Monday, July 8, 2024

ਅਕਾਲੀ ਦਲ ਬਾਦਲ ਦੇ ਗੁਰਦੁਆਰਾ ਕਮੇਟੀ ਮੈਂਬਰਾਂ ਨੂੰ ਲੋਕਾਂ ਨੇ ਨਕਾਰਿਆ

PPN2112201503

ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ ਦਲ ਬਾਦਲ ਦੀ ਸੋਚ ਰੱਖਣ ਵਾਲੇ ਧੜੇ ਨੁੂੰ ਉਸ ਸਮੇਂ ਵੱਡਾ ਝੱਟਕਾ ਲੱਗਿਆ ਜਦੋਂ ਮੁਹੱਲੇ ਦੇ ਸੂਝਵਾਨ ਨੌਜਵਾਨਾਂ ਅਤੇ ਵਾਸੀਆਂ ਨੇ ਗੁਰਬਾਣੀ ਦੀ ਸੂਝ ਰੱਖਣ ਵਾਲੇ ਨੌਜਵਾਨ ਭਾਈ ਰਾਮ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦੇ ਅਹੁੱਦੇ ਲਈ ਚੁਣ ਲਿਆ । 20 ਦਸੰਬਰ ਦਿਨ ਐਤਵਾਰ ਨੂੰ ਮੁਹੱਲਾ ਗੁਰੂ ਨਾਨਕ ਪੂਰਾ ਵਿਖੇ ਗੁਰਦੁਆਰਾ ਸਾਹਿਬ ਦੀ ਚੋਣ ਲਈ ਸਿਰਕੀਬੰਧ ਜਾਤੀ ਨਾਲ ਸਬੰਧ ਰੱਖਣ ਵਾਲੇ ਵੋਟਰਾਂ ਦੀਆਂ 425 ਵੋਟਾਂ ਬਣਾਈਆਂ ਗਈਆਂ ਸਨ, ਜਿਸ ਵਿੱਚੋਂ 410 ਵੋਟਾਂ ਪੋਲ ਹੋਈਆਂ ਅਤੇ 10 ਵੋਟਾਂ ਖਾਰਜ ਹੋ ਗਈਆ ਸਨ । ਬਾਕੀ 400 ਵੋਟਾਂ ਵਿੱਚੋਂ ਅਕਾਲੀ ਦਲ ਬਾਦਲ ਦਲ ਦੇ ਧੜੇ ਨਾਲ ਸਬੰਧਤ ਭਾਈ ਬਲਦੇਵ ਸਿੰਘ ਨੂੰ 151 ਵੋਟਾਂ ਪਈਆਂ ਜਦੋਂ ਕਿ ਨੌਜਵਾਨ ਆਗੂ ਭਾਈ ਰਾਮ ਸਿੰਘ ਨੂੰ 249 ਵੋਟਾਂ ਪਈਆਂ, ਜਿਸ ਦੇ ਚੱਲਦਿਆਂ ਭਾਈ ਰਾਮ ਸਿੰਘ 98 ਵੋਟਾਂ ਤੇ ਜੇਂਤੂ ਕਰਾਰ ਦਿੱਤੇ ਗਏ । ਦੱਸਣਾ ਬਣਦਾ ਹੈ ਕਿ ਭਾਈ ਰਾਮ ਸਿੰਘ ਗੁਰਬਾਣੀ ਦੀ ਸੂਝ ਰੱਖਣ ਦੇ ਨਾਲ ਨਾਲ ਕੀਰਤਨ ਕਰਨ ਦਾ ਵਧੀਆ ਤਜਰਬਾ ਰੱਖਦੇ ਹਨ । ਜੇਤੂ ਕਰਾਰ ਹੋਣ ਤੋਂ ਬਾਅਦ ਭਾਈ ਰਾਮ ਸਿੰਘ ਨਜ਼ਦੀਕ ਪੈਂਦੇ ਗੁਰਦੁਆਰਾ ਸਾਹਿਬ ਗੋਬਿੰਦਪੁਰਾ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਮੁਹੱਲਾ ਵਾਸੀਆਂ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਦਾ ਪੂਰਾ ਪੂਰਾ ਯਤਨ ਕਰਨਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply