Friday, July 5, 2024

ਰਿਫਾਇਨਰੀ ਸਹਿਯੋਗ ਸਦਕਾ ਪਹਿਲਾ ਇਨਾਮ ਹਾਸਲ ਕੀਤਾ- ਜੋਗਾ ਸਿੰਘ ਗਿਆਨਾ

PPN1112201505ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਜ਼ਿਲ੍ਹ; ਪੱਧਰੀ ਪਸ਼ੂ ਧਨ ਮੇਲੇ ਵਿਚ ਮੁਰਹਾ ਨਸ਼ਲ ਦੀ ਝੋਟੀ ਲਈ ਪਹਿਲਾ ਇਨਾਮ ਹਾਸ਼ਲ ਕਰਨ ਵਾਲੇ ਪਿੰਡ ਗਿਆਨਾ ਦੇ ਜੋਗਾ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਪਿੰਡ ਗਿਆਨਾ ਵਿਚੋਂ ਉਨ੍ਹਾ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਅਤੇ ਉਨਾਂ੍ਹ ਦੀ ਝੋਟੀ ਨੇ ਇਹ ਪਹਿਲਾ ਇਨਾਮ ਪ੍ਰਾਪਤ ਕੀਤਾ ਹੈ ਜੋ ਕਿ ਇਲਾਕੇ ਲਈ ਪਸ਼ੂ ਪਾਲਕਾ ਵਿੱਚ ਨਵਾਂ ਉਤਸ਼ਾਹ ਪੈਦਾ ਕਰੇਗਾ। ਜੋਗਾ ਸਿੰਘ ਨੇ ਕਿਹਾ ਕਿ ਉਨਾਂ੍ਹ ਦਾ ਪਰਿਵਾਰ ਲੰਮੇ ਸਮੇਂ ਤੋਂ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕਰ ਰਿਹਾ ਹੈ ਪਰ ਕਦੇ ਵੀ ਉਨ੍ਹਾਂ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਸੀ। ਉਨਾਂ੍ਹ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਪਸ਼ੂ ਸਿਹਤ ਸੰਭਾਲ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਨਾਲ ਨਾਲ ਨਸ਼ਲ ਸੁਧਾਰ ਹਿੱਤ ਡਾਕਟਰ ਦੀ ਜੋ ਨਿਯੁਕਤੀ ਕੀਤੀ ਗਈ ਹੈ ਉਸ ਨਾਲ ਸਮੁੱਚੇ ਇਲਾਕੇ ਨੂੰ ਬਹੁਤ ਲਾਭ ਹੋਇਆ ਹੈ ਅਤੇ ਰਿਫਾਇਨਰੀ ਦੀ ਪ੍ਰੇਰਣਾ ਸਦਕਾ ਹੀ ਉਨਾਂ੍ਹ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਪਹਿਲਾ ਇਨਾਮ ਹਾਸਲ ਕੀਤਾ। ਇਨਾਮ ਵਜੋਂ ਉਨਾਂ੍ਹ ਨੂੰ ਸ਼ੀਲਡ ਅਤੇ 5100 ਰੁਪਏ ਦਿੱਤੇ ਗਏ। ਚਰਨਜੀਤ ਸਿੰਘ, ਸਹਾਇਕ ਜਨਰਲ ਮੈਨੇਜਰ ਐਚ.ਆਰ. ਗੁਰੂ ਗੁਬਿੰਦ ਸਿੰਘ ਰਿਫਾਇਨਰੀ ਨੇ ਦੱਸਿਆ ਕਿ ਰਿਫਾਇਨਰੀ ਵਲੋਂ ਸਮਾਜ ਭਲਾਈ ਪ੍ਰੋਗਰਾਮ ਤਹਿਤ ਪਿੰਡਾਂ ਦੀਆਂ ਪੰਚਾਇਤਾ ਦੀ ਮੰਗ ਤੇ ਪਸ਼ੂ ਧਨ ਦੀ ਸੰਭਾਲ, ਨਸ਼ਲ ਸੁਧਾਰ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਹਿੱਤ ਵੈਟਰਨਰੀ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਵੈਟਰਨਰੀ ਡਾਕਟਰ ਸ੍ਰੀ ਅਵਤਾਰ ਸਿੰਘ ਮਾਹਲ ਵਲੋਂ ਲਗਾਤਾਰ ਰਿਫਾਇਨਰੀ ਦੇ ਲਾਗਲੇ ਪਿੰਡਾਂ ਵਿੱਚ ਘਰ ਘਰ ਜਾ ਕੇ ਪਸ਼ੂਆਂ ਲਈ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਘਰ ਘਰ ਅਨੁਸਾਰ ਪਸ਼ੂਆਂ ਦਾ ਪੂਰਾ ਵੇਰਵਾ ਤਿਆਰ ਕੀਤਾ ਗਿਆ ਹੈ ਅਤੇ ਹਰ ਪਸ਼ੂ ਦਾ ਰਿਕਾਰਡ ਲਈ ਕਾਰਡ ਵੀ ਤਿਆਰ ਕੀਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਜ਼ਿਲ੍ਹਾ ਹੈਡ-ਕੁਆਟਰ ਤੋਂ ਦੂਰ ਹਰਿਆਣਾ ਬਾਰਡਰ ਤੇ ਪਿੰਡਾਂ ਵਿੱਚ ਪਸ਼ੂ ਸਿਹਤ ਸਹੂਲਤਾਂ ਦੀ ਜੋ ਘਾਟ ਪਸ਼ੂ ਪਾਲਕ ਮਹਿਸੂਸ ਕਰਦੇ ਸਨ ਉਹ ਰਿਫਾਇਨਰੀ ਦੇ ਡਾਕਟਰ ਵਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਪਿੰਡ ਗਿਆਨਾ ਵਿਖੇ ਜੋਗਾ ਸਿੰਘ ਦੇ ਘਰ ਪੁੱਜਕੇ ਪਹਿਲਾ ਇਨਾਮ ਹਾਸ਼ਲ ਕਰਨ ਤੇ ਉਨਾਂ੍ਹ ਨੂੰ ਰਿਫਾਇਨਰੀ ਵਲੋਂ ਚਰਨਜੀਤ ਸਿੰਘ ਸਹਾਇਕ ਜਨਰਲ ਮੈਨੇਜਰ, ਵਾਹਿਗੁਰੂਪਾਲ ਸਿੰਘ ਪੀ.ਆਰ.ਓ, ਡਾ: ਅਵਤਾਰ ਸਿੰਘ ਮਾਹਲ , ਸੰਦੀਪ ਸਿੰਘ ਅਤੇ ਵਿਕਰਾਤ ਪੂਰੀ ਸੀ.ਐਸ.ਆਰ.ਕੋਆਰਡੀਨੇਟਰ ਨੇ ਵਧਾਈ ਦਿੱਤੀ ਅਤੇ ਜੋਗਾ ਸਿੰਘ ਨੂੰ ਮਾਘੀ ਮੇਲੇ ਤੇ ਸzzੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਰਾਜ ਪੱਧਰੀ ਪਸ਼ੂ ਧਨ ਮੇਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ ਅਤੇ ਰਿਫਾਇਨਰੀ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply