Monday, July 8, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸਕੈ: ਸਕੂਲ, ਵਿਖੇ ‘ਗਾਲਾ-ਫੇਟ ਆਰਟ ਐਂਡ ਕਰਾਫਟ ਪਰਦਰਸ਼ਨੀ’ 20 ਨੂੰ

ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸਕੈ: ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ ‘ਗਾਲਾ-ਫੇਟ, ਆਰਟ ਐਂਡ ਕਰਾਫਟ ਪਰਦਰਸ਼ਨੀ’ 20 ਦਸੰਬਰ ਨੂੰ ਸਕੂਲ ਦੇ ਅਹਾਤੇ ਵਿੱਚ ਆਯੋਜਿਤ ਕੀਤੀ ਗਈ ।ਇਸ ਮੌਕੇ ਤੇ ਸਕੂਲ ਨੂੰ ਨਵ- ਵਿਆਹੀ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ । ਜਿਸ ਦੇ ਮੁੱਖ ਮਹਿਮਾਨ ਸ. ਚਰਨਜੀਤ ਸਿੰਘ ਚੱਢਾ (ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ) ਸਨ । ਜਿੰਨ੍ਹਾਂ ਨੂੰ ਜੀ ਆਇਆ ਕਹਿੰਦੇ ਹੋਏ ਸਕੂਲ ਦੇ ਵਿਦਿਆਰਥੀ ਪੰਜਾਬੀ ਝੂਮਰ ਡਾਂਸ ਕਰਦੇ ਹੋਏ ਸਕੂਲ ਦੀ ਸਟੇਜ ਤੱਕ ਲੈ ਕੇ ਆਏ ਸਕੂਲ ਦੇ ਮੈਂਬਰ ਇੰਚਾਰਜ ਸ. ਰਾਜਮਹਿੰਦਰ ਸਿੰਘ,ਇੰਜੀ. ਜਸਪਾਲ ਸਿੰਘ ਜੀ (ਡੀਓ), ਇੰਜੀ. ਨਵਦੀਪ ਸਿੰਘ ਤੇ ਪ੍ਰਿੰਸੀਪਲ ਮੈਡਮ ਸ੍ਰੀ ਮਤੀ ਦਪਿੰਦਰ ਕੋਰ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਦਾ ਸੁਆਗਤ ਕੀਤਾ । ਇਸ ਮੌਕੇ ਤੇ ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ, ਆਨਰੇਰੀ ਸੱਕਤਰ ਸ. ਨਰਿੰਦਰ ਸਿੰਘ ਖੁਰਾਨਾ, ਸ. ਹਰਮਿੰਦਰ ਸਿੰਘ ਅਡਿਸ਼ਨਲ ਆਨਰੇਰੀ ਸੈਕਟਰੀ, ਸ. ਮਨਮੋਹਨ ਸਿੰਘ ਸੇਠੀ, ਸ. ਮਨਮੋਹਨ ਸਿੰਘ, ਸ. ਰਣਧੀਰ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਹਰਜੀਤ ਸਿੰਘ ਤੇ ਤਜਿੰਦਰ ਸਿੰਘ ਮੌਜੂਸ ਸਨ। ਇਸ ਮੇਲੇ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰ ਕੇ ਕੀਤੀ ਗਈ । ਵਿਦਿਆਰਥੀਆਂ ਨੇ ਰਾਜਸਥਾਨੀ ਡਾਂਸ, ਲੋਕ ਨਾਚ, ਵੈਸਟਰਨ ਡਾਂਸ, ਭੰਗੜਾਂ ਅਤੇ ਹੋਰ ਅਨੇਕਾਂ ਪ੍ਰੋਗਰਾਮ ਪੇਸ਼ ਕੀਤੇ, ਜੋ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣੇ।ਇਸ ਮੇਲੇ ਵਿੱਚ ‘ਆਰਟ ਐਂਡ ਕਰਾਫਟ ਪਰਦਰਸ਼ਨੀ’ ਲਗਾਈ ਗਈ ।ਜਿਸ ਵਿੱਚ ਵਿਦਿਆਰਥੀਆਂ ਵੱਲੋ ਬੈਸਟ ਆਉਟ ਔਫ ਵੇਸਟ ਵਿੱਚ ਕਈ ਕਲਾਤਮਿਕ ਢੰਗ ਦੀਆਂ ਚੀਜ਼ਾਂ ਪਰਦਰਸ਼ਿਤ ਕੀਤੀਆਂ ਗਈਆਂ। ਜਿੰਨ੍ਹਾਂ ਵਿੱਚ ਗਲਾਸ ਪੇਟਿੰਗ, ਪੇਪਰ ਵਰਕ,ਟਾਈ ਐਂਡ ਡਾਈ, ਗਿਫਟ ਰੈਪਿੰਗ, ਪੋਟ ਪੇਟਿੰਗ ਅਤੇ ਕਈ ਹੋਰ ਚੀਜ਼ਾ ਤਿਆਰ ਕੀਤੀਆਂ ਗਈਆਂ। ਜਿੰਨ੍ਹਾਂ ਨੂੰ ਦੇਖ ਕੇ ਹਾਜਰ ਪਤਵੰਤਿਆਂ ਨੇ ਬੱਚਿਆਂ ਦੇ ਇਸ ਹੁਨਰ ਦੀ ਬਹੁਤ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸ਼ਾਬਾਸ਼ ਦਿੱਤੀ। ਵਿਦਿਆਰਥੀਆਂ ਨੇ ਆਪਣੇ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਮੁੱਖ ਮਹਿਮਾਨਾਂ ਨੂੰ ਭੇਂਟ ਕਰਨ ਲਈ ਸਾਇੰਸ ਪ੍ਰੋਜੈਕਟ ਪਰਦਰਸ਼ਨੀ ਲਗਾਈ ਗਈ।ਜਿਸ ਵਿੱਚ ਕਈ ਤਰ੍ਹਾਂ ਦੇ ਪ੍ਰੋਜੈਕਟ ਪੇਸ਼ ਕੀਤੇ ਗਏ ।ਇਸ ਮੇਲੇ ਵਿੱਚ ਲੱਕੀ ਡਿਪ, ਤੰਬੋਲਾ, ਇਕ ਮਿੰਟ ਸ਼ੋਅ, ਖੁੱਲ ਜਾ ਸਿੰਮਸਿੰਮ ਆਦਿ ਕਈ ਤਰ੍ਹਾਂ ਦੀਆਂ ਖੇਡਾਂ ਦੇ ਸਟਾਲ ਲਗਾਏ ਗਏ । ਜਿਸ ਵਿੱਚ ਦਰਸ਼ਕਾਂ ਨੇ ਅਨੇਕਾਂ ਇਨਾਮ ਜਿੱਤੇ । ਸਕੂਲ ਵੱਲੋਂ ਬੰਪਰ ਇਨਾਮ ਵਿੱਚ ਵੱਡੇ ਵੱਡੇ ਇਨਾਮ ਜਿਵੇਂ ਫਰਿੱਜ, ਐਲ ਈ ਡੀ, ਮਾਈਕਰੋਵੇਵ, ਮੋਬਾਇਲ ਅਤੇ ਹੋਰ ਕਈ ਇਨਾਮ ਕੱਢੇ ਗਏ । ਜਿੰਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ । ਜਿੱਥੇ ਇਕ ਪਾਸੇ ਲੋਕ ਅਤੇ ਵਿਦਿਆਰਥੀ ਖੇਡਾਂ ਦਾ ਅਨੰਦ ਮਾਣ ਰਹੇ ਸਨ, ਉਥੇ ਦੁਜੇ ਪਾਸੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੇ ਵੀ ਮੇਲੇ ਵਿੱਚ ਸ਼ਿਰਕਤ ਕਰਕੇ ਖੂਬ ਅਨੰਦ ਮਾਨਿਆ । ਸਕੂਲ ਵਿੱਚ ਕਈ ਤਰ੍ਹਾਂ ਦੇ ਝੂਟੇ ਲਗਾਏ ਗਏ ਸਨ । ਜਿਸ ਨੂੰ ਸਭ ਬੱਚੇ, ਜਵਾਨ, ਬਜ਼ੁਰਗ ਖੁਸ਼ੀ ਨਾਲ ਲੈ ਰਹੇ ਸਨ ।ਮੇਲੇ ਵਿੱਚ ਖਾਣ-ਪੀਣ, ਕੱਪੜਿਆਂ, ਗਹਿਣਿਆਂ, ਬੁਟੀਕ, ਕੁੜਤੇ, ਮਹਿਂੰਦੀ, ਫੇਸ ਪੇਟਿੰਗ ਆਦਿ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ । ਜਿਸ ਵਿੱਚ ਦਰਸ਼ਕਾਂ ਨੇ ਭਰਪੂਰ ਖਰੀਦਦਾਰੀ ਕੀਤੀ ਤੇ ਖਾਣ ਵਾਲੀਆਂ ਖੱਟੀਆਂ-ਮਿੱਠੀਆਂ ਚੀਜ਼ਾ ਦਾ ਲੁਤਫ ਉਠਾਇਆ । ਬਜ਼ੁਰਗਾਂ ਲਈ ਇੱਕ ਵੱਖਰਾ ‘ਦਾਦਾ- ਦਾਦੀ’ ਸਟਾਲ ਦਾ ਇੰਤਜ਼ਾਮ ਕੀਤਾ ਗਿਆ । ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਤੇ ਆਕਰਸ਼ਿਤ ਇਨਾਮਾਂ ਦਾ ਪ੍ਰਬੰਧ ਕੀਤਾ ਗਿਆ । ਜਿਸ ਨਾਲ ਉਨ੍ਹਾਂ ਦਾ ਖੂਬ ਮੰਨੋਰੰਜਨ ਹੋਇਆ । ਇਸ ਮੇਲੇ ਨਾਲ ਸਕੂਲ ਦੀ ਵਿਹੜੇ ਵਿੱਚ ਬਹੁਤ ਰੌਣਕ ਲੱਗੀ । ਸਭ ਦੇ ਚਿਹਰਿਆਂ ਤੇ ਹਾਸਾ ਤੇ ਖੁਸ਼ੀ ਝਲਕ ਰਹੀ ਸੀ । ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇ ਸਾਰਾ ਸ਼ਹਿਰ ਇਸ ਮੇਲੇ ਦਾ ਅਨੰਦ ਲੈਣ ਆਇਆ ਹੋਵੇ । ਇਸ ਮੇਲੇ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਇਆ, ਉਨ੍ਹਾਂ ਦੇ ਹੁਨਰ ਦਾ ਵਿਕਾਸ ਹੋਇਆਂ ਤੇ ਉਨ੍ਹਾਂ ਦੇ ਹੁਨਰ ਦਾ ਵਿਕਾਸ ਹੋਇਆਂ ਤੇ ਉਨ੍ਹਾਂ ਨੇ ਖੂਬ ਮੰਨੋਰੰਜਨ ਕੀਤਾ। ਸਕੂਲ ਦੇ ਮੈਂਬਰ ਮੈਂਬਰ ਇੰਚਾਰਜ ਅਤੇ ਪ੍ਰਿੰਸੀਪਲ ਮੈਡਮ ਦੀ ਯੋਗ ਅਗਵਾਹੀ ਹੇਠ ਇਹ ਮੇਲਾ ਯਾਦਗਿਰੀ ਹੋ ਨਿਬੜਿਆ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply