Monday, July 8, 2024

ਅਸਲਾ ਲਾਇਸੰਸ ‘ਤੇ ਯੂਨੀਕ ਨੰਬਰ ਲਗਾੳਣ ਲਈ ਥਾਣਾ ਵਾਇਜ਼ ਸ਼ਿਡਿਊਲ ਜਾਰੀ- ਡੀ. ਸੀ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਸਲਾ ਲਾਇਸੰਸ ‘ਤੇ ਯੂਨੀਕ ਨੰਬਰ ਲਗਾਉਣ ਲਈ ਥਾਣਾ ਵਾਇਜ਼ ਸ਼ਿਡਿਊਲ ਜਾਰੀ ਕਰ ਦਿੱਤਾ ਗਿਆ ਹੈ ਜਿਸ ਤਹਿਤ 3 ਦਸੰਬਰ ਤੋਂ 15 ਮਾਰਚ 2016 ਤੱਕ ਇਹ ਕੰਮ ਸੁਵਿਧਾ ਸੈਂਟਰ ਬਠਿੰਡਾ ਵਿਖੇ ਕਾਊਂਟਰ ਨੰ 31 ਤੋਂ 35 ‘ਤੋ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਕਿਹਾ ਕਿ ਅਸਲਾ ਲਾਇਸੰਸ ਧਾਰਕਾਂ ਦੀ ਸਹੂਲਤ ਲਈ ਪੁਲਿਸ ਥਾਣਾ ਵਾਈਜ਼ ਨੀਯਤ ਮਿਤੀ ਨੂੰ ਕੰਮ ਵਾਲੇ ਦਿਨ ਆ ਕੇ ਯੂਨੀਕ ਨੰਬਰ ਲਗਾਉਣਾ ਯਕੀਨੀ ਬਨਾਉਣ। ਉਨ੍ਹਾਂ ਦੱਸਿਆ ਕਿ ਬਾਹਰਲੇ ਜ਼ਿਲ੍ਹੇ ਦੇ ਅਤੇ ਪੀ-ਬੋਰ ਅਸਲਾ ਲਾਇਸੰਸ ਜੋ ਸਾਲ 2012 ਤੋਂ ਬਾਅਦ ਡੀ ਸੀ ਦਫ਼ਤਰ ਬਠਿੰਡਾ ਵਿਖੇ ਦਿੱਤੇ ਗਏ ਹਨ ਉਨ੍ਹਾਂ ਸਬੰਧੀ ਯੂਨੀਕ ਨੰਬਰ 3 ਦਸੰਬਰ ਤੋਂ 15 ਦਸੰਬਰ ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ। ਸਿਵਲ ਲਾਇਨ ਅਤੇ ਕੈਨਾਲ ਕਾਲੋਨੀ ਥਾਣੇ ਖੇਤਰਾਂ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 16 ਦਸੰਬਰ ਤੋਂ 18 ਦਸੰਬਰ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਰਾਮਪੁਰਾ ਥਾਣੇ ਖੇਤਰਾਂ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 21 ਦਸੰਬਰ ਤੋਂ 27 ਦਸੰਬਰ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਇਸੇ ਤਰ੍ਹਾਂ ਸਦਰ ਰਾਮਪੁਰਾ ਅਤੇ ਸਿਟੀ ਰਾਮਪੁਰਾ ਦੇ ਖੇਤਰਾਂ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 28 ਦਸੰਬਰ ਤੋਂ 1 ਜਨਵਰੀ 2016 ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਤਲਵੰਡੀ ਸਾਬੋ ਥਾਣੇ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 4 ਜਨਵਰੀ 2016 ਤੋਂ 8 ਜਨਵਰੀ 2016 ਅਤੇ ਨਥਾਣਾ ਥਾਣੇ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 4 ਜਨਵਰੀ 2016 ਤੋਂ 8 ਜਨਵਰੀ 2016 ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਨੇਹੀਆਂਵਾਲੀ ਥਾਣੇ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 18 ਜਨਵਰੀ 2016 ਤੋਂ 22 ਜਨਵਰੀ 2016 ਤੱਕ ਅਤੇ ਰਾਮਾਂ ਥਾਣੇ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 25 ਜਨਵਰੀ 2016 ਤੋਂ 29 ਜਨਵਰੀ 2016 ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਕੈਂਟ / ਮਿਲਿਟਰੀ ਅਤੇ ਥਰਮਲ ਥਾਣੇ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 1 ਫ਼ਰਵਰੀ ਤੋਂ 3 ਫ਼ਰਵਰੀ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਇਸੇ ਤਰ੍ਹਾਂ ਮੌੜ ਥਾਣੇ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 4 ਫ਼ਰਵਰੀ ਤੋਂ 10 ਫ਼ਰਵਰੀ ਤੱਕ ਅਤੇ ਨੰਦਗੜ ਥਾਣੇ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 11 ਫ਼ਰਵਰੀ ਤੋਂ 12 ਫ਼ਰਵਰੀ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਕੋਟਫ਼ੱਤਾ ਦੇ ਅਸਲਾ ਲਾਇਸੰਸ ਧਾਰਕ 15 ਫ਼ਰਵਰੀ ਤੋਂ 16 ਫ਼ਰਵਰੀ ਤੱਕ ਅਤੇ ਸੰਗਤ ਦੇ ਅਸਲਾ ਲਾਇਸੰਸ ਧਾਰਕ 17 ਫ਼ਰਵਰੀ ਤੋਂ 19 ਫ਼ਰਵਰੀ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਥਾਣਾ ਕੋਤਵਾਲੀ ਅਧੀਨ ਪੈਂਦੇ ਅਸਲਾ ਲਾਇਸੰਸ ਧਾਰਕ 22 ਫ਼ਰਵਰੀ ਤੋਂ 26 ਫ਼ਰਵਰੀ ਤੱਕ ਅਤੇ ਦਿਆਲਪੁਰਾ ਦੇ ਅਸਲਾ ਲਾਇਸੰਸ ਧਾਰਕ 29 ਫ਼ਰਵਰੀ ਤੋਂ 2 ਮਾਰਚ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ। ਸਦਰ ਥਾਣੇ ਦੇ ਅਸਲਾ ਲਾਇਸੰਸ ਧਾਰਕ 3 ਮਾਰਚ ਤੋਂ 8 ਮਾਰਚ ਤੱਕ, ਫੂਲ ਥਾਣੇ ਦੇ ਅਸਲਾ ਲਾਇਸੰਸ ਧਾਰਕ 9 ਮਾਰਚ ਤੋਂ 11 ਮਾਰਚ ਤੱਕ ਅਤੇ ਥਾਣਾ ਬਾਲਿਆਂਵਾਲੀ ਅਸਲਾ ਲਾਇਸੰਸ ਧਾਰਕ 14 ਮਾਰਚ ਤੋਂ 15 ਮਾਰਚ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply