੇ ਹੋਏ ਕੇਜਰੀਵਾਲ ਨੂੰ ਦਿੱਲੀ ਦੀ ਜਨਤਾ ਨਾਲ ਕੀਤੇ ਗਏ ਵਾਇਦੀਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply