Monday, July 8, 2024

ਯੂਨੀਵਰਸਿਟੀ ਵਿਖੇ ਤਿੰਨ ਹਫਤਿਆਂ ਦਾ ਰਿਫਰੈਸ਼ਰ ਕੋਰਸ ਇਨ ਵਿਜ਼ੁਅਲ ਐਂਡ ਪਰਫਾਰਮਿੰਗ ਆਰਟਸ

PPN1412201510

ਅੰਮ੍ਰਿਤਸਰ, 14 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਹਫਤਿਆਂ ਦੇ ਚੱਲ ਰਹੇ ਰਿਫਰੈਸ਼ਰ ਕੋਰਸ ਇਨ ਵਿਜ਼ੁਅਲ ਐਂਡ ਪਰਫਾਰਮਿੰਗ ਆਰਟਸ ਦੇ ਤੀਜੇ ਦਿਨ ਸੰਗੀਤ ਵਿਭਾਗ ਦੇ ਮੁਖੀ, ਡੀਨ ਫਾਈਨ ਆਰਟਸ ਅਤੇ ਕੋਰਸ ਕੋਆਰਡੀਨੇਟਰ, ਡਾ. ਗੁਰਪ੍ਰੀਤ ਕੌਰ ਨੇ ਕੋਰਸ ਵਿਚ ਆਏ ਪ੍ਰਤੀਭਾਗੀਆਂ ਦੇ ਨਾਲ ਪਹਿਲੇ ਸੈਸ਼ਨ ਵਿਚ ਉਨ੍ਹਾਂ ਦੀਆਂ ਲੁਕੀਆਂ ਖੂਬੀਆਂ ਨੂੰ ਤਲਾਸ਼ਣ ਤੇ ਤਰਾਸ਼ਣ ਦੀ ਕੋਸ਼ਿਸ਼ ਕੀਤੀ।  ਦੂਜੇ ਸੈਸ਼ਨ ਵਿਚ ਪ੍ਰੋ. ਓ.ਪੀ. ਵਰਮਾ ਨੂੰ ਖਾਸ ਤੌਰ ‘ਤੇ ਸੱਦਿਆ ਗਿਆ, ਜਿਨ੍ਹਾਂ ਨੇ ਮਾਤਾ ਸਰਸਵਤੀ ਦੇਵੀ ਦੀ ਮੂਰਤੀ ਬਣਾ ਕੇ ਆਪਣੀ ਕਲਾ ਦਾ ਸਫਲ ਪ੍ਰਦਰਸ਼ਨ ਕੀਤਾ। ਸ੍ਰੀ ਵਰਮਾ ਭਾਰਤ ਦੇ ਪ੍ਰਸਿੱਧ ਮੂਰਤੀਕਾਰ ਹਨ ਜਿਨ੍ਹਾਂ ਨੇ ਮੈਡੀਕਲ ਕਾਲਜ, ਅੰਮ੍ਰਿਤਸਰ ਵਿਚ ਬਤੌਰ ਸੀਨੀਅਰ ਆਰਟਸਿਟ ਕੰਮ ਕੀਤਾ, 35 ਸਾਲ ਕੰਮ ਕਰਨ ਤੋਂ ਬਾਅਦ ਸੇਵਾ ਮੁਕਤ ਹੋਏ। ਉਨ੍ਹਾਂ ਦੁਆਰਾ ਬਣਾਈ ਗਈ ਮੂਰਤੀ ਨੂੰ ਸੰਗੀਤ ਵਿਭਾਗ ਵਿਚ ਸੁਰੱਖਿਅਤ ਰੱਖਿਆ ਜਾਵੇਗਾ। ਡਾ. ਓ.ਪੀ. ਦੀ ਸਵੈ-ਜੀਵਨੀ ਅਤੇ ਕਲਾ ਦੇ ਖੇਤਰ ਵਿਚ ਯੋਗਦਾਨ ਬਾਰੇ ਡਾ. ਇੰਦੂ ਸੁਧੀਰ ਨੇ ਚਾਨਣਾ ਪਾਇਆ। ਤੀਜੇ ਸੈਸ਼ਨ ਵਿਚ ਡਾ. ਸ਼ਮਿੰਦਰ ਸਿੰਘ ਗਿੱਲ, ਸਾਬਕਾ ਵਾਈਸ-ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲ਼ਥ ਸਾਇੰਸਜ਼, ਫਰੀਦਕੋਟ ਨੇ ਫਿਜ਼ੀਕਲ ਫਿਟਨੈੱਸ ਵਿਚ ਫਾਈਨ-ਆਰਟਸ ਉਪਰ ਚਰਚਾ ਕੀਤੀ। ਇਨ੍ਹਾਂ ਦੇ ਜੀਵਨ ਪ੍ਰੀਚੈ ਬਾਰੇ ਡਾ. ਪਾਰੁਲ ਨੇ ਚਾਨਣਾ ਪਾਇਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply