Monday, July 8, 2024

ਈ.ਟੀ.ਟੀ ਅਧਿਆਪਕਾਂ ਦੇ ਮਸਲੇ ਸਬੰਧੀ ਸੂਬਾ ਵਫਦ ਮਲੂਕਾ ਨੂੰ ਮਿਲਿਆ

PPN2112201502

ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ‘ਚੋਂ ਸਿੱਖਿਆ ਵਿਭਾਗ ਵਿੱਚ ਤਬਦੀਲ ਹੋਏ ਹਜ਼ਾਰਾਂ ਅਧਿਆਪਕਾਂ ਦੇ ਚਿਰਾਂ ਤੋਂ ਲਟਕੇ ਸੀ.ਪੀ.ਐਫ ਮਸਲੇ ਦੇ ਹੱਲ ਲਈ ਆਸ ਬੱਝ ਗਈ ਹੈ।ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਰਿਹਾਇਸ਼ ਤੇ ਜਸਵਿੰਦਰ ਸਿੰਘ ਸਿੱਧੂ, ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਅਤੇ ਪੰਚਾਇਤ ਮੰਤਰੀ ਵਿਚਕਾਰ ਹੋਈ ਮੀਟਿੰਗ ਵਿੱਚ ਉਨ੍ਹਾਂ ਅਧਿਆਪਕਾਂ ਦੇ ਇਸ ਚਿਰ ਤੋਂ ਲਟਕਦੇ ਆ ਰਹੇ ਮਸਲੇ ਦੇ ਹੱਲ ਲਈ ਬੁੱਧਵਾਰ 23 ਦਸੰਬਰ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਮੀਟਿੰਗ ਤਹਿ ਕੀਤੀ ਹੈ, ਤਾਂ ਜੋ ਪੰਚਾਇਤ ਮਹਿਕਮੇ ਦੇ ਡਾਇਰੈਕਟਰ ਦੀ ਹਾਜ਼ਰੀ ਵਿੱਚ ਇਸ ਮਸਲੇ ਦਾ ਪੱਕੇ ਤੌਰ ਤੇ ਹੱਲ ਕੀਤਾ ਜਾ ਸਕੇ। ਜਿਕਰਯੋਗ ਹੈ ਜ਼ਿਲ੍ਹਾ ਪ੍ਰੀਸ਼ਦ ਹੇਠ 2006 ਤੋਂ ਭਰਤੀ ਅਧਿਆਪਕਾਂ ਨੂੰ ਪਿਛਲੇ ਸਾਲ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਮਰਜ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਬਲਾਕ ਪੰਚਾਇਤ ਅਫਸਰਾਂ ਨਾਲ ਸਾਂਝੇ ਖੋਲੇ ਗਏ ਸੀ.ਪੀ. ਐਫ਼ ਦਾ ਬਕਾਇਆ ਜੋ ਕਿ ਪ੍ਰਤੀ ਅਧਿਆਪਕ ਕਰੀਬ 5 ਲੱਖ ਦੇ ਕਰੀਬ ਹੈ ਅਤੇ ਜਿਸਦੀ ਕੁੱਲ ਰਾਸ਼ੀ ਕਰੋੜਾਂ ਵਿੱਚ ਬਣਦੀ ਹੈ, ਇੱਕ ਸਾਲ ਬੀਤਣ ਦੇ ਬਾਵਜੂਦ ਵਿੱਚ ਵਿਚਾਲੇ ਲਟਕਿਆ ਪਿਆ ਹੈ। ਜਿਸ ਦੇ ਹੱਲ ਲਈ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅਜੇ ਤੱਕ ਇਹ ਮਸਲਾ ਸੁਲਝ ਨਹੀਂ ਸੀ ਸਕਿਆ। ਅੱਜ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਜਸਵਿੰਦਰ ਸਿੰਘ ਸਿੱਧੂ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਅਤੇ ਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਗੁਰਜੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਅਧਿਆਪਕਾਂ ਦਾ ਵਫ਼ਦ ਪੰਚਾਇਤ ਮੰਤਰੀ ਸਿਕੰਦਰ ਮਲੂਕਾ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲਿਆ । ਜਿਸ ਦੌਰਾਨ ਜਸਵਿੰਦਰ ਸਿੰਘ ਸਿੱਧੂ ਨੇ ਅਧਿਆਪਕਾਂ ਦੇ ਇਸ ਮਸਲੇ ਨੂੰ ਵਿਸਥਾਰ ਸਹਿਤ ਸ਼੍ਰੀ ਮਲੂਕਾ ਦੇ ਸਾਹਮਣੇ ਰੱਖਿਆ , ਅਤੇ ਇਸ ਦੇ ਜਲਦੀ ਹੱਲ ਲਈ ਕਿਹਾ । ਅਧਿਆਪਕ ਆਗੂਆਂ ਵੱਲੋਂ ਉਠਾਏ ਇਸ ਮਸਲੇ ਨੂੰ ਧਿਆਨ ਨਾਲ ਵਾਚਦਿਆਂ ਪੰਚਾਇਤ ਮੰਤਰੀ ਮਲੂਕਾ ਨੇ ਇਸ ਨੂੰ ਪੰਚਾਇਤ ਮਹਿਕਮੇ ਦੇ ਡਾਇਰੈਕਟਰ ਦੀ ਹਾਜ਼ਰੀ ਵਿੱਚ ਬੈਠ ਕੇ ਸੁਲਝਾਉਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਜੱਥੇਬੰਦੀ ਦੇ ਆਗੂਆਂ ਨਾਲ ਬੁੱਧਵਾਰ 23 ਦਸੰਬਰ 2015 ਨੂੰ ਚੰਡੀਗੜ੍ਹ ਵਿਖੇ ਮੀਟਿੰਗ ਤਹਿ ਕੀਤੀ। ਇਸ ਮੌਕੇ ਜਸਵਿੰਦਰ ਬਰਗਾੜੀ, ਨਛੱਤਰ ਸਿੰਘ ਵਿਰਕ, ਰਾਜ ਕੁਮਾਰ ਸੰਗਤ, ਭੁਪਿੰਦਰ ਬਰਗਾੜੀ, ਰਾਜਿੰਦਰ ਕੁੱਕੂ, ਅਰਜਣ ਢਿੱਲੋਂ, ਸੁਖਪਾਲ ਸਿੰਘ ਗੰਗਾ, ਕੁਲਦੀਪ ਸ਼ਰਮਾਂ, ਨਰਪਿੰਦਰ ਸਿੰਘ , ਸਵਰਨ ਸਿੰਘ , ਹਰਜਿੰਦਰ ਸਿੰਘ ਮਲੂਕਾ ਰਾਜਿੰਦਰ ਸਿੰਘ ਗੋਨਿਆਣਾਂ ਆਦਿ ਆਗੂ ਵੀ ਇੱਥੇ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply