Monday, July 8, 2024

ਟ੍ਰੈਫਿਕ ਸਮੱਸਿਆਵਾਂ ਸੁਧਾਰਨ ਲਈ ਟ੍ਰੈਫਿਕ ਪੁਲਿਸ ਦੀ ਟੈਂਪੂੂ ਚਾਲਕਾਂ ਨਾਲ ਮੀਟਿੰਗ

PPN3011201501ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਟ੍ਰੈਫ਼ਿਕ ਪੁਲਿਸ ਨੇ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਨੂੰ ਸੁਧਾਰਣ ਲਈ ਚਲਾਈ ਮੁਹਿੰਮ ਤਹਿਤ ਟੈਂਪੂ ਚਾਲਕਾਂ ਦੇ ਨਾਲ ਮੀਟਿੰਗ ਆਯੋਜ਼ਿਤ ਕੀਤੀ। ਇਸ ਮੌਕੇ ਟ੍ਰੈਫਿਕ ਇੰਚਾਰਜ਼ ਐਸ. ਐਚ ਗੁਰਸ਼ਰਨ ਸਿੰਘ, ਐਸ ਆਈ ਜਗਤਾਰ ਸਿੰਘ ਅਤੇ ਟ੍ਰੈਫ਼ਿਕ ਇੰਚਾਰਜ਼ ਸੁਖਰਾਜ ਸਿੰਘ ਆਦਿ ਨੇ ਟੈਂਪੂ ਚਾਲਕਾਂ ਨੂੰ ਆਦੇਸ਼ ਦਿੱਤਾ ਕਿ ਪਰਮਿਟ ਹੋਣਾ ਜਰੂਰੀ ਹੈ ਅਤੇ ਟੈਂਪੂ ਵਿਚ 6 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀ, ਐਨ. ਟੀ. ਵੀ ਡਰਾਇੰਗ ਲਾਈਸੰਸ ਅਤੇ ਟੈਂਪੂ ਦੇ ਕਾਗਜ਼ ਪੂਰੇ ਹੋਣੇ ਜਰੂਰੀ ਤੋਂ ਇਲਾਵਾ ਟੈਂਪੂ ਯੂਨੀਅਨ ਦਾ ਨਾਮ ਹਰ ਟੈਂਪੂ ‘ਤੇ ਲਿਖਣਾ ਲਾਜ਼ਮੀ ਹੈ।ਬੱਸ ਸਟੈਂਡ ਦੇ ਬਾਹਰ ਸੜਕ ‘ਤੇ ਤਿੰਨ ਹੀ ਟੈਂਪੂ ਖੜੇ ਹੋਣ, ਕੋਈ ਵੀ ਟੈਂਪੂ ਚੱਲਦੇ ਹੋਏ ਸਵਾਰੀ ਨਹੀ ਉਠਾਏਗਾ, ਕੋਈ ਵੀ ਟੈਂਪੂ ਚਾਲਕ ਬੱਸ ਸਟੈਂਡ, ਫੌਜੀ ਚੌਂਕ, ਹਨੂੰਮਾਨ ਚੌਂਕ ਆਦਿ ‘ਤੇ ਟੈਂਪੂ ਰੋਕ ਕੇ ਆਵਾਜ਼ ਨਹੀ ਲਗਾਏਗਾ। ਟ੍ਰੈਫਿਕ ਅਧਿਕਾਰੀਆਂ ਨੇ ਕਿਹਾ ਕਿ ਅਗਰ ਉਕਤ ਆਦੇਸ਼ਾਂ ਦੀ ਕੋਈ ਵੀ ਟੈਂਪੂ ਚਾਲਕ ਉਲੰਘਣਾ ਕਰਦਾ ਪਕੜਿਆ ਗਿਆ ਤਾਂ ਉਸ ਦੀ ਜਿੰਮੇਵਾਰੀ ਆਪ ਦੀ ਹੋਵੇਗੀ।ਸਮੂਹ ਟੈਂਪੂ ਚਾਲਕਾਂ ਨੇ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਨੂੰ ਸੁਧਾਰਣ ਅਤੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਭਰੋਸਾ ਦਿੱਤਾ ਅਤੇ ਟ੍ਰੈਫ਼ਿਕ ਪੁਲਿਸ ਨੂੰ ਪੂਰਨ ਸਹਿਯੋਗ ਦੇਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply