Monday, July 8, 2024

ਦਿੱਲੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਕੀਤਾ ਰਵਾਨਾ

ਨਵੀਂ ਦਿੱਲੀ, 19 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 200 ਯਾਤਰੂਆਂ ਦੇ ਜੱਥੇ ਨੂੰ ਰਵਾਨਾ ਕੀਤਾ ਗਿਆ। ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਕੀਤੇ ਗਏ ਇਸ ਜੱਥੇ ਦੀ ਅਗੁਵਾਹੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ ਵੱਲੋਂ ਕਰਨ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਜੀ.ਕੇ. ਨੇ 20 ਨਵੰਬਰ ਤੋਂ 29 ਨਵੰਬਰ ਤਕ 10 ਦਿਨੀਂ ਯਾਤਰਾ ਤੇ ਜਾ ਰਹੇ ਯਾਤਰੂਆਂ ਨੂੰ ਸਿਰੋਪਾਉ ਦੇ ਕੇ ਉਨ੍ਹਾਂ ਦੀ ਸੁਖਾਲੀ ਯਾਤਰਾ ਦੀ ਆਸ ਵੀ ਜਤਾਈ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਜੀ.ਕੇ. ਨੇ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਚੰਗੇ ਬਰਕਰਾਰ ਰਹਿਣ ਨਾਲ ਭਾਰਤੀ ਸ਼ਰਧਾਲੂਆਂ ਦੇ ਪਾਕਿਸਤਾਨ ਜਾਉਂਣ ਵਿੱਚ ਦਿੱਕਤ ਨਾ ਹੋਣ ਦਾ ਦਾਅਵਾ ਵੀ ਕੀਤਾ। ਜੀ.ਕੇ. ਨੇ ਵਡੀ ਗਿਣਤੀ ਅਤੇ ਖੁਲੇ ਦਿੱਲ ਨਾਲ ਯਾਤਰੂਆਂ ਨੂੰ ਵੀਜ਼ੇ ਦੇਣ ਦੀ ਪਾਕਿਸਤਾਨੀ ਸਫ਼ੀਰ ਨੂੰ ਅਪੀਲ ਵੀ ਕੀਤੀ। ਸਿਰਸਾ ਨੇ ਕਮੇਟੀ ਵੱਲੋਂ ਇਸ ਵਾਰ ਭੇਜੀ ਗਈਆਂ 260 ਸੰਗਤਾਂ ਦੀਆਂ ਅਰਜੀਆਂ ਵਿੱਚੋ 60 ਲੋਕਾਂ ਨੂੰ ਪਾਕਿਸਤਾਨ ਦੂਤਘਰ ਵੱਲੋਂ ਵੀਜ਼ਾ ਨਾ ਦੇਣ ਦੀ ਜਾਣਕਾਰੀ ਵੀ ਦਿੱਤੀ। ਸਿਰਸਾ ਨੇ ਸਿੱਖਾਂ ਦੀ ਕਰਤਾਰਪੁਰ ਲਾਂਘਾ ਖੋਲਣ ਦੀ ਪੁਰਾਣੀ ਮੰਗ ਨੂੰ ਸਿਰੇ ਚੜਾਉਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਵੀ ਕੀਤੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਯਾਤਰਾ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਕਮੇਟੀ ਮੈਂਬਰ ਜੀਤ ਸਿੰਘ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਅਤੇ ਅਕਾਲੀ ਆਗੂ ਵਿਕ੍ਰਮ ਸਿੰਘ ਮੌਜ਼ੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply