Monday, July 8, 2024

ਜਥੇ: ਅਵਤਾਰ ਸਿੰਘ ਵੱਲੋਂ 40ਵੀਂ 3 ਰੋਜ਼ਾ ਓਰਲ ਐਂਡ ਮੈਗਜ਼ੀਲੋਫੇਸ਼ੀਅਲ ਸਰਜਨ ਕਾਨਫਰੰਸ ਦਾ ਉਦਘਾਟਨ

PPN1911201516ਅੰਮ੍ਰਿਤਸਰ, 19 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ ਹਸਪਤਾਲ ਵੱਲਾ, ਅੰਮ੍ਰਿਤਸਰ ਵਿਖੇ 40ਵੀਂ ਸਾਲਾਨਾ ਭਾਰਤ ਦੇ ਸਮੂਹ ਓਰਲ ਐਂਡ ਮੈਗਜ਼ੀਲੋਫੇਸ਼ੀਅਲ ਸਰਜਨਜ਼ (ਏ ਓ ਐਮ ਐਸ ਆਈ) ਦੀ 3 ਰੋਜ਼ਾ ਕਾਨਫਰੰਸ ਦਾ ਉਦਘਾਟਨ ਕੀਤਾ।ਕਾਨਫਰੰਸ ਦਾ ਸ਼ੁਭ ਆਰੰਭ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ।ਉਦਘਾਟਨੀ ਸਮਾਰੋਹ ਸਮੇਂ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਸ. ਜੋਗਿੰਦਰ ਸਿੰਘ ਸਕੱਤਰ, ਡਾ. ਏ ਪੀ ਸਿੰਘ ਐਡੀਸ਼ਨਲ ਸਕੱਤਰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਡਾ. ਗੀਤਾ ਸ਼ਰਮਾ ਡਾਇਰੈਕਟਰ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਡਾ. ਸੰਜੀਵ ਨਈਅਰ ਪ੍ਰਧਾਨ (ਏ ਓ ਐਮ ਐਸ ਆਈ) ਤੇ ਡਾ. ਮੰਜੂਨਾਥ ਰਾਏ ਸੈਕਟਰੀ (ਏ ਓ ਐਮ ਐਸ ਆਈ) ਨੇ ਸ਼ਮਾਂ ਰੌਸ਼ਨ ਕੀਤੀ।
ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਇਸ ਕਾਨਫਰੰਸ ਵਿੱਚ ਪੁੱਜੇ ਸਾਰੇ ਮਾਹਰ ਸਰਜਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਉਨ੍ਹਾਂ ਨੂੰ ਜੀ ਆਇਆ ਆਖਦਾ ਹਾਂ।ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਕਰਵਾਉਣੀਆਂ ਅੱਜ ਦੇ ਸਮੇਂ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਵੱਧ ਰਹੀਆਂ ਕੈਂਸਰ ਅਤੇ ਹੋਰ ਨਾ-ਮੁਰਾਦ ਬਿਮਾਰੀਆਂ ਨੂੰ ਰੋਕਣ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕੇ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੈਂਸਰ ਪੀੜਤ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ।ਸ਼੍ਰੋਮਣੀ ਕਮੇਟੀ ਵੱਲੋਂ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਰ ਧਰਮਫ਼ਜਾਤ ਦੇ ਮਰੀਜ਼ਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ 16 ਕਰੋੜ 32 ਲੱਖ ਰੁਪਏ ਮਾਲੀ ਸਹਾਇਤਾ ਦਿੱਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਲਾਨਾ ਬਜਟ ਵਿੱਚ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਮਾਲੀ ਸਹਾਇਤਾ ਲਈ ਹਰ ਸਾਲ 5 ਕਰੋੜ ਰੁਪਏ ਰੱਖੇ ਜਾ ਰਹੇ ਹਨ।ਇਸ ਮੌਕੇ ਪੰਜਾਬ ਕੈਬਨਿਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਪਾਸ ਕੀਤੇ ਮਤੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਜਿਸ ਨਾਲ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ।
ਕਾਨਫਰੰਸ ਦੀ ਚੇਅਰਪਰਸਨ ਡਾ. ਸੁਮਿਤ ਸੰਧੂ ਨੇ ਦੱਸਿਆ ਕਿ ਇਹ ਕਾਨਫਰੰਸ ਪਿਛਲੇ 40 ਸਾਲਾਂ ਵਿੱਚ ਪਹਿਲੀ ਵਾਰ ਇਸ ਧਾਰਮਿਕ ਸ਼ਹਿਰ ਵਿੱਚ ਕਰਵਾਈ ਜਾ ਰਹੀ ਹੈ।ਉਨ੍ਹਾਂ ਓਰਲ ਐਂਡ ਮੈਗਜ਼ੀਲੋਫੇਸ਼ੀਅਲ ਸਰਜਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਡੈਨਟਿਸਟਰੀ ਦੇ ਨੌਂ ਵਿਭਾਗਾਂ ਵਿਚੋਂ ਇਕ ਹੈ ਜਿਹੜੇ ਮੂੰਹ, ਸਿਰ, ਨੱਕ ਅਤੇ ਜਬਾੜੇ ਦੇ ਸਾਰੇ ਰੋਗਾਂ ਦਾ ਇਲਾਜ ਕਰਦਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਕਰਾਉਣ ਦਾ ਮੁੱਖ ਟੀਚਾ ਆਮ ਲੋਕਾਂ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ (ਜਿਹੜੇ ਕਿ ਭਵਿੱਖ ਦੇ ਫੇਸ਼ੀਅਲ ਸਰਜਨਜ਼ ਹਨ) ਵਿੱਚ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਲੋਕਾਂ ਦਾ ਸਹੀ ਇਲਾਜ ਹੋ ਸਕੇ।ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਤਕਰੀਬਨ 1500 ਫੇਸ਼ੀਅਲ ਸਰਜਨ ਅਤੇ 50 ਦੇ ਕਰੀਬ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚੋਂ ਸਰਜੀਕਲ ਇੰਸਟਰੂਮੈਂਟ ਕੰਪਨੀਆਂ ਵੀ ਹਿੱਸਾ ਲੈ ਰਹੀਆਂ ਹਨ।
ਇਸ ਕਾਨਫਰੰਸ ਦੇ ਸੈਂਟੀਫਿਕ ਚੇਅਰਮੈਨ ਡਾ.ਅਮਿਤ ਧਵਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਕਾਨਫਰੰਸ ਵਿੱਚ 800 ਦੇ ਕਰੀਬ ਪੇਪਰ ਪੜੇ ਜਾਣਗੇ ਅਤੇ 11 ਅੰਤਰਰਾਸ਼ਟਰੀ ਸਪੀਕਰ ਅਤੇ 70 ਰਾਸ਼ਟਰੀ ਸਪੀਕਰ ਇਸ ਸੈਂਟੀਫਿਕ ਡੈਲੀਬੇ੍ਰਸ਼ਨ ਨੂੰ ਕਵਰ ਕਰਨਗੇ।
ਇਸ ਮੌਕੇ ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ, ਪ੍ਰੋ.ਨਿਲਸ ਕਲੌਡੀਅਸ ਗਿੱਲਰੀਚ (ਜਰਮਨੀ), ਡਾ. ਜੀ ਈ ਕਾਲੀ (ਯੂ ਐਸ ਏ), ਡਾ. ਬੋਬ ਵੁੱਡਵਰਡਸ (ਯੂ ਕੇ), ਡਾ. ਮੈਲਵਿਨ ਯੋ (ਯੂ ਐਸ ਏ), ਪ੍ਰੋ. ਰੋਬਟ ਓਡ (ਬੈਲਟੀਮੋਰ, ਯੂ ਐਸ ਏ), ਡਾ. ਐਲਨ ਆਰਫਰਡ (ਕੈਲੀਫੋਰਨੀਆ), ਡਾ. ਸ੍ਰੀਨਿਵਾਸਾ ਆਰ ਚੰਦਰਾ (ਯੂਨੀਵਰਸਿਟੀ ਆਫ ਵਾਸ਼ਿੰਗਟਨ), ਡਾ. ਦੀਪਕ ਕ੍ਰਿਸ਼ਨਨ (ਯੂਨੀਵਰਸਿਟੀ ਆਫ ਸਿਨਸਿਨਨਟੀ), ਡਾ. ਮਜਿਦ ਰਾਣਾ (ਹੈਨੋਵਰ ਜਰਮਨੀ), ਡਾ. ਕਿਥ ਜੌਹਨ (ਰਾਯਲ ਡਰਬੀ ਹਸਪਤਾਲ) ਤੇ ਡਾ. ਫਰੈਂਸਿਸ ਰੋਸਾ (ਫਿਲਪਾਇਨ) ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply