Monday, July 8, 2024

ਪਿੰਡ ਮਹਿਲਾਂ ਚੌਕ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ -96 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ

PPN2112201504

ਸੰਦੌੜ, 21 ਦਸੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਮਹਿਲਾਂ ਚੌਕ ਵਿਖੇ ਗਰਾਮ ਪੰਚਾਇਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਪੋਰਟਸ ਕਲੱਬ ਦੇ ਵਿਸ਼ੇਸ਼ ਉਪਰਾਲੇ ਸਦਕਾ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੇ ਸਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ਬਦ ਗੁਰੂ ਸਮਾਗਮ ਤਹਿਤ ਸਹੀਦੀ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਮਹਾਨ ਸਮਾਗਮ ਦੌਰਾਨ 96 ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਥ ਪ੍ਰਸਿੱਧ ਪ੍ਰਚਾਰਕ ਅਤੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਜੀ ਖ਼ਾਲਸਾ ਖੇੜੀ ਵਾਲਿਆਂ ਵੱਲੋਂ ਤਿੰਨ ਰੋਜ਼ਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਇਸ ਮੌਕੇ ਉਨ੍ਹਾਂ ਕਿਹਾ ਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਦੀਵਾਰਾਂ ਵਿਚ ਚਿਣੇ ਜਾਣ ਦੀ ਕਲ਼ਪਣਾ ਕਰਦਿਆਂ ਹੀ ਰੂਹ ਕੰਬ ਉੱਠਦੀ ਏ ਪੋਹ ਦੀ ਹੱਡ ਭਣਵੀ ਸਰਦ ਰੁੱਤ ਵਿਚ ਨਿੱਕੀ ਉਮਰੇ ਸਾਹਿਬਜ਼ਾਦਿਆਂ ਨੇ ਪੰਥ ਦੇ ਸਿਧਾਂਤਾਂ ਤੇ ਪਹਿਰਾਂ ਦਿੰਦੇ ਹੋਏ ਹੱਸ ਹੱਸ ਕੇ ਸਹੀਦੀ ਪ੍ਰਾਪਤ ਕੀਤੀ ਸੀ ਪਰ ਅਫ਼ਸੋਸ ਅਜੋਕੀ ਨੌਜਵਾਨੀ ਨਸ਼ਿਆਂ ਵਿਚ ਗ਼ਲਤਾਨ ਹੋ ਕੇ ਆਪਣੇ ਅਣਖੀ ਬਾਣੇ ਅਤੇ ਰੱਬੀ ਗੁਰਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਵਿਚ ਨਾਕਾਮ ਸਿੱਧ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਪਿੰਕੀ ਕੈਟ ਵੱਲੋਂ ਕੀਤੇ ਗਏ ਖ਼ੁਲਾਸਿਆਂ ਵਿਚ ਝੂਠੇ ਮੁਕਾਬਲਿਆਂ ਦੇ ਤਹਿਤ ਲੱਖਾਂ ਹੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇਹਨਾਂ ਸਰਕਾਰ ਦੇ ਹੀ ਨੇੜਲੇ ਅਧਿਕਾਰੀਆਂ ਦੇ ਦਾਅਵਿਆਂ ਨੇ ਹੁਕਮਰਾਨਾਂ ਦੇ ਅਸਲ ਚਿਹਰੇ ਸਾਹਮਣੇ ਲਿਆ ਦਿੱਤੇ ਹਨ ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਉਹੀ ਵਰਤਾਰਾ ਫਿਰ ਦੁਹਰਾਇਆ ਜਾ ਰਿਹਾ ਹੈ । ਸ਼ਰਬਤ ਖ਼ਾਲਸਾ ਵਿਚ ਸਾਂਝੇ ਇਕੱਠ ਵਿਚ ਬਗੈਰ ਕਿਸੇ ਭੜਕਾਓ ਭਾਸਣ ਅਤੇ ਕਾਰਵਾਈਆਂ ਕੀਤੇ ਬਿਨਾਂ ਆਗੂਆਂ ‘ਤੇ ਦੇਸ਼-ਧ੍ਰੋਹ ਵਰਗੇ ਅਨੇਕਾਂ ਪਰਚਿਆਂ ਨੂੰ ਦਰਜ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਸਰਕਾਰਾਂ ਕਿਉਂ ਭੁੱਲ ਚੁੱਕੀਆਂ ਹਨ ਕਿ ਆਪਣਾ ਹੱਕ ਰੱਖਣਾ ਕਾਨੂੰਨ ਸਹੀ ਹੈ ਅਤੇ ਇਸ ਦੇ ਉਲਟ ਦਹਿਸ਼ਤਗਰਦਾਂ ਵੱਲੋਂ ਸਰਕਾਰਾਂ ਦੇ ਸਾਹਮਣੇ ਹੀ ਜੰਮੂ ਕਸ਼ਮੀਰ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਸ਼ਰੇਆਮ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾਂਦੇ ਹਨ, ਫਿਰ ਇਹ ਦੇਸ਼-ਧ੍ਰੋਹ ਵਰਗੇ ਪਰਚੇ ਉਨ੍ਹਾਂ ਤੇ ਕਿਉਂ ਦਰਜ ਨਹੀਂ ਕੀਤੇ ਜਾ ਰਹੇ ।ਇਸ ਮੌਕੇ ਭਾਈ ਦਵਿੰਦਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਪਰਗਟ ਸਿੰਘ, ਭਾਈ ਰਾਮ ਸਿੰਘ , ਪ੍ਰਧਾਨ ਵਾਰਾ ਸਿੰਘ ਦੁਸ਼ਟ, ਬਾਬਾ ਹਰਨੇਕ ਸਿੰਘ ਸੋਹੀ, ਭਾਈ ਮਹਿੰਦਰ ਸਿੰਘ, ਭਾਈ ਜਗਸੀਰ ਸਿੰਘ, ਭਾਈ ਜੁਗਿੰਦਰ ਸਿੰਘ ਦੁੱਲਟ ਤੋਂ ਇਲਾਵਾ ਸੰਗਤਾਂ ਦੇ ਭਾਰੀ ਇਕੱਠ ਨੇ ਹਾਜ਼ਰੀ ਭਰੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply