Friday, July 5, 2024

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਪੰਜੀਕਰਨ ਦਾ ਕੰਮ 14 ਤੋਂ ਹੋਵੇਗਾ ਸ਼ੁਰੂ- ਡੀ. ਸੀ

DC Mr. Ravi Bhagatਅੰਮ੍ਰਿਤਸਰ, 11 ਦਸੰੰਬਰ (ਗੁਰਚਰਨ ਸਿੰਘ)- ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕ ਪਰਿਵਾਰਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਾਲ 2015-16 ਅਧੀਨ ਸਮਾਰਟ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਹਰੇਕ ਬੀ. ਪੀ. ਐਲ ਪਰਿਵਾਰ ਦਾ 30 ਰੁਪਏ ਵਿਚ 50 ਹਜ਼ਾਰ ਰੁਪਏ ਤੱਕ ਦਾ ਸਿਹਤ ਬੀਮਾ ਇਕ ਸਾਲ ਲਈ ਮੁਫ਼ਤ ਕੀਤਾ ਜਾਵੇਗਾ ਅਤੇ ਪਰਿਵਾਰ ਦੇ ਮੁਖੀ ਦੀ ਦੁਰਘਟਨਾ ਵਿਚ ਮੌਤ ਹੋ ਜਾਣ ਦੀ ਸੂਰਤ ਵਿਚ 2 ਲੱਖ ਰੁਪਏ ਦਾ ਕਲੇਮ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਨੀਲੇ ਕਾਰਡ ਧਾਰਕ ਪਰਿਵਾਰਾਂ ਦਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਪੰਜੀਕਰਨ ਕਰਨ ਲਈ 14 ਦਸੰਬਰ 2015 ਤੋਂ ਪੰਜੀਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਪੰਜੀਕਰਨ ਲਈ ਅੰਮ੍ਰਿਤਸਰ ਸ਼ਹਿਰ ਵਿਚ ਮਸ਼ੀਨਾਂ ਸਿਵਲ ਹਸਪਤਾਲ, ਸੈਟੇਲਾਈਟ ਹਸਪਤਾਲ ਘੰਨੂਪੁਰ ਕਾਲੇ, ਸੈਟੇਲਾਈਟ ਹਸਪਤਾਲ ਮੁਸਤਫਾਬਾਦ, ਸੈਟੇਲਾਈਟ ਹਸਪਤਾਲ ਸਕੱਤਰੀ ਬਾਗ, ਸਿਹਤ ਪਰਿਵਾਰ ਭਲਾਈ ਟ੍ਰੇਨਿੰਗ ਸੈਂਟਰ ਨੇੜੇ ਮੈਂਟਲ ਹਸਪਤਾਲ, ਸਬਸਿਡਰੀ ਸੈਂਟਰ ਛਿਹਰਟਾ, ਸਬਸਿਡਰੀ ਸੈਂਟਰ ਹਰੀਪੁਰਾ ਅਤੇ ਮਕਬੂਲ ਪੁਰਾ ਰੋਡ ‘ਤੇ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਨੀਲੇ ਕਾਰਡ ਧਾਰਕ ਪਰਿਵਾਰਾਂ (ਆਟਾ ਦਾਲ ਸਕੀਮ) ਨੂੰ ਇਨ੍ਹਾਂ ਥਾਵਾਂ ‘ਤੇ ਆਪਣੇ ਆਧਾਰ ਕਾਰਡ ਅਤੇ ਨੀਲੇ ਕਾਰਡ ਨਾਲ ਲਿਆ ਕੇ ਇਸ ਯੋਜਨਾ ਅਧੀਨ ਸਮਾਰਟ ਕਾਰਡ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਫੋਨ ਨੰਬਰ 0183-2536460 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply