Monday, July 8, 2024

ਸਿੱਖ ਧਰਮ ਵਿਚ ਮੂਰਤੀ ਪੂਜਾ ਦਾ ਕੋਈ ਸਥਾਨ ਨਹੀਂ ਗਿ: ਗੁਰਬਚਨ ਸਿੰਘ

G. Gurbachan S11aਅੰਮ੍ਰਿਤਸਰ, 30 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਜੌਕੇ ਦੌਰ ਵਿਚ ਸਿੱਖ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਬਣਾਉਣ ਅਤੇ ਭੇਟਾ ਕਰਨ ਦੇ ਚੱਲ ਰਹੇ ਪ੍ਰਚਲਨ ਨੂੰ ਅਤਿ ਦੁੱਖਦਾਈ ਤੇ ਨਿੰਦਣਯੋਗ ਕਰਾਰ ਦਿੱਤਾ ਹੈ।ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਉਨਾਂ ਕਿਹਾ ਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀ ਕੌਮ ਹਨ।ਸਿੱਖ ਧਰਮ ‘ਗੁਰ ਮੂਰਤਿ ਗੁਰ ਸ਼ਬਦ ਹੈ’ ਦੇ ਸਿਧਾਂਤ ਦਾ ਧਾਰਨੀ ਹੈ।ਸਿੱਖ ਧਰਮ ਅਧੁਨਿਕ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਧਰਮ ਹੈ, ਜਿਸ ਵਿਚ ਪੁਰਾਤਨ ਰੂੜੀਵਾਦੀ ਵਿਚਾਰਧਾਰਾ ਦੀ ਕੋਈ ਥਾਂ ਨਹੀਂ ਹੈ।ਸਿੱਖ ਗੁਰੂ-ਸਾਹਿਬਾਨ ਦੀ ਇਲਾਹੀ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਦਮਾਨ ਹੈ, ਜਿਸ ਤੋਂ ਸਮੁੱਚਾ ਸੰਸਾਰ ਅਗਵਾਈ ਪ੍ਰਾਪਤ ਕਰ ਰਿਹਾ ਹੈ, ਜੋ ਗੁਰੂ-ਸਾਹਿਬਾਨ ਦੀ ਸਿੱਖ ਕੌਮ ਨੂੰ ਵਡਮੁੱਲੀ ਦੇਣ ਹੈ।ਉਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਗੁਰੂ-ਸਾਹਿਬਾਨ ਦੀਆਂ ਮੂਰਤੀਆਂ ਨਾ ਹੀ ਬਣਾਈਆਂ ਜਾਣ ਅਤੇ ਨਾ ਹੀ ਕਿਸੇ ਸਨਮਾਨ ਸਮਾਰੋਹ ਵਿਚ ਭੇਟ ਕੀਤੀਆਂ ਜਾਣ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply