Monday, July 8, 2024

ਡੀ.ਏ.ਵੀ. ਪਬਲਿਕ ਸਕੂਲ ਵਿੱਚ ਅਧਿਆਪਕਾਂ ਦਾ ਯੋਗਤਾ ਵਧਾਊ ਪ੍ਰੋਗਰਾਮ

PPN1212201506

ਅੰਮ੍ਰਿਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ) ਡੀ.ਏ.ਵੀ. ਸੀ.ਏ.ਈ ਰਿਜ਼ਨਲ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜ਼ੋਨ) ਦੇ ਅੰਤਰਗਤ ਡੀ.ਏ.ਵੀ. ਅਕਾਦਮਿਕ, ਡੀ.ਏ.ਵੀ. ਸੀ.ਐਮ.ਸੀ., ਨਵੀਂ ਦਿੱਲੀ ਦੇ ਅੰਤਰਗਤ ਛੇਵੀਂ, ਸੱਤਵੀਂ ਅਤੇ ਅੱਠਵੀਂ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਯੋਗਤਾ ਵਧਾਊ ਪ੍ਰੋਗਰਾਮ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਕੀਤਾ ਗਿਆ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਸਇੰਸਾ ਪੜ੍ਹਾਉਣ ਦੀ ਯੋਗਤਾ ਤੇ ਹੋ ਰਹੀ ਦੋ ਰੋਜ਼ਾ ਵਰਕਸ਼ਾਪ ਦਾ ਉਦਘਾਟਨ ਕੀਤਾ ।
ਇਸ ਵਰਕਸ਼ਾਪ ਵਿੱਚ ਵੱਖਸ਼ਵੱਖ ਸਕੂਲਾਂ ਜਿਵੇਂ ਕਿ ਜੀ.ਐਨ.ਡੀ.ਡੀ.ਏ.ਵੀ. ਪਬਲਿਕ ਸਕੂਡ ਭਿੱਖੀਵਿੰਡ, ਐਮ.ਕੇ.ਡੀ.ਡੀ.ਏ.ਵੀ. ਪਬਲਿਕ ਸਕੂਲ ਅਟਾਰੀ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅਤੇ ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ 13 ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਭਾਗ ਲਿਆ। ਇਸ ਗਿਆਨ ਪੂਰਵਕ ਵਰਕਸ਼ਾਪ ਦਾ ਉਦੇਸ਼ ਅਧਿਆਪਨ ਸਿੱਖਣ ਦੀਆਂ ਵਿਧੀਆਂ ਨੂੰ ਨਵੀਆਂ ਤਕਨੀਕਾਂ ਅਤੇ ਵਿਧੀਆਂ ਰਾਹੀਂ ਪੇਸ਼ ਕੀਤਾ ਗਿਆ । ਵਰਕਸ਼ਾਪ ਦੇ ਸੰਚਾਲਕ ਡੀ.ਏ.ਵੀ ਪਬਲਿਕ ਸਕੂਲ ਤੋਂ ਸ਼੍ਰੀਮਤੀ ਰਾਜੇਸੈਨੀ ਅਤੇ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਤੋਂ ਸ਼੍ਰੀਮਤੀ ਰਮਾ ਚੱਤਰਥ ਨੇ ਨਮੂਨੇ ਦੀ ਪਾਠ ਯੋਜਨਾ ਦੁਆਰਾ ਅਤੇ ਵਿਸ਼ੇ ਨਾਲ ਸੰਬੰਧਿਤ ਇਕ ਪਾਠ ਦੀ ਪੇਸ਼ਕਾਰੀ ਕਰਕੇ ਸਭ ਦਾ ਗਿਆਨ ਵਧਾਇਆ। ਪਾਵਰ ਪੁਆਇੰਟ ਪੇਸ਼ਕਾਰੀ, ਨਾਟਕੀ ਰੂਪ ਅਤੇ ਹੋਰ ਅਜਿਹੀਆਂ ਪਾਠ ਸਹਾਇਕ ਕਿਰਿਆਵਾਂ ਰਾਹੀਂ ਪੇਸ਼ ਕੀਤਾ ਗਿਆ ਅਤੇ ਜਮਾਤ ਵਿੱਚ ਬੱਚਿਆਂ ਦਾ ਧਿਆਨ ਵਧੇਰੇ ਕੇਂਦਰਿਤ ਕਰਨ ਲਈ ਕੁਝ ਹੋਰ ਪੱਖਾਂ ਤੇ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਲਈ ਪਾਠ ਨੂੰ ਵਧੇਰੇ ਪ੍ਰਭਾਵਸ਼ਾਲੀ ਬਨਾਉਣ ਦੇ ਲਈ ਕੁੱਝ ਹੋਰ ਪੱਖਾਂ ਤੇ ਚਰਚਾ ਕੀਤੀ ਗਈ। ਵਿਦਿਆਰਥੀ ਕੇਂਦਰਿਤ ਅਧਿਆਪਨ ਤੇ ਜ਼ੋਰ ਦਿੱਤਾ ਗਿਆ ਜੋ ਕਿ ਪਾਠ ਪੁਸਤਕਾਂ ਦੇ ਨਾਲਸ਼ਨਾਲ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਵੀ ਪੈਦਾ ਕਰ ਸਕਣ । ਅੰਤ ਵਿੱਚ ਅਧਿਆਪਕਾਂ ਵੱਲੋਂ ਪ੍ਰਸ਼ਨ ਵੀ ਪੁੱਛੇ ਗਏ ਅਤੇ ਪ੍ਰਸ਼ਨਸ਼ਪੱਤਰ ਬਨਾਉਣ ਦੇ ਢਾਂਚੇ ਤੇ ਵੀ ਵਿਚਾਰ ਚਰਚਾ ਕੀਤੀ ਗਈ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਕਿਹਾ ਕਿ ਇਹ ਇਕ ਅਗਾਂਹਵਧੂ ਕਦਮ ਹੈ ਜੋ ਕਿ ਵਿਦਿਆਰਥੀਆਂ ਦੀ ਅਕਾਦਮਿਕ ਪੇਸ਼ਕਾਰੀ ਨੂੰ ਵਧਾਏਗਾ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਿਸ਼ੇ ਨੂੰ ਸਮਝਣ ਲਈ ਵਧੇਰੇ ਗਿਆਨ ਪ੍ਰਦਾਨ ਕਰ ਸਕੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਅਧਿਆਪਕਾਂ ਲਈ ਬਹੁਤ ਮਹੱਤਵਪੂਰਨ ਹਨ ਜੋ ਉਨ੍ਹਾਂ ਨੂੰ ਪੜ੍ਹਾਉਣ ਦੇ ਆਧੁਨਿਕ ਤਰੀਕਿਆਂ ਨਾਲ ਜੋੜ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਰਿਸੋਰਸ ਪਰਸਨ ਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਿੱਖਣ ਦੀ ਪ੍ਰਕ੍ਰਿਆ ਲਗਾਤਾਰ ਚਲਦੀ ਹੈ ਅਤੇ ਇਹ ਗਿਆਨ ਵਿੱਚ ਨਿੱਤ ਦਿਨ ਵਾਧਾ ਕਰਦੀ ਹੈ । ਇਸ ਕਰਕੇ ਸਾਨੂੰ ਸਾਰਿਆਂ ਨੂੰ ਗਿਆਨ ਵਿੱਚ ਵਾਧਾ ਕਰਦੇ ਰਹਿਣਾ ਚਾਹੀਦਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply