Monday, July 1, 2024

ਕਣਕ ਦਾ ਬੀਜ ਸਬਸਿਡੀ ‘ਤੇ ਲੈਣ ਲਈ ਅਰਜ਼ੀਆਂ ਹੁਣ 31 ਅਕਤੂਬਰ ਤੱਕ – ਮੁੱਖ ਖੇਤੀਬਾੜੀ ਅਫ਼ਸਰ

ਬਠਿੰਡਾ, 29 ਅਕਤੂਬਰ ( ਅਵਤਾਰ ਸਿੰਘ ਕੈਂਥ ) – ਪੰਜਾਬ ਸਰਕਾਰ ਵਲੋਂ ਕਣਕ ਦੀਆਂ ਸਰਟੀਫਾਈਡ ਕਿਸਮਾਂ ਦਾ ਬੀਜ ਲੈਣ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ ਕੁਮਾਰ ਸਿੰਗਲਾ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਕਣਕ ਦੀਆਂ ਵੱਖ-ਵੱਖ ਕਿਸਮਾਂ ਦਾ 35 ਹਜ਼ਾਰ ਕੁਇੰਟਲ ਬੀਜ ਸਬਸਿਡੀ ‘ਤੇ ਦਿੱਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਇਸ ਵਿਚੋਂ ਜਨਰਲ ਕੈਟਾਗਰੀ ਲਈ 24 ਹਜ਼ਾਰ 5 ਸੌ ਕੁਇੰਟਲ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 10 ਹਜ਼ਾਰ 5 ਸੌ ਕੁਇੰਟਲ ਦਿੱਤਾ ਜਾਣਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਇਹ ਬੀਜ ਦੇਣ ਲਈ 26 ਅਕਤੂਬਰ ਤੱਕ ਜ਼ਿਲ੍ਹੇ ਭਰ ਵਿਚੋਂ ਕੁੱਲ 13349 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਸ ਦੇ ਅਧਾਰ ‘ਤੇ 21 ਹਜ਼ਾਰ 454 ਕੁਇੰਟਲ ਕਣਕ ਦੇ ਬੀਜ ਦੀ ਮੰਗ ਬਣਦੀ ਹੈ। ਇਨ੍ਹਾਂ ਵਿਚੋਂ 20999.60 ਕੁਇੰਟਲ ਕਣਕ ਦੇ ਬੀਜ ਲਈ 12965 ਅਰਜ਼ੀਆਂ ਜਨਰਲ ਕੈਟਾਗਰੀ ਤੋਂ ਅਤੇ 454.40 ਕੁਇੰਟਲ ਕਣਕ ਬੀਜ ਲਈ 384 ਅਰਜ਼ੀਆਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਤੋਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਬਸਿਡੀ ਵਾਲਾ ਬੀਜ ਲੈਣ ਲਈ ਕਿਸਾਨ ਹੁਣ 31 ਅਕਤੂਬਰ ਤੱਕ ਆਪਣੀਆਂ ਅਰਜ਼ੀਆਂ ਦੇ ਕੇ ਸਬੰਧਿਤ ਖੇਤੀਬਾੜੀ ਦਫ਼ਤਰ ਵਿਚ ਜਮ੍ਹਾਂ ਕਰਵਾ ਸਕਦੇ ਹਨ। ਇਨ੍ਹਾਂ ਨਵੀਆਂ ਅਰਜ਼ੀਆਂ ਲਈ ਡਰਾਅ ਕੱਢਣ ਦੀ ਮਿਤੀ ਅਤੇ ਪਰਮਿਟ ਜਾਰੀ ਕਰਨ ਦੀ ਮਿਤੀ ਬਾਰੇ ਬਾਅਦ ਵਿਚ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਵਲੋਂ 26 ਅਕਤੂਬਰ ਤੱਕ ਸਬਸਿਡੀ ਵਾਲਾ ਬੀਜ ਲੈਣ ਲਈ ਅਰਜ਼ੀਆਂ ਦਿੱਤੀਆਂ ਗਈਆਂ ਸਨ, ਉਹ ਆਪਣੇ ਪਰਮਿਟ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਤੋਂ ਪ੍ਰਾਪਤ ਕਰ ਲੈਣ। ਉਨ੍ਹਾਂ ਕਿਹਾ ਕਿ 28 ਅਕਤੂਬਰ ਤੋਂ ਕਣਕ ਦੇ ਬੀਜ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply