Monday, July 8, 2024

ਦਿੱਲੀ ਕਮੇਟੀ ਨੇ ਮਨੁੱਖੀ ਅਧਿਕਾਰਾਂ ਦੀ ਮਾਹਿਰ ਵਕੀਲ ਨੂੰ ਐਸ.ਆਈ.ਟੀ ਅਫਸਰ ਥਾਪਿਆ

 

dsgmc logo

ਨਵੀਂ ਦਿੱਲੀ, 19 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਅਤੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ਤੇ ਬਣਾਈ ਗਈ ਐਸ.ਆਈ.ਟੀ. ਨਾਲ ਤਾਲਮੇਲ ਕਰਨ ਲਈ ਐਸ.ਆਈ.ਟੀ. ਅਫਸਰ ਦੀ ਨਿਯੁਕਤੀ ਕੀਤੀ ਗਈ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਮਨੁੱਖੀ ਅਧਿਕਾਰਾਂ ਦੇ ਮਾਹਿਰ ਵੱਜੋਂ ਜਾਣੀ ਜਾਉਂਦੀ ਐਡਵੋਕੇਟ ਸੁਖਬੀਰ ਕੌਰ ਬਾਜਵਾ ਨੂੰ ਕਮੇਟੀ ਵੱਲੋਂ ਉਕਤ ਸੇਵਾ ਸੌਂਪੀ ਗਈ ਹੈ। ਬਾਜਵਾ ਨੇ ਕਮੇਟੀ ਦਫ਼ਤਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਸੇਵਾ ਸੰਭਾਲਣ ਦੇ ਬਾਅਦ ਕਤਲੇਆਮ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਕਮੇਟੀ ਦਫ਼ਤਰ ਵਿੱਖੇ ਆਉਣ ਦਾ ਸੱਦਾ ਵੀ ਦਿੱਤਾ ਹੈ। ਵੱਖ-ਵੱਖ ਜਾਂਚ ਕਮਿਸ਼ਨਾਂ ਅਤੇ ਅਦਾਲਤਾਂ ਵੱਲੋਂ ਇਨਸਾਫ਼ ਨਾ ਮਿਲਣ ਤੋਂ ਨਾਰਾਜ਼ ਲੋਕਾਂ ਨੂੰ ਨਵੇਂ ਸਿਰੇ ਤੋਂ ਕੇਸ ਤਿਆਰ ਕਰਕੇ ਐਸ.ਆਈ.ਟੀ. ਦੇ ਸਾਹਮਣੇ ਰੱਖਣ ਵਾਸਤੇ ਕਮੇਟੀ ਵੱਲੋਂ ਇਹ ਕੋਸ਼ਿਸ਼ ਸ਼ੁਰੂ ਕਰਨ ਦੀ ਗਲ ਕਰਦੇ ਹੋਏ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਬਾਜਵਾ ਦੇ ਬੁੱਧਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਕਮੇਟੀ ਦਫ਼ਤਰ ਦੇ 19 ਨੰਬਰ ਕਮਰੇ ਵਿਚ ਬੈਠਣ ਦੀ ਵੀ ਜਾਣਕਾਰੀ ਦਿੱਤੀ ਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply