Monday, July 8, 2024

2 ਸਾਲ ਬਾਅਦ ਗੁੰਮਸ਼ੁੰਦਾ ਬੱਚੇ ਨੂੰ ਕੀਤਾ ਵਾਰਸਾਂ ਹਵਾਲੇ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਬਠਿੰਡਾ ਅਤੇ ਚਿਲਡਰਨ ਹੋਮ ਬਠਿੰਡਾ ਦੇ ਸਟਾਫ ਦੀ ਮਿਹਨਤ ਸਦਕਾ 2 ਸਾਲ ਤੋਂ ਗੁੰਮਿਆ ਬੱਚਾ ਅਰਜੁਨ ਉਰਫ ਕਰਨ ਨੂੰ ਵਾਰਸਾਂ ਦੇ ਹਵਾਲੇ ਕੀਤਾ ਗਿਆ।ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਠਿੰਡਾ ਵੱਲੋਂ ਦੱਸਿਆ ਕਿ ਇਹ ਗੁੰਮਸ਼ੁਦਾ ਬੱਚਾ ਅਰਜੁਨ ਉਰਫ ਕਰਨ 08.02.2015 ਨੂੰ ਚਾਇਲਡ ਹੈਲਪ ਲਾਇਨ ਫਰੀਦਕੋਟ (1098) ਵੱਲੋਂ ਚਿਲਡਰਨ ਹੋਮ , ਬਠਿੰਡਾ ਵਿਖੇ ਸ਼ਿਫਟ ਕੀਤਾ ਗਿਆ। ਇਸ ਬੱਚੇ ਦੀ ਚਿਲਡਰਨ ਹੋਮ ਦੇ ਸਟਾਫ ਵੱਲੋਂ ਕੋਂਸਲਿੰਗ ਕਰਨ ਉਪਰੰਤ ਬੱਚੇ ਵੱਲੋ ਸਿਰਫ ਇਹ ਦੱਸਿਆ ਗਿਆ ਕਿ ਉਹ ਲੁਧਿਆਣਾ ਦੇ ਰਹਿਣ ਵਾਲਾ ਹੈ।26 ਨਵੰਬਰ ਨੂੰ ਸੁਪਰਡੇਂਟ ਨਵੀਨ ਗੜਵਾਨ ਦੇ ਹੁਕਮਾਂ ਨਾਲ ਅਰਜੁਨ ਨੂੰ ਲੁਧਿਆਣਾ ਵਿਖੇ ਉਸ ਦੇ ਵਾਰਿਸ ਨੂੰ ਲੱਭਣ ਦੀ ਡਿਊਟੀ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਖੁਸ਼ਦੀਪ ਸਿੰਘ (ਪ੍ਰੋਟੇਕਸ਼ਨ ਅਫਸਰ-ਨਾਨ ਇੰਸਟੀਟੀਊਸ਼ਨਲ ਕੇਅਰ, ਬਠਿੰਡਾ), ਚੇਤਨ ਸ਼ਰਮਾ ਕਾਊਂਸਲਰ ਅਤੇ ਚਿਲਡਰਨ ਹੋਮ ਦੇ ਸੀਤਾ ਰਾਮ ਕਾਊਂਸਲਰ ਲਗਾਈ ਗਈ। ਉਪਰੰਤ ਅਧਿਕਾਰੀਆਂ ਦੀ ਮਿਹਨਤ ਸਦਕੇ ਬੱਚੇ ਦੇ ਦਾਦਾ ਸੁਰਿੰਦਰਪਾਲ ਪੁੱਤਰ ਸ਼ਿਵ ਸਹਾਏ, ਅਤੇ ਦਾਦੀ ਲਕਸ਼ਮੀ ਦੇਵੀ ਵਾਸੀ ਪਿੰਡ ਖਰੀਦਾ, ਰਾਂਚੀ ਕਲੋਨੀ, ਲੁਧਿਆਣਾ ਨੂੰ ਲਭ ਕੇ ਉਕਤ ਬੱਚਾ ਉਨ੍ਹਾਂ ਦੇ ਸਪੁਰਦ ਕੀਤਾ ਗਿਆ।ਬਾਲ ਭਲਾਈ ਕਮੇਟੀ, ਬਠਿੰਡਾ ਵੱਲੋ ਸਟਾਫ ਦੀ ਮਿਹਨਤ ਨੂੰ ਪੂਰੀ ਸ਼ਲਾਘਾ ਕੀਤੀ ਗਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply