Friday, July 5, 2024

ਗੁਜਰਾਤ, ਪੰਜਾਬ ਅਤੇ ਛੱਤੀਸਗੜ ਦੇ ਗਵਰਨਰ 13 ਦਸੰਬਰ ਨੂੰ ਚੰਡੀਗੜ੍ਹ ‘ਚ ਆਰੀਅਨਜ਼ ਨੈਸ਼ਨਲ ਸਮਾਗਮ ਵਿੱਚ ਕਰਨਗੇ ਸ਼ਿਰਕਤ

ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਜਰਾਤ ਦੇ ਗਵਰਨਰ ਸ਼੍ਰੀ ੳ.ਪੀ.ਕੋਹਲੀ ; ਪੰਜਾਬ ਦੇ ਗਵਰਨਰ ਪ੍ਰੌਫੈਸਰ ਕਪਤਾਨ ਸਿੰਘ ਸੌਲੰਕੀ ਅਤੇ ਛੱਤੀਸਗੜ ਦੇ ਗਵਰਨਰ ਬਲਰਾਮ ਦਾਸ ਟੰਡਨ 13 ਦਸੰਬਰ ਨੂੰ ਚੰਡੀਗੜ ਵਿੱਚ ਹੋਣ ਵਾਲੇ ਆਰੀਅਨਜ਼ ਨੈਸ਼ਨਲ ਸਮਾਗਮ ਵਿੱਚ ਸ਼ਿਰਕਤ ਕਰਨਗੇ। ਮਦਨ ਮੋਹਨ ਮਿੱਤਲ , ਟੈਕਨੀਕਲ ਐਜੁਕੇਸ਼ਨ ਮੰਤਰੀ, ਪੰਜਾਬ ਇਸ ਸੈਮੀਨਾਰ ਵਿੱਚ ਗੈਸਟ ਆਫ ਔਨਰ ਹੋਣਗੇ। ਸਾਰੇ ਪੰਤਵੰਤੇ ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਚੰਡੀਗੜ ਦੁਆਰਾ ਆਯੋਜਿਤ ਕੀਤੇ ਜਾ ਰਹੇ ਨੈਸ਼ਨਲ ਪੱਧਰ ਦੇ ਸੈਮੀਨਾਰ ਂਇੰਪਾਵਰਿੰਗ ਯੂਥ ਆਫ ਟਰਾਈਬਲ ਸਟੇਟਸਂ ਵਿੱਚ ਭਾਗ ਲੈਣਗੇ। ਆਰੀਅਨਜ਼ ਗਰੁੱਪ ਆਫ ਕਾਲੇਜਿਜ਼ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਬਠਿੰਡਾ ਵਿਖੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੈਮੀਨਾਰ ਦਾ ਇਹ ਵਿਸ਼ਾ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਚੁਣਿਆ ਗਿਆ ਹੈ ਕਿ ਚੰਡੀਗੜ ਟਰਾਈਬਲ ਸਟੇਟਸ ਦੇ ਵਿਦਿਆਰਥੀਆਂ ਲਈ ਸਿੱਖਿਆ ਦਾ ਹੱਬ ਬਣ ਰਿਹਾ ਹੈ। ਸੈਮੀਨਾਰ ਇਨ੍ਹਾਂ ਰਾਜਾਂ ਦੇ ਵਿਦਿਆਰਥੀਆਂ ਲਈ ਕੈਰੀਅਰ ਚੁਣਾਵ ਅਤੇ ਪੇਸ਼ੇ ਹੁਨਰਾਂ ਵਿੱਚ ਵਾਧਾ ਕਰੇਗਾ। ਡਾ: ਕਟਾਰੀਆ ਨੇ ਅੱਗੇ ਕਿਹਾ ਕਿ ਵੱਖ-ਵੱਖ ਟਰਾਈਬਲ ਰਾਜਾਂ ਜਿਵੇਂ ਕਿ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਛੱਤੀਸਗੜ, ਝਾਰਖੰਡ, ਉੱਤਰ ਪੂਰਬ ਦੇ ਵਿਦਿਆਰਥੀ ਬਹੁਗਿਣਤੀ ਵਿੱਚ ਚੰਡੀਗੜ੍ਹ ਅਤੇ ਇਸ ਦੇ ਉਪਨਗਰਾਂ ਵਿੱਚ ਦਾਖਿਲਾ ਲੈਂਦੇ ਹਨ। ਇਹ ਵਰਨਣਯੋਗ ਹੈ ਕਿ ਭਾਰਤ ਵਿੱਚ ਟਰਾਈਬਲਾਂ ਦੀ ਵੱਧੇਰੀ ਜਨਸੰਖਿਆਂ ਆਂਧਰਾਂ ਪ੍ਰਦੇਸ਼, ਤ੍ਰਿਪੁਰਾ, ਵੈਸਟ ਬੰਗਾਲ, ਰਾਜਸਥਾਨ, ਛੱਤੀਸਗੜ, ਉੜੀਸਾ, ਬਿਹਾਰ, ਗੁਜਰਾਤ, ਝਾਰਖੰਡ, ਆਸਾਮ, ਮੇਘਾਲਿਆ, ਮਿਜ਼ੋਰਮ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਆਦਿ ਰਾਜਾਂ ਵਿੱਚ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply